ਅਸ਼ੋਕ ਵਰਮਾ
ਬਠਿੰਡਾ,16ਅਪਰੈਲ2021:ਜ਼ਿਲ੍ਹਾ ਮੈਜਿਸਟੇ੍ਰਟ-ਕਮ-ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ਸਥਾਨਕ ਕੁਸ਼ਟ ਆਸ਼ਰਮ ਨੂੰ ਮਾਈਕਰੋ ਜੋਨ ਐਲਾਨਿਆ ਹੈ। ਇਸ ਮਾਈਕਰੋ ਕੰਟੇਨਮੈਂਟ ਜੋਨ ਦੀ ਮਿਆਦ ਘੱਟੋਂ-ਘੱਟ 10 ਦਿਨਾਂ ਲਈ ਹੋਵੇਗੀ। ਉਨ੍ਹਾਂ ਵਲੋਂ ਇਹ ਹੁਕਮ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਕੰਟੇਨਮੈਂਟ ਖੇਤਰ ਵਿਚ ਅੰਦਰ ਆਉਣ ਤੇ ਬਾਹਰ ਜਾਣ ਦੇ ਚਿੰਨ ਦੀ ਸਥਾਪਨਾ ਕਰਨਾ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਵਿਆਪਕ ਚਾਰ ਪੱਧਰੀ ਸੰਪਰਕ ਟਰੇਸਿੰਗ ਨੂੰ ਇਸ ਮਾਈਕਰੋ ਵਾਲੇ ਖੇਤਰ ਵਿੱਚ ਯਕੀਨੀ ਬਣਾਇਆ ਜਾਵੇ। ਜਾਰੀ ਹੁਕਮਾਂ ਅਨੁਸਾਰ ਸਿਹਤ ਵਿਭਾਗ ਵਲੋਂ ਰੋਜ਼ਾਨਾ ਦੇ ਅਧਾਰ 'ਤੇ ਘਰ-ਘਰ ਜਾ ਕੇ ਸਰਵੇ ਕਰਨਾ ਯਕੀਨੀ ਬਣਾਉਣਗੇ।
ਜ਼ਿਲ੍ਹਾ ਮੈਜਿਸਟੇ੍ਰਟ ਨੇ ਕਿਹਾ ਕਿ ਪ੍ਰੋਟੋਕੋਲ ਦੇ ਅਨੁਸਾਰ ਲੱਛਣ, ਸ਼ੱਕੀ ਮਾਮਲਿਆਂ ਅਤੇ ਉੱਚ ਜੋਖਮ ਵਾਲੇ ਕੇਸਾਂ ਦੇ ਨਮੂਨੇ ਲਏ ਜਾਣ। ਸਾਰੇ ਪੁਸ਼ਟੀ ਮਾਮਲਿਆਂ ਦਾ ਕਲੀਨਿਕਲ ਪ੍ਰਬੰਧਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਮਿਊਨਿਟੀ ਅਧਾਰਤ ਵਾਤਾਵਰਣ ਸਵੱਛਤਾ, ਹੱਥਾਂ ਦੀ ਸਫਾਈ ਮੂੰਹ ਤੇ ਮਾਸਕ ਲਗਾਉਣਾ ਯਕੀਨੀ ਬਣਾਇਆ ਜਾਵੇ। ਘਰ ਵਿਚ ਇਕਾਂਤਵਾਸ ਦੌਰਾਨ ਸਰੀਰਕ ਦੂਰੀ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
ਜਾਰੀ ਹੁਕਮਾਂ ਅਨੁਸਾਰ ਇਸ ਮਾਈਕਰੋ ਕੰਟੇਨਮੈਂਟ ਜੋਨ ਦੀ ਮਿਆਦ ਘੱਟੋਂ-ਘੱਟ 10 ਦਿਨਾਂ ਲਈ ਹੋਵੇਗੀ, ਜੇ ਪਿਛਲੇ ਪੰਜ ਦਿਨਾਂ ਵਿੱਚ ਖੇਤਰ ਵਿਚ ਕੋਈ ਨਵਾਂ ਕੇਸ ਨਹੀਂ ਆਉਂਦਾ ਤਾਂ ਸੂਖਮ ਕੰਟੇਨਮੈਂਟ ਏਰੀਆ ਮੌਜੂਦ ਨਹੀਂ ਰਹੇਗਾ, ਨਹੀਂ ਤਾਂ ਮਾਈਕਰੋ ਕੰਟੇਨਮੈਂਟ ਦੇ ਸਮੇਂ ਵਿਚ ਇਕ ਹਫ਼ਤੇ ਦਾ ਹੋਰ ਵਾਧਾ ਕੀਤਾ ਜਾਵੇਗਾ। ਹੁਕਮਾਂ ਅਨੁਸਾਰ ਜੇਕਰ ਕੋਈ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਸੈਕਸ਼ਨ 51 ਤੋਂ 60 ਡਾਇਸੈਸਟਰ ਮੇਨੈਜ਼ਮੈਂਟ ਐਕਟ 2005 ਦੀ ਧਾਰਾ 188 ਤਹਿਤ ਕਾਨੂੰਨ ਦਾ ਭਾਗੀਦਾਰ ਹੋਵੇਗਾ।ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।