ਪਰਵਿੰਦਰ ਸਿੰਘ ਕੰਧਾਰੀ
- ਸਮਾਜ ਸੇਵੀ ਸੰਸਥਾਵਾਂ ਆਮ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਵਾਸਤੇ ਨਿਰੰਤਰ ਉਪਰਾਲੇ ਕਰਨ: ਬੰਟੀ ਰੋਮਾਣਾ
ਫਰੀਦਕੋਟ 18 ਅਪ੍ਰੈਲ 2021 - ਕ੍ਰਿਸ਼ਨਾਵੰਤੀ ਸੇਵਾ ਸੋਸਾਇਟੀ ਵਲੋਂ ਸਿਹਤ ਵਿਭਾਗ ਫਰੀਦਕੋਟ ਅਤੇ ਪ੍ਰਬੰਧਕੀ ਕਮੇਟੀ ਗੁਰੂ ਨਾਨਕ ਦੇਵ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਟਿਡ ਦੇ ਸਹਿਯੋਗ ਨਾਲ ਸਥਾਨਕ ਗੁਰੂ ਨਾਨਕ ਕਾਲੋਨੀ ਵਿਖੇ ਮੁਫਤ ਕੋਵਿਡ -19 ਟੀਕਾਕਰਨ ਕੈਂਪ ਪ੍ਰਧਾਨ ਪਿ੍ੰ.ਸੁਰੇਸ਼ ਅਰੋੜਾ ਦੀ ਅਗਵਾਈ ਹੇਠ ਲਗਾਇਆ ਗਿਆ | ਕੈਂਪ ਦਾ ਉਦਘਾਟਨ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕੀਤਾ | ਉਨ੍ਹਾਂ ਕਿ੍ਸ਼ਨਾਂਵੰਤੀ ਸੇਵਾ ਸੋਸਾਇਟੀ ਦੇ ਸਮੂਹ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਸੁਸਾਇਟੀ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਰੋਨਾ ਤੋਂ ਬਚਾਅ ਦੇ ਲਈ ਕੋਰੋਨਾ ਵੈਕਸੀਨ ਲਗਵਾਉਣੀ ਬਹੁਤ ਜ਼ਰੂਰੀ ਹੈ | ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਵਾਸਤੇ ਆਪਣੀ ਸਮਰੱਥਾ ਅਨੁਸਾਰ ਨਿਰੰਤਰ ਉਪਰਾਲੇ ਕੀਤੇ ਜਾਣ |
ਇਸ ਮੌਕੇ ਡਾ:ਚੰਦਰ ਸ਼ੇਖਰ ਕੱਕੜ ਐੱਸ.ਐੱਮ.ਓ ਸਿਵਲ ਹਸਪਤਾਲ ਬਤੌਰ ਮੁੱਖ ਮਹਿਮਾਨ ਕੈਂਪ 'ਚ ਸ਼ਾਮਲ ਹੋਏ | ਉਨ੍ਹਾਂ ਨੇ ਸੁਸਾਇਟੀ ਵਲੋਂ ਕੈਂਪ ਲਈ ਕੀਤੇ ਗਏ ਪ੍ਰਬੰਧਾਂ ਤੇ ਤਸੱਲੀ ਪਰਗਟ ਕੀਤੀ ਅਤੇ ਕਿਹਾ ਕਿ ਸਿਹਤ ਵਿਭਾਗ ਵਲੋਂ ਲਗਾਏ ਜਾ ਰਹੇ ਇਸ ਤਰਾਂ ਦੇ ਕੈਂਪਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ | ਕੈਂਪ ਦੇ ਓਵਰਆਲ ਇੰਚਾਰਜ਼ ਡਾ: ਸੁਖਵਿੰਦਰ ਸਿੰਘ ਕੂਕਾ ਸਨ | ਕੈਂਪ ਦੇ ਪ੍ਰੋਜੈਕਟ ਚੇਅਰਮੈਨ ਬਲਵਿੰਦਰ ਸਿੰਘ ਬਿੰਦੀ, ਕੋ-ਚੇਅਰਮੈਨ ਭਾਰਤ ਭੂਸ਼ਨ ਜਿੰਦਲ-ਰਿਸ਼ੂ ਜੈਨ ਸਨ | ਕੈਂਪ ਨੂੰ ਸਫਲ ਬਨਾਉਣ 'ਚ ਸੁਸਾਇਟੀ ਦੇ ਸਰਪ੍ਰਸਤ ਸੁਰਿੰਦਰ ਅਰੋੜਾ, ਹਰਜੀਤ ਸਿੰਘ, ਐਡਵੋਕੇਟ ਨੈਬ ਸਿੰਘ ਸੰਘਾ, ਨਵਦੀਪ ਸ਼ਰਮਾ, ਸ਼ਸੁਖਜਿੰਦਰ ਸਿੰਘ ਸੁੱਖਾ, ਸਿੰਕਦਰ ਸ਼ਰਮਾ, ਗੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਰੰਧਾਵਾ, ਲਲਿਤ ਸ਼ਰਮਾ, ਰਿਸ਼ੀ ਸ਼ਰਮਾ, ਸ਼ਮਿੰਦਰ ਸਿੰਘ ਮਾਨ, ਸੁਨੀਲ ਕੁਮਾਰ, ਜਸਵਿੰਦਰ ਸਿੰਘ ਕੈਂਥ, ਜਸਬੀਰ ਸਿੰਘ ਜੱਸੀ, ਸੁਖਵਿੰਦਰ ਸਿੰਘ ਸ਼ੇਰਗਿੱਲ ਅਤੇ ਸਿਹਤ ਵਿਭਾਗ ਦੇ ਡਾ:ਅਰਸ਼ਦੀਪ ਸਿੰਘ ਬਰਾੜ, ਨਰਸਿੰਗ ਅਫਸਰ ਲਖਵਿੰਦਰ ਕੌਰ, ਹਰਕੋਮਲ ਸ਼ਰਮਾ ਅਤੇ ਗੁਰਪ੍ਰੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ |
ਇਸ ਸਮੇਂ ਜਸਮਿੰਦਰਪਾਲਜੀਤ ਸਿੰਘ ਬਰਾੜ ਪ੍ਰਧਾਨ ਦੀ ਗੁਰੂ ਨਾਨਕ ਕੋਆ:ਹਾਊਸ ਬਿਲਡਿੰਗ ਸੋਸਾਇਟੀ, ਸਰਵਣ ਸਿੰਘ ਗਿੱਲ, ਡਿਪਟੀ ਸਿੰਘ, ਬਲਤੇਜ ਸਿੰਘ, ਨਰਿੰਦਰਪਾਲ ਸਿੰਘ, ਅਮਰਜੀਤ ਸਿੰਘ ਗੋਂਦਾਰਾ, ਰਾਕੇਸ਼ ਮਿੱਤਲ, ਸਤੀਸ਼ ਗਰੋਵਰ, ਅਮਨ ਵੜਿੰਗ,ਪਿ੍ੰ. ਦਰਸ਼ਨ ਸਿੰਘ, ਤਕੇਸ਼ਵਰ ਭਾਰਤੀੇ, ਡਾ: ਰਮੇਸ਼ ਗੋਇਲ, ਅਸ਼ੋਕ ਕੌਸਾਲ ਐਡਵੋਕੇਟ, ਡਾ:ਪ੍ਰਭਦੀਪ ਸਿੰਘ ਚਾਵਲਾ ਹਾਜ਼ਰ ਸਨ | ਕੈਂਪ ਦੌਰਾਨ 100 ਵਿਅਕਤੀਆਂ ਦੇ ਕੋਵਿਡ ਵੈਕਸੀਨ ਦੇ ਮੁਫਤ ਟੀਕੇ ਲਗਵਾਏ ਗਏ |