ਹਰੀਸ਼ ਕਾਲੜਾ
ਰੂਪਨਗਰ,16 ਅਪ੍ਰੈਲ 2021:ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਜਿਲ੍ਹਾ ਅਤੇ ਸੈਸ਼ਨ ਜੱਜ, ਹਰਪ੍ਰੀਤ ਕੌਰ ਜੀਵਨ ਦੀ ਅਗਵਾਈ ਵਿੱਚ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਫਰੰਟ ਆਫਿਸ ਵਿਖੇ ਕੋਵਿਡ-19 ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦਾ ਆਯੋਜਨ ਕੀਤਾ।ਇਸ ਦੋਰਾਨ ਜੁਡੀਸ਼ੀਅਲ ਅਫਸਰ, ਕੋਰਟ ਸਟਾਫ ਅਤੇ ਵਕੀਲਾਂ ਨੇ ਟੀਕਾ ਲਗਵਾਇਆ। ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮਾਨਵ ਨੇ ਦੱਸਿਆ ਕਿ ਉਨ੍ਹਾਂ ਸਮੇਤ ਕੁੱਲ 70 ਵਿਅਕਤੀਆਂ ਨੇ ਲਾਭ ਉਠਾਇਆ ਅਤੇ ਵੈਕਸੀਨ ਲਗਵਾਇਆ।
ਜ਼ਿਲ੍ਹਾ ਟੀਕਾਕਰਨ ਅਧਿਕਾਰੀ ਦੁਆਰਾ ਨਿਯੁਕਤ ਟੀਮ ਸਵੇਰੇ 10 ਵਜੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਫਰੰਟ ਆਫਿਸ ਪਹੁੰਚੀ ਅਤੇ ਸਵੇਰੇ 10:30 ਵਜੇ ਟੀਕਾਕਰਨ ਪ੍ਰਕਿਰਿਆ ਸ਼ੁਰੂ ਕੀਤੀ। ਨਿਆਂਇਕ ਅਧਿਕਾਰੀਆਂ, ਅਮਲੇ ਦੇ ਮੈਂਬਰਾਂ ਅਤੇ ਵਕੀਲਾਂ ਨੂੰ ਇਸ ਮੁਹਿੰਮ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਵੱਧ ਤੋਂ ਵੱਧ ਭਾਗੀਦਾਰੀ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਿਲ੍ਹਾ ਅਦਾਲਤਾਂ ਵਿੱਚ ਕੰਮ ਕਰ ਰਹੇ ਵੱਖ-ਵੱਖ ਸਟਾਫ ਮੈਂਬਰਾਂ ਨਾਲ ਸਮੂਹਕ ਗੱਲਬਾਤ ਕੀਤੀ ਤਾਂ ਜੋ ਉਨ੍ਹਾਂ ਨੂੰ ਟੀਕਾਕਰਨ ਦੇ ਲਾਭਾਂ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ ਗਿਆ। ਟੀਕਾਕਰਨ ਦੀ ਪ੍ਰਕਿਰਿਆ ਦੁਪਹਿਰ 2 ਵਜੇ ਪੂਰੀ ਹੋਈ। ਲਾਭਪਾਤਰੀਆਂ ਨੂੰ ਦੂਜੀ ਖੁਰਾਕ ਦੇਣ ਲਈ ਅਜਿਹਾ ਹੀ ਕੈਂਪ 45 ਦਿਨਾਂ ਬਾਅਦ ਨਿਰਧਾਰਤ ਕੀਤਾ ਜਾਵੇਗਾ।