ਹਰੀਸ਼ ਕਾਲੜਾ
ਰੂਪਨਗਰ 06 ਅਪ੍ਰੈਲ 2021: ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਢਾਂਡਾ ਦੀ ਪ੍ਰਧਾਨਗੀ ਹੇਠ ਸਮੂਹ ਬਲਾਕ ਬੀ.ਈ.ਈਜ ਦੀ ਮੀਟਿੰਗ ਹੋਈ ਜਿਸ ਵਿੱਚ ਕੋਵਿਡ ਕੇਸਾਂ ਅਤੇ ਕੋਵਿਡ ਟੀਕਾਕਰਨ ਦੀ ਮੋਜੂਦਾ ਸਥਿਤੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸਿਵਲ ਸਰਜਨ ਡਾ. ਢਾਂਡਾ ਵੱਲੋਂ ਸਮੂਹ ਬੀ.ਈ.ਈਜ ਨੂੰ ਹਦਾਇਤ ਕੀਤੀ ਗਈ ਕਿ ਕੋਵਿਡ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਦੇ ਲਈ ਜਰੂਰੀ ਹੈ ਕਿ ਲੋਕਾਂ ਨੂੰ ਇਸ ਬੀਮਾਰੀ ਦੀ ਗੰਭੀਰਤਾ ਬਾਰੇ ਜਾਗਰੂਕ ਕੀਤਾ ਜਾਵੇ। ਕੋਵਿਡ ਤੋਂ ਬਚਾਅ ਸੰਬੰਧੀ ਜਰੂਰੀ ਹਦਾਇਤਾਂ ਜਿਵੇਂ ਕਿ ਸਮਾਜਿਕ ਦੂਰੀ ਬਣਾਕੇ ਰੱਖਣਾ, ਮਾਸਕ ਪਾ ਕੇ ਰੱਖਣਾ, ਭੀੜ-ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨਾ ਅਤੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣਾ ਆਦਿ ਵਰਗੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਕਿਸੇ ਵੀ ਹਾਲ ਵਿੱਚ ਇਸ ਬੀਮਾਰੀ ਨੂੰ ਹਲਕੇ ਵਿੱਚ ਨਾਂ ਲਿਆ ਜਾਵੇ।
ਇਸ ਤੋਂ ਇਲਾਵਾ ਉਹਨਾਂ ਵੱਲੋਂ ਹਦਾਇਤ ਕੀਤੀ ਗਈ ਕਿ ਕਿਉਂ ਜ਼ੋ ਹੁਣ ਕੋਵਿਡ ਵੈਕਸੀਨ ਉਪਲੱਬਧ ਹੈ, ਇਸ ਲਈ ਜਰੂਰੀ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡਾਂ ਦੇ ਕਲੱਬਾਂ ਅਤੇ ਪੈਂਡੂ ਸਿਹਤ ਸਫਾਈ ਅਤੇ ਪੋਸ਼ਣ ਕਮੇਟੀਆਂ ਦੇ ਸਹਿਯੋਗ ਨਾਲ 45 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀਆਂ ਨੂੰ ਕੋਵਿਡ ਤੋਂ ਬਚਾਅ ਦਾ ਟੀਕਾ ਲਗਵਾਇਆ ਜਾਵੇ। ਇਸ ਸੰਬੰਧੀ ਕਿਸੇ ਵੀ ਕਿਸਮ ਦੀ ਅਫਵਾਹ ਤੇ ਵਿਸ਼ਵਾਸ਼ ਨਾਂ ਕੀਤਾ ਜਾਵੇ ਅਤੇ ਬੇਝਿਜਕ ਕੋਵਿਡ ਟੀਕਾਕਰਨ ਕਰਵਾਇਆ ਜਾਵੇ। ਵੈਕਸੀਨ ਲੱਗਣ ਵਾਲੇ ਸਥਾਨ ਦੀ ਜਾਣਕਾਰੀ ਸੰਬੰਧੀ ਇੱਕ ਦਿਨ ਪਹਿਲਾਂ ਹੀ ਆਸ਼ਾ ਵੱਲੋਂ ਪਿੰਡ ਦੀ ਪੰਚਾਇਤ ਨਾਲ ਤਾਲਮੇਲ ਕਰਕੇ ਲੋਕਾਂ ਨੂੰ ਇਸ ਬਾਰੇ ਦੱਸਿਆ ਜਾਵੇ।ਜਿੰਨਾਂ ਵਿਅਕਤੀਆਂ ਨੂੰ ਪਹਿਲੀ ਖੁਰਾਕ ਲੱਗ ਚੁੱਕੀ ਹੈ, ਨਿਯਮਾਂ ਮੁਤਾਬਿਕ ਉਹਨਾਂ ਦੀ ਦੂਜੀ ਟੀਕਾਕਰਨ ਖੁਰਾਕ ਵੀ ਸੁਨਿਸ਼ਚਿਤ ਕੀਤੀ ਜਾਵੇ।
ਇਸ ਮੋਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਜ਼ਸਕਿਰਨਦੀਪ ਕੋਰ ਰੰਧਾਵਾ, ਐਸ.ਐਮ.ਓ. ਡਾ. ਪਵਨ ਕੁਮਾਰ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾਂ ਅਫਸਰ ਗੁਰਦੀਪ ਸਿੰਘ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ਼, ਬੀ.ਈ.ਈਜ਼ ਰਵਿੰਦਰ ਸਿੰਘ, ਹੇਮੰਤ ਕੁਮਾਰ, ਰਿੱਤੂ ਅਤੇ ਹਰਵਿੰਦਰ ਸਿੰਘ ਸੈਣੀ ਮੋਜੂਦ ਸਨ।