ਕੁਲਵਿੰਦਰ ਸਿੰਘ
- ਬਿਜਲੀ ਵਿਭਾਗ ਵੱਲੋਂ ਵੀ ਜਾਰੀ ਕੀਤੇ ਹੈੱਲਪਲਾਈਨ ਨੰਬਰ
ਅੰਮ੍ਰਿਤਸਰ, 8 ਅਪ੍ਰੈਲ 2021 - ਸਰਕਾਰ ਵਲੋ 10 ਅਪ੍ਰੈਲ ਤੋ ਕਣਕ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਜ਼ਿਲੇ ਦੀਆਂ 57 ਮੰਡੀਆਂ ਵਿਚ ਖਰੀਦ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਜ਼ਿਲੇ੍ ਚ ਨਿਰਵਿਘਨ ਕਣਕ ਦੀ ਖਰੀਦ 10 ਅਪੈ੍ਰਲ ਤੋ ਸੁਰੂ ਕਰ ਦਿੱਤੀ ਜਾਵੇਗੀ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ: ਗੁਰਪੀ੍ਰਤ ਸਿੰਘ ਖਹਿਰਾ ਨੇ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਮੰਡੀਆਂ ਵਿਚ ਕਣਕ ਦੀ ਸੁੱਕੀ ਫਸਲ ਹੀ ਲੈ ਕੇ ਆਉਣ ਤਾਂ ਜੋ ਮੰਡੀਕਰਨ ਦੋਰਾਨ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਵਾਢੀ ਕਰਦੇ ਸਮੇ ਨਮੀ ਵੱਲ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ ਅਤੇ ਕਣਕ ਦੀ ਕਟਾਈ ਫਸਲ ਦੇ ਪੂਰੀ ਤਰ੍ਹਾਂ ਪੱਕਣ ਤੇ ਹੀ ਕਰਨੀ ਚਾਹੀਦੀ ਹੈ ਤਾਂ ਜੋ ਉਪਜ ਦੀ ਕੁਆਲਟੀ ਵਿਚ ਕੋਈ ਮਾੜਾ ਅਸਰ ਨਾ ਪਵੇ।
ਉਨਾਂ ਕਿਹਾ ਕਿ ਕਣਕ ਦੇ ਦਾਣਿਆਂ ਵਿਚ ਨਮੀ 12 ਫੀਸਦੀ ਤੋ ਜਿਆਦਾ ਨਹੀ ਹੋਣੀ ਚਾਹੀਦੀ ਕਿਉਕਿ ਜਿਆਦਾ ਨਮੀ ਕਾਰਨ ਮੰਡੀ ਵਿਚ ਕਣਕ ਵੇਚਣ ਸਮੇ ਕੁਆਲਟੀ ਕੱਟ ਲੱਗ ਸਕਦਾ ਹੈ ਉਨ੍ਹਾਂ ਦੱਸਿਆ ਕਿ ਕਣਕ ਤੋ ਅੱਗ ਨੂੰ ਬਚਾਉੋਣ ਲਈ ਬਿਜਲੀ ਵਿਭਾਗ ਵਲੋ ਵੀ ਵਿਸੇਸ ਉਪਰਾਲੇ ਕੀਤੇ ਗਏ ਹਨ ਅਤੇ ਲੋੜ ਪੈਣ ਤੇ ਕੰਟਰੋਲ ਰੂਮ ਦੇ ਨੰਬਰ 96461-06836 ਤੇ ਫੋਨ ਵੀ ਕੀਤਾ ਜਾ ਸਕਦਾ ਹੈ ਜਾਂ ਵਟਸਐਪ ਨੰ: 9646106835 ਦੀ ਸਹਾਇਤਾ ਵੀ ਲਈ ਜਾ ਸਕਦੀ ਹੈ।
ਮੁੱਖ ਖੇਤੀਬਾੜੀ ਅਫਸਰ ਡਾ ਕੁਲਜੀਤ ਸਿੰਘ ਸੈਣੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਖੁਦ ਵੀ ਨਮੀ ਦੀ ਜਾਂਚ ਕਰ ਸਕਦਾ ਹੈ, ਜੇਕਰ ਕਣਕ ਦੇ ਦਾਣੇ ਦੰਦਾਂ ਨਾਲ ਚਬਾਉਣ ਤੇ ਕੜਕ ਕਰ ਕੇ ਟੁੱਟਣ ਤਾਂ ਸਮਝੋ ਕਿ ਨਮੀ ਦੀ ਮਾਤਰਾ ਪੂਰੀ ਹੈ ਪਰ ਜੇਕਰ ਅਜਿਹਾ ਨਹੀ ਹੁੰਦਾ ਤਾਂ ਹੋਰ ਸੁਕਾਉਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਤੱਕ ਤੂੜੀ ਬਣਾਉਣ ਲਈ ਰੀਪਰ ਦੀ ਵਰਤੋ ਨਹੀ ਕਰਨੀ ਚਾਹੀਦੀ । ਨਮੀ ਵਾਲੇ ਨਾੜ ਨੂੰ ਰੀਪਰ ਨਾਲ ਤੂੜੀ ਬਣਾਉਣ ਦੇ ਸਮੇ ਕਈ ਵਾਰ ਅੱਗ ਲੱਗ ਜਾਂਦੀ ਹੈ ਜਿਸ ਨਾਲ ਮਸ਼ੀਨਰੀ ਦੇ ਨਾਲ ਨਾਲ ਕਣਕ ਦੇ ਨਾੜ ਅਤੇ ਕਣਕ ਦੀ ਫਸਲ ਨੂੰ ਵੀ ਅੱਗ ਲੱਗ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕਿਸਾਨ ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਤੇ ਹੀ ਤੁੜੀ ਬਣਾਉਣ ਲਈ ਰੀਪਰ ਦੀ ਵਰਤੋ ਕਰੇ ਅਤੇ ਆਪਣੇ ਟਿਊਬਵੈਲ ਦੇ ਚੁਬੱਚਿਆਂ ਵਿਚ ਪਾਣੀ ਭਰ ਕੇ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਮੁਸ਼ਕਲ ਹਾਲਤ ਵਿਚ ਪਾਣੀ ਦੀ ਵਰਤੋ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਹਰੇਕ ਕਿਸਾਨ ਨੂੰ ਅੱਗ ਬੁਝਾਉ ਮਹਿਕਮੇ ਦਾ ਨੰਬਰ 101 ਯਾਦ ਰੱਖਣਾ ਚਾਹੀਦਾ ਹੈ ਤਾਂ ਜੋ ਜ਼ਰੂਰਤ ਪੈਣ ਤੇ ਤੁਰੰਤ ਰਾਬਤਾ ਕਾਇਮ ਕੀਤਾ ਜਾ ਸਕੇ।