ਹੁਸ਼ਿਆਰਪੁਰ 7 ਅਪ੍ਰੈਲ 2021 - ਜ਼ਿਲ੍ਹੇ ਦੀ ਕੋਵਿਡ ਬਾਰੇ ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2274 ਨਵੇਂ ਸੈਂਪਲ ਲਏ ਗਏ ਹਨ ਅਤੇ 2264 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ 114 ਨਵੇਂ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 14713 ਹੋ ਗਈ ਹੈ।ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 401051 ਸੈਂਪਲ ਲਏ ਗਏ ਹਨ।
ਜਿਨਾਂ ਵਿੱਚੋਂ 383874 ਸੈਪਲ ਨੈਗਟਿਵ,4087 ਸੈਪਲਾਂ ਦਾ ਰਿਪੋਟ ਦਾ ਅਜੇ ਇੰਤਜਾਰ ਹੈ,ਤੇ 202 ਸੈਂਪਲ ਇਨਵੈਲਡ ਹਨ। ਅੱਜ ਤੱਕ ਐਕਟਿਵ ਕੇਸਾਂ ਦੀ ਗਿਣਤੀ 1379 ਹੋ ਗਈ ਹੈ ਜਦ ਕਿ 13878 ਮਰੀਜ ਠੀਕ ਹੋਏ ਹਨ ਅਤੇ ਕੁੱਲ ਮੌਤਾਂ ਦੀ ਗਿਣਤੀ 599 ਪੁੱਜ ਗਈ ਹੈ ।ਜਿਲਾ ਹੁਸ਼ਿਆਰਪੁਰ ਦੇ 114 ਸੈਂਪਲ ਪਾਜੇਟਿਵ ਆਏ ਹਨ। ਜਿਨਾਂ ਵਿੱਚ ਸ਼ਹਿਰ ਹੁਸ਼ਿਆਰਪੁਰ 10 ਅਤੇ 104 ਸੈਂਪਲ ਬਾਕੀ ਸਿਹਤ ਕੇੰਦਰਾਂ ਨਾਲ ਸਬੰਧਿਤ ਹਨ।
ਇਸ ਮੌਕੇ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 7 ਮੌਤਾਂ ਹੋਈਆਂ ਹਨ। (1) 55 ਸਾਲਾ ਔਰਤ ਵਾਸੀ ਹਕੂਮਕਪੁਰ ਦੀ ਮੌਤ ਨਿੱਜੀ ਹਸਪਤਾਲ ਨਵਾਂ ਸ਼ਹਿਰ ਵਿਖੇ ਹੋਈ ਹੈ।(2) 83 ਸਾਲਾ ਵਿਆਕਰਤੀ ਵਾਸੀ ਸਲਾਵਾੜਾ ਦੀ ਮੌਤ ਨਿਜੀ ਹਸਪਤਾਲ ਜਲੰਧਰ,(3) 51 ਸਾਲਾ ਔਰਤ ਵਾਸੀ ਪਾਲਦੀ ਦੀ ਮੌਤ ਨਿਜੀ ਹਸਪਤਾਲ ਜਲੰਧਰ,(4) 65 ਸਾਲਾ ਪੁਰਸ਼ ਵਾਸੀ ਮਾਹਿਲਪੁਰ ਦੀ ਮੌਤ ਨਿੱਜੀ ਹਸਪਤਾਲ ਨਵਾਂ ਸ਼ਹਿਰ,(5) 61 ਸਾਲਾ ਪੁਰਸ਼ ਵਾਸੀ ਇੰਦਰਾ ਕਲੋਨੀ ਹੁਸ਼ਿਆਰਪੁਰ ਦੀ ਮੌਤ ਜੋਹਲ ਹਸਪਤਾਲ ਜਲੰਧਰ, (6) 70 ਸਾਲਾ ਔਰਤ ਵਾਸੀ ਡਲੇਵਾਲ ਦੀ ਮੌਤ ਮਾਨ ਮੈਡੀਸਿਟੀ ਜਲੰਧਰ,(7) 42 ਸਾਲਾ ਪੁਰਸ਼ ਵਾਸੀ ਮੋਨਾ ਕਲਾਂ ਦੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ ਵਿੱਚ ਹੋਈ ਹੈ। ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਂਦੇ ਹੋਏ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋਂ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋਂ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ।
- ਬਾਹਰੋ ਆਏ ਪਜੇਟਿਵ ਮਰੀਜ ਆਏ ---18
- ਹੁਸ਼ਿਆਰਪੁਰ ਜਿਲੇ ਦੇ ਮਰੀਜਾ ------114
- ਕੁੱਲ ਮਰੀਜ ਦੀ ਗਿਣਤੀ - - - 18+114 ==132