ਚੰਡੀਗੜ੍ਹ, 8 ਅਪ੍ਰੈਲ 2021 - ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਧਿਆਨ 'ਚ ਰੱਕਦੇ ਹੋਏ ਪੰਜਾਬ ਸਿਵਲ ਸਕੱਤਰੇਤ 'ਚ ਆਮ ਲੋਕਾਂ ਦੀ ਐਂਟਰੀ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਹੁਣ ਸਿਰਫ ਸੈਕਟਰੀ ਦੀ ਪ੍ਰਵਾਨਗੀ ਨਾਲ ਹੀ ਪੰਜਾਬ ਸਿਵਲ ਸਕੱਤਰੇਤ ਵਿੱਚ ਆਮ ਲੋਕ ਦਾਖ਼ਲ ਹੋ ਸਕਣਗੇ। ਵੱਧਦੇ ਕੋਰੋਨਾ ਕੇਸਾਂ ਕਰਕੇ ਸਰਕਾਰ ਵੱਲੋਂ ਇਹ ਲਿਆ ਫੈਸਲਾ ਲਿਆ ਗਿਆ ਹੈ।
ਸਰਕਾਰ ਵੱਲੋਂ ਪਬਲਿਕ ਡੀਲਿੰਗ ਨੂੰ ਸੀਮਿਤ ਕਰਨ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਗਿਆ ਹੈ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਸਕੱਤਰੇਤ 'ਚ ਜੇ ਕਿਸੇ ਨੇ ਵੀ ਮੀਟਿੰਗ 'ਚ ਸ਼ਾਮਿਲ ਹੋਣਾ ਹੋਵੇ ਉਸ ਲਈ ਸਬੰਧਿਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਦੀ ਪ੍ਰਵਾਨਗੀ ਜ਼ਰੂਰੀ ਹੋਣੀ ਚਾਹੀਦੀ ਹੈ। ਜੇ ਕਿਸੇ ਵੀ ਵਿਅਕਤੀ ਨੂੰ ਕਿਸੇ ਕੰਮ ਲਈ ਵਾਰ-ਵਾਰ ਅੰਦਰ ਬਾਹਰ ਆਉਣਾ ਪੈ ਰਿਹਾ ਹੈ ਤਾਂ ਵੀ ਉਸ ਲਈ ਸਬੰਧਿਤ ਵਿਭਾਗ ਦੀ ਆਗਿਆ ਹੋਣੀ ਚਾਹੀਦੀ ਹੈ, ਨਹੀਂ ਕਿਸੇ ਨੂੰ ਵੀ ਬਿਨਾਂ ਕੰਮ ਤੋਂ ਐਂਟਰੀ ਨਹੀਂ ਦਿੱਤੀ ਜਾਵੇਗੀ।
ਇਸ ਤੋਂ ਬਿਨਾਂ ਸਕੱਤਰੇਤ ਦੇ ਕਰਮਚਾਰੀਆਂ ਨੂੰ ਵੀ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਹੁਕਮ ਜਾਰੀ ਹੋਏ ਹਨ, ਅਤੇ ਸਮੇਂ ਸਿਰ ਆਪਣਾ ਕੋਰੋਨਾ ਟੈਸਟ ਕਰਾਉਣ, ਸਕੱਤਰੇਤ ਬਿਲਡਿੰਗ 'ਚ ਬਿਨਾਂ ਵਜ੍ਹਾ ਘੁੰਮਣ, ਬਿਨਾਂ ਮਤਲਬ ਤੋਂ ਇਕੱਠ ਕਰਨ , ਹੱਥ ਸਾਫ ਰੱਖਣ, ਉਚਿੱਤ ਦੂਰੀ ਬਣਾ ਕੇ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।