ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 11 ਅਪ੍ਰੈਲ 2021 - ਆਦਰਸ਼ ਨਗਰ ਵੈਲਫ਼ੇਅਰ ਸੁਸਾਇਟੀ, ਲਾਇਨਜ਼ ਕਲੱਬ ਗਰੇਸ, ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਅੱਜ ਲਾਇਨਜ਼ ਭਵਨ ਫ਼ਰੀਦਕੋਟ ਵਿਖੇ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕੈਂਪ ਲਗਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਪਹੁੰਚੇ | ਉਨ੍ਹਾਂ ਕਿਹਾ ਕੋਰੋਨਾ ਮਹਾਂਮਾਰੀ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਪਹਿਲਾਂ ਵੀ ਬਹੁਤ ਸ਼ਾਨਦਾਰ ਕੰਮ ਕੀਤਾ ਹੈ | ਹੁਣ ਇਸ ਮਹਾਂਮਾਰੀ ਨੂੰ ਖਤਮ ਕਰਨ ਵਾਸਤੇ ਪੰਜਾਬ ਸਰਕਾਰ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਅਹਿਮ ਭੂਮਿਕਾ ਅਦਾ ਕਰ ਰਹੀਆਂ ਹਨ | ਸਮਾਗਮ ਦੀ ਪ੍ਰਧਾਨਗੀ ਲਲਿਤ ਮੋਹਨ ਗੁਪਤਾ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਕੀਤੀ | ਵਿਸ਼ੇਸ਼ ਮਹਿਮਾਨਾਂ ਵਜੋਂ ਡਾ.ਸੰਜੈ ਕਪੂਰ ਸਿਵਲ ਸਰਜਨ, ਡਾ.ਜਗਰਾਜ ਸਿੰਘ, ਡਾ.ਗੁਰਸੇਵਕ ਸਿੰਘ, ਡਾ.ਗੁਰਲੀਨ ਕੌਰ ਸ਼ਾਮਲ ਹੋਏ |
ਲਾਇਨਜ਼ ਕਲੱਬਾਂ ਪੰਜਾਬ ਦੇ ਕੋਆਰਡੀਨੇਟਰ ਰਜਨੀਸ਼ ਗਰੋਵਰ ਜੀ ਆਇਆਂ ਨੂੰ ਆਖਿਆ | ਲਾਇਨ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਖਾਲਸਾ ਨੇ ਕਿਹਾ ਸਾਨੂੰ ਅਫ਼ਵਾਹਾਂ ਤੋਂ ਬਚਣਾ ਚਾਹੀਦਾ ਹੈ ਤੇ ਸਿਹਤ ਵਿਭਾਗ ਦੀ ਹਦਾਇਤਾਂ ਅਨੁਸਾਰ ਟੀਕਾਕਰਨ ਕਰਾਉਣਾ ਚਾਹੀਦਾ ਹੈ | ਲਾਇਨ ਕਲੱਬ ਗਰੇਸ ਦੇ ਪ੍ਰਧਾਨ ਨੀਲਮ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ | ਕੈਂਪ ਦੌਰਾਨ 76 ਲੋਕਾਂ ਨੇ ਟੀਕਾਕਰਨ ਕਰਵਾਇਆ | ਇਸ ਕੈਂਪ ਦੀ ਸਫ਼ਲਤ ਵਾਸਤੇ ਲੁਕੇਂਦਰ ਸ਼ਰਮਾ, ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਨਵਦੀਪ ਰਿੱਕੀ, ਗੁਰਮੇਲ ਸਿੰਘ ਜੱਸਲ, ਗੁਰਚਰਨ ਸਿੰਘ ਗਿੱਲ, ਗੁਮਰੀਤ ਸਿੰਘ ਬਰਾੜ, ਪਵਨ ਮੌਂਗਾ, ਗਰੀਸ਼ ਸੁਖੀਜਾ, ਬਿਕਰਮਜੀਤ ਸਿੰਘ ਢਿੱਲੋਂ, ਹਰਮਿੰਦਰ ਸਿੰਘ ਮਿੰਦਾ, ਸੁਨੀਤਾ ਗਰੋਵਰ, ਨੀਲਮ ਸ਼ਰਮਾ ਪ੍ਰਧਾਨ, ਕੁਲਵਿੰਦਰ ਕੌਰ ਸੰਧੂ ਜਨਰਲ ਸਕੱਤਰ, ਸੁਰਿੰਦਰ ਕੌਰ ਬਾਸੀ, ਸੁਨੀਤਾ ਬੇਦੀ, ਸ਼ੁਸ਼ਮਾ ਕਟਿਆਲ ਅਤੇ ਰਾਜਵਿੰਦਰ ਕੌਰ ਨੇ ਅਹਿਮ ਭੂਮਿਕਾ ਅਦਾ ਕੀਤੀ |