ਮਨਿੰਦਰਜੀਤ ਸਿੱਧੂ
ਜੈਤੋ, 16 ਅਪਰੈਲ, 2021 - ਅੱਜ ਸਥਾਨਕ ਬਠਿੰਡਾ ਰੋਡ ਉੱਪਰ ਸੂਏ ਦੇ ਪੁਲ ਨਜਦੀਕ ਸਪੈਸ਼ਲ ਇਨਫੋਰਸਮੈਂਟ ਟੀਮ ਵੱਲੋਂ ਨਾਕਾ ਲਗਾਇਆ ਗਿਆ। ਇਸ ਦੌਰਾਨ ਮਾਸਕ ਨਾ ਪਹਿਣਨ ਵਾਲੇ ਰਾਹਗੀਰਾਂ ਨੂੰ ਰੋਕਿਆ ਗਿਆ ਅਤੇ ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਣ ਕੀਤੇ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ ਦਰਸ਼ਨ ਸਿੰਘ, ਏ.ਐੱਸ.ਆਈ ਜਸਬੀਰ ਸਿੰਘ, ਹੈੱਡ ਕਾਂਸਟੇਬਲ ਅਮ੍ਰਿਤਪਾਲ ਸਿੰਘ ਅਤੇ ਲੇਡੀ ਕਾਂਸਟੇਬਲ ਸਵਰਨਜੀਤ ਕੌਰ ਦੀ ਅਗਵਾਈ ਵਾਲੀ ਟੀਮ ਵੱਲੋਂ 10 ਵਿਅਕਤੀਆਂ ਦੇ ਮਾਸਕ ਨਾ ਪਹਿਣਨ ਕਰਕੇ ਚਲਾਣ ਕੀਤੇ ਗਏ।ਇਸ ਦੌਰਾਨ ਉਹਨਾਂ ਸਿਰਫ ਚਲਾਣ ਹੀ ਨਹੀਂ ਕੀਤੇ, ਸਗੋਂ 100 ਦੇ ਕਰੀਬ ਵਿਅਕਤੀਆਂ ਨੂੰ ਮਾਸਕ ਵੀ ਵੰਡੇ ਅਤੇ ਉਹਨਾਂ 200 ਦੇ ਕਰੀਬ ਰਾਹਗੀਰਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਅਤੇ ਸਰਕਾਰ ਦੁਆਰਾ ਜਾਰੀ ਗਾਈਡਲਾਈਨਜ਼ ਬਾਰੇ ਜਾਗਰੁਕ ਕੀਤਾ।