ਅਸ਼ੋਕ ਵਰਮਾ
ਬਠਿੰਡਾ,30ਮਾਰਚ2021: ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚੀਫ ਇੰਜਨੀਅਰ ਡੀ ਪੀ ਗਰਗੇ ਨੇ ਪਹਿਲਾਂ ਟੀਕਾ ਲੁਆਕੇ ਕਰੋਨਾ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਵਿਡ ਵੈਕਸੀਨ ਦੇ ਟੀਕੇ ਲੁਆਉਣ ਦੀ ਅਪੀਲ ਕੀਤੀ ਹੈ।ਇਸ ਮੌਕੇ ਚੀਫ ਇੰਜੀਨੀਅਰ ਡੀਪੀ ਗਰਗ ਨੇ ਦੱਸਿਆ ਕਿ ਕਰੀਬ ਇਕ ਹਫਤਾ ਚੱਲਣ ਵਾਲੀ ਇਸ ਵੈਕਸੀਨੇਸ਼ਨ ਮੁਹਿੰਮ ਤਹਿਤ ਲਹਿਰਾ ਮੁਹੱਬਤ ਥਰਮਲ ਪਲਾਂਟ ਚ ਕੰਮ ਕਰਦੇ ਕਰੀਬ 2400 ਰੈਗੁਲਰ ਅਤੇ ਕੰਟਰੈਕਟ ਵਰਕਰਾਂ ਨੂੰ ਕੋਵਿਡ ਵੈਕਸੀਨ ਲਗਾਈ ਜਾਵੇਗੀ।
ਉਨ੍ਹਾਂ ਸਾਰੇ ਫਰੰਟਲਾਈਨ ਵਰਕਰਾਂ ਨੂੰ ਵਧ ਚੜ੍ਹ ਕੇ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਤਾਂ ਜੋ ਉਹ ਆਪਣੇ ਸਾਥੀਆਂ ਅਤੇ ਪਰਿਵਾਰਾਂ ਨੂੰ ਇਸ ਮਹਾਂਮਾਰੀ ਤੋਂ ਬਚਾ ਸਕਣ। ਕਰੋਨ ਵੈਕਸੀਨ ਨੂੰ ਪੂਰੀ ਤਰਾਂ ਸਰੱਖਿਆਤ ਦੱਸਦਿਆਂ ਉਨ੍ਹਾਂ ਇਸ ਸੰਬੰਧ ਵਿਚ ਫੈਲੀਆਂ ਅਫਵਾਹਾਂ ਤੇ ਧਿਆਨ ਨਾਂ ਦੇਣ ਲਈ ਵੀ ਕਿਹਾ। ਇਸ ਮੌਕੇ ਨਥਾਣਾ ਬਲਾਕ ਦੇ ਮੈਡੀਕਲ ਅਫਸਰ ਡਾ ਰਵੀਕਾਂਤ ਜਿੰਦਲ , ਡਾ ਸ਼ਿਵ ਸ਼ੰਕਰ ਇੰਜਨੀਅਰ ਇੰਦਰਜੀਤ ਸਿੰਘ, ਇੰਜਨੀਅਰ ਰਜਿੰਦਰ ਕੁਮਾਰ ਸਿੰਗਲਾ, ਇੰਜਨੀਅਰ ਕੁਲਵੰਤ ਸਿੰਘ, ਇੰਜਨੀਅਰ ਡੀ.ਕੇ ਗਰਗ, ਇੰਜਨੀਅਰ ਇੰਦਰਜੀਤ ਸਿੰਘ ਸੰਧੂ ਅਤੇ ਇੰਜਨੀਅਰ ਨੰਦ ਲਾਲ ਹਾਜਰ ਸਨ।