ਹਰੀਸ਼ ਕਾਲੜਾ
ਰੂਪਨਗਰ 15 ਅਪ੍ਰੈਲ 2021: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ,ਪੰਜਾਬ ਦੇ ਦਫ਼ਤਰ ਸਿਵਲ ਸਰਜਨ ਰੂਪਨਗਰ ਵਿਖੇ ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫ਼ਸਰਾ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਮੀਟਿੰਗ ਡਾ. ਦਵਿੰਦਰ ਕੁਮਾਰ ਢਾਂਡਾ ਸਿਵਲ ਸਰਜਨ ਰੂਪਨਗਰ ਦੀ ਪ੍ਰਧਾਨਗੀ ਹੇਠ ਹੋਈ ।ਬਤੌਰ ਸਿਵਲ ਸਰਜਨ ਚਾਰਜ ਸੰਭਾਲਣ ਉਪਰੰਤ ਉਹਨਾਂ ਵੱਲੋਂ ਕੀਤੀ ਗਈ ਇਸ ਮੀਟਿੰਗ ਵਿੱਚ ਕੋਵਿਡ -19 ਦੀ ਜ਼ਿਲ੍ਹੇ ਵਿੱਚ ਮੋਜੂਦਾ ਸਥਿਤੀ ਅਤੇ ਨੈਸ਼ਨਲ ਸਿਹਤ ਪ੍ਰੋਗਰਾਮਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ।ੳਹਨਾ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਦੇ ਕੇਸਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਇਸ ਲਈ ਆਪਣੇ -2 ਏਰੀਏ ਵਿੱਚ ਜਿਵੇਂਕਿ ਭੱਠੇ,ਅਨਾਜ ਮੰਡੀ, ਸੇਵਾ ਕੇਂਦਰ ,ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਅਤੇ ਹਾਟ ਸਪੋਟ ਇਲਾਕਿਆ ਵਿੱਚ ਵੱਧ ਤੋਂ ਵੱਧ ਕੋਵਿਡ-19 ਦੇ ਸੈਂਪਲ ਲਏ ਜਾਣ ।ਸੈਂਪਲਿੰਗ ਕਰਨ ਸਬੰਧੀ ਮੁਸ਼ਕਿਲ ਆਉਣ ਤੇ ਪੁਲਿਸ ਵਿਭਾਗ ਦਾ ਸਹਿਯੋਗ ਲਿਆ ਜਾਵੇ ਅਤੇ ਦਿੱਤੇ ਟਾਰਗਟ ਨੂੰ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ ।
ਸਿਵਲ ਸਰਜਨ ਨੇ ਕਿਹਾ ਕਿ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਜਾਗਰੂਕ ਕਰਕੇ ਵੱਧ ਤੋਂ ਵੱਧ ਕੋਵਿਡ -19 ਦੀ ਵੈਕਸ਼ੀਨ ਲਗਾਈ ਜਾਵੇ ਤਾਂ ਜੋ ਕੋਵਿਡ-19 ਦੀ ਲੜੀ ਨੂੰ ਤੋੜਿਆ ਜਾ ਸਕੇ ।ਡਾ. ਦਵਿੰਦਰ ਨੇ ਕਿਹਾ ਕਿ ਆਪਣੇ-ਆਪਣੇ ਏਰੀਆਂ ਜਿਵੇਂ ਕਿ ਸਿਵਲ ਹਸਪਤਾਲ,ਐਸ.ਡੀ.ਐਚ,ਸੀ ਐਚ ਸੀ ,ਪੀ ਐਚ ਸੀ ,ਹੈਲਥ ਐਂਡ ਵੈੱਲਨੈਸ ਸੈਂਟਰ ,ਸਰਕਾਰੀ ਦਫ਼ਤਰਾਂ ਅਤੇ ਅਨਾਜ਼ ਮੰਡੀਆ ਵਿੱਚ ਵੱਧ ਤੋਂ ਵੱਧ ਕੈਂਪ ਲਗਾਕੇ ਕੋਵਿਡ-19 ਦੀ ਬਿਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਕੀਤੀ ਜਾਵੇ ਅਤੇ ਆਮ ਜਨਤਾ ਨੂੰ ਮਾਸਕ ਲਗਾਉਣਾ,ਵਾਰ -ਵਾਰ ਸਾਬਣ ਤੇ ਪਾਣੀ ਨਾਲ ਹੱਥ ਧੋਣੇ ਅਤੇ ਸਮਾਜਿਕ ਦੂਰੀ ਬਣਾਕੇ ਰੱਖਣ ਲਈ ਸਮੇਂ -ਸਮੇਂ ਸਿਰ ਜਾਗਰੂਕ ਕੀਤਾ ਜਾਵੇ ॥
ਉਹਨਾਂ ਨੇ ਇਸ ਮੌਕੇ ਕਿਹਾ ਕਿ ਬਾਕੀ ਸਿਹਤ ਸੇਵਾਵਾਂ ਜਿਵੇਂ ਕਿ ਟੀਕਾਕਰਨ, ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵੱਧ ਤੋਂ ਵੱਧ ਜਣੇਪੇ ਕਰਵਾਉਣ ਸਬੰਧੀ ਖਾਸ ਧਿਆਨ ਦਿੱਤਾ ਜਾਵੇ । ਗਰਭਵਤੀ ਮਾਵਾਂ ਦੀ 100 ਪ੍ਰਤੀਸ਼ਤ ਰਜਿਸਟ੍ਰੇਸ਼ਨ ਕਰਵਾਉਣਾ, ਹਾਈ ਰਿਸਕ ਗਰਭਵਤੀ ਮਾਵਾਂ ਦੀ ਪਛਾਣ ਕਰਕੇ ਸੂਚੀ ਤਿਆਰ ਕੀਤੀ ਜਾਵੇ ਅਤੇ ਉਹਨਾਂ ਦਾ ਪੂਰਾ ਫਾਲੋਅੱਪ ਸੁਨਿਸ਼ਚਿਤ ਕੀਤਾ ਜਾਵੇ।0ਤੋਂ 01 ਸਾਲ ਦੇ ਹਰ ਬੱਚੇ ਦਾ ਮੁਫਤ ਇਲਾਜ ,0 ਤੋਂ 05 ਸਾਲ ਤੱਕ ਦੀਆਂ ਲੜਕੀਆਂ ਦਾ ਮੁਫਤ ਇਲਾਜ ਆਰ.ਬੀ.ਐਸ.ਕੇ ਤਹਿਤ ਮੁਫ਼ਤ ਇਲਾਜ ਵਰਗੀਆ ਸਹੂਲਤਾਂ ਨੂੰ ਸੁਚਾਰੂ ਤਰੀਕੇ ਨਾਲ ਦਿੱਤੀਆ ਜਾਣ ਅਤੇ ਐਮਰਜੈਂਸੀ ਸਿਹਤ ਸੇਵਾਵਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਕਿਸੀ ਵੀ ਲਾਭ ਪਾਤਰੀ ਨੂੰ ਦਿੱਕਤ ਨਾ ਆਵੇ ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਅੰਜੂ,ਜਿਲ੍ਹਾ ਟੀਕਾਕਰਨ ਅਫ਼ਸਰ ਡਾ.ਜਸਕਿਰਨਦੀਪ ਕੌਰ ਰੰਧਾਵਾਂ , ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਰੇਨੂ ਭਾਟੀਆ, , ਡੀ.ਡੀ.ਐਚ.ਓ ਡਾ.ਆਰ.ਪੀ.ਸਿੰਘ., ਐਸ.ਐਮ.ਓ ਰੂਪਨਗਰ ਡਾ.ਤਰਸੇਮ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਸੰਤੇਸ਼ ਕੁਮਾਰੀ, ਡਿਪਟੀ ਐਮ.ਈ ਆਈ ਓ ਗੁਰਦੀਪ ਸਿੰਘ,ਡੀ.ਪੀ.ਐਮ ਡੋਲੀ ਸਿੰਗਲਾ ,ਅਕਾਂਊਟ ਅਫ਼ਸਰ ਮਨਜਿੰਦਰ ਸਿੰਘ, ਐਮ.ਈ.ਓ ਲਖਵੀਰ ਸਿੰਘ,ਰਮਨਦੀਪ ਸਿੰਘ ਪੀ ਐਨ ਡੀ ਟੀ ਕੋਆਰਡੀਨੇਟਰ ਅਤੇ ਜ਼ਿਲ੍ਹੇ ਦੇ ਸਮੂਹ ਐਸ.ਐਮ.ਓਜ ਹਾਜ਼ਰ ਸਨ ।