ਅਸ਼ੋਕ ਵਰਮਾ
ਬਠਿੰਡਾ, 8 ਅਪਰੈਲ2021:ਸਿਹਤ ਵਿਭਾਗ ਬਠਿੰਡਾ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਸਿੰਗਲਾ ਦੀ ਦੇਖ-ਰੇਖ ਹੇਠ ਅਰਬਨ ਬਠਿੰਡਾ ’ਚ ਗੱੁਡਵਿਲ ਸੁਸਾਇਟੀ ਬਠਿੰਡਾ ਅਤੇ ਬਠਿੰਡਾ ਸੋਸ਼ਲ ਗਰੁੱਪ ਵੱਲੋਂ ਸਪੈਸ਼ਲ ਟੀਕਾਕਰਨ ਕੈਂਪ ਲਾਏ ਗਏ । ਇਨ੍ਹਾਂ ਕੈਂਪਾਂ ਵਿੱਚ 45 ਸਾਲ ਤੋਂ ਉੱਪਰ ਦੀ ਉਮਰ ਦੇ ਕੁਲ-360 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ।ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਲਾਭਪਾਤਰੀਆਂ ਨੂੰ ਮਾਸਕ ਲਗਾਕੇ ਰੱਖਣ , ਦੋ ਗਜ਼ ਦੀ ਦੂਰੀ ਬਣਾ ਕੇ ਰੱਖਣ ਅਤੇ ਸੈਨੇਟਾਇਜਰ ਦੀ ਵਰਤੋਂ ਸੰਬਧੀ ਜਾਗਰੂਕ ਕੀਤਾ ।
ਉਨ੍ਹਾਂ ਇਸ ਮੌਕੇ ਇਹ ਵੀ ਅਪੀਲ ਕੀਤੀ ਕਿ ਸਰਕਾਰ ਦੀਆਂ ਸਮੇਂ ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜ਼ੋ ਅਸੀਂ ਰਲ ਮਿਲ ਕੇ ਇਸ ਮਹਾਂਮਾਰੀ ਦਾ ਟਾਕਰਾ ਕਰ ਸਕੀਏ ਅਤੇ ਇਸ ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਇਨ੍ਹਾਂ ਕੈਂਪਾਂ ਵਿੱਚ ਏ.ਐਨ.ਐਮ.ਕਰਮਜੀਤ ਕੌਰ, ਬਲਵਿੰਦਰ ਕੌਰ, ਜ਼ਸਪ੍ਰੀਤ ਕੌਰ, ਕੁਲਵਿੰਦਰ ਕੌਰ, ਮੰਮਤਾ, ਸਟਾਫ ਨਰਸ ਸਵਰਨਜੀਤ ਕੌਰ , ਰਾਜਵਿੰਦਰ ਕੌਰ, ਡਾ. ਕਪਿਲ ਕੁਮਾਰ, ਡਾ. ਨੇਹਾ ਗੋਇਲ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ।ਇਸ ਮੌਕੇ ਡਾ. ਤਰਸੇਮ ਗਰਗ ,ਐਨ.ਜੀ.ਓ. ਨਰਿੰਦਰ ਬੱਸੀ ਅਤੇ ਰਕੇਸ਼ ਨਰੂਲਾ ਨੇ ਟੀਕਾਕਰਨ ਕੈਂਪਾਂ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਸਿਹਤ ਵਿਭਾਗ ਦਾ ਧੰਨਵਾਦ ਕੀਤਾ ।