ਪਟਿਆਲਾ, 31 ਮਾਰਚ, 2021 - ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਦਫਤਰ ਵਿੱਚ ਕੋਵਿਡ ਦਾ ਟੀਕਾਕਰਣ ਕੈਂਪ ਲਗਾ ਕੇ 110 ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਟੀਕਾਕਰਣ ਕਰਵਾਇਆ ਗਿਆ। ਜਿਸ ਦਾ ਉਦਘਾਟਨ ਬੋਰਡ ਦੇ ਚੇਅਰਮੈਨ, ਪ੍ਰ੍ਰੋ: ਐਸ । ਐਸ। ਮਰਵਾਹਾ ਨੇ ਕੀਤਾ।
ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਿਰਿੰਦਰ ਸਿੰਘ ਜੀ ਨੇ ਪੰਜਾਬ ਵਿੱਚ ਖਾਸਕਰ ਪਟਿਆਲਾ ਵਿੱਚ ਕਰੋਨਾ ਦੀ ਰਫ਼ਤਾਰ ਵਿੱਚ ਹੋਏ ਯਕਦਮ ਵਾਧੇ ਤੇ ਚਿੰਤਾ ਜਾਹਿਰ ਕਰਦਿਆ ਕਿਹਾ ਸੀ ਕਿ ਸੰਸਥਾਵਾਂ ਦੇ ਪੱਧਰ ਤੇ ਟੀਕਾਕਰਣ ਮੁਹਿੰਮ ਚਲਾਈ ਜਾਵੇ। ਉਹਨਾ ਦੇ ਇਸ ਆਦੇਸ਼ ਦੀ ਪਾਲਣਾ ਕਰਦਿਆਂ ਬੋਰਡ ਨੇ ਜ਼ਿਲਾ ਟੀਕਰਕਣ ਅਫ਼ਸਰ ਨਾਲ ਸੰਪਰਕ ਕਰਕੇ ਸਮੁੱਚੇ ਸਟਾਫ਼ ਦਾ ਟੀਕਾਕਰਣ ਬੋਰਡ ਦੇ ਦਫ਼ਤਰ ਵਿੱਚ ਕਰਨ ਦੀ ਬੇਨਤੀ ਕੀਤੀ।
ਅੱਜ ਡਾਕਟਰਾਂ ਦੀ ਟੀਮ ਵੱਲੋਂ ਬੋਰਡ ਦੇ 110 ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਟੀਕਾਕਰਣ ਕੀਤਾ। ਬੋਰਡ ਦੇ ਅਫਸਰ ਸਾਹਿਬਾਨ ਨੇ ਪਹਿਲਾਂ ਟੀਕਾ ਲਗਵਾ ਕੇ ਇਸ ਟੀਕਾਕਰਣ ਬਾਰੇ ਫੈਲਾਈਆ ਜਾ ਰਹੀਆ ਅਫ਼ਵਾਹਾ ਨੂੰ ਨਕਾਰਿਆਂ ਤਾਂ ਜੋ ਸਮੁੱਚੇ ਸਟਾਫ਼ ਵਿੱਚ ਇੱਕ ਉਤਸ਼ਾਹ ਪੈਦਾ ਕੀਤਾ ਜਾ ਸਕੇ। ਜਿਸ ਉਪਰੰਤ ਸਮੁੱਚੇ ਸਟਾਫ ਨੇ ਪੂਰੀ ਗਰਮਜੋਸ਼ੀ ਨਾਲ ਟੀਕਾਕਰਣ ਕਰਵਾਇਆ।
ਇਸ ਕੈਂਪ ਦੇ ਉਦਘਾਟਨੀ ਸਮਾਰੋਹ ਵਿੱਚ ਬੋਲਦਿਆਂ ਉਹਨਾਂ ਅੱਗੇ ਕਿਹਾ ਕਿ ਬੇਸ਼ੱਕ ਅੱਜ ਅਸੀਂ ਸਾਰਿਆਂ ਨੇ ਟੀਕਾਕਰਣ ਕਰਵਾ ਲਿਆ ਹੈ ਪਰ ਸਾਨੂੰ ਕੋਵਿਡ ਦੇ ਪ੍ਰੋਟੋਕਾਲ ਨੂੰ ਵੀ ਪੂਰੇ ਧਿਆਨ ਵਿੱਚ ਰੱਖਦਿਆਂ, ਪਾਲਣਾ ਕਰਨਾ ਹੈ। ਮਾਸਕ ਪਾਉਣ ਅਤੇ ਸ਼ੋਸ਼ਲ ਡਿਸਟੈਂਸ ਨੂੰ ਹੁਣ ਸਾਨੂੰ ਆਪਣੀ ਆਦਤ ਦੇ ਤੌਰ ਤੇ ਵਿਕਸਤ ਕਰਨਾ ਪਵੇਗਾ। ਉਹਨਾ ਸਮੁੱਚੇ ਸਟਾਫ ਨੂੰ ਯਕੀਨ ਦੁਆਇਆ ਕਿ ਇਸ ਟੀਕਰਕਣ ਦੀ ਦੂਜੀ ਖੁਰਾਕ ਵੀ ਬੋਰਡ ਵਿੱਚ ਹੀ ਦਿੱਤੀ ਜਾਣ ਦਾ ਬੰਦੋਬਸਤ ਕੀਤਾ ਜਾਵੇਗਾ।