ਦੀਪਕ ਜੈਨ
ਜਗਰਾਓਂ, 7 ਅਪ੍ਰੈਲ 2021 - ਵਾਰਡ ਨ. 12 ਦੇ ਯੁਵਾ ਕੌਂਸਲਰ ਹਿਮਾਂਸ਼ੂ ਮਲਿਕ ਲਗਾਤਾਰ ਸਮਾਜਸੇਵੀ ਕੰਮਾਂ ਵਿਚ ਯੋਗਦਾਨ ਪਾਉਂਦਿਆਂ ਰੋਜਾਨਾ ਵਾਂਗ ਕਈ ਕੰਮ ਕੀਤੇ ਜਾ ਰਹੇ ਹਨ ਅਤੇ ਅੱਜ ਵੀ ਇਸੇ ਲੜੀ ਵਿਚ ਕੋਰੋਨਾ ਵੈਕਸੀਨ ਦੇ ਟੀਕੇ ਅਤੇ ਆਯੂਸ਼ਮਾਨ ਕਾਰਡ ਬਣਵਾਉਣ ਦਾ ਕੈੰਪ ਲਗਾਇਆ ਗਿਆ। ਇਹ ਕੈੰਪ ਮਲਿਕ ਫਿਟਨੈਸ ਪੁਆਇੰਟ ਦੀ ਬਿਲਡਿੰਗ ਵਿਚ ਲਗਾਇਆ ਗਿਆ ਸੀ।
ਇਸ ਮੌਕੇ ਏ ਐਨ ਐਮ ਮੈਡਮ ਗੁਰਮੀਤ ਕੌਰ ਵਲੋਂ ਕੈੰਪ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਦੇ ਟੀਕੇ ਲਗਾਏ ਅਤੇ ਦਸਿਆ ਕਿ 66 ਲੋਕਾਂ ਵਲੋਂ ਅੱਜ ਟੀਕੇ ਲਗਵਾਏ ਗਏ ਹਨ। ਆਯੂਸ਼ਮਾਨ ਕਾਰਡ ਬਣਵਾਉਣ ਲਈ 30 ਵਿਅਕਤੀ ਪੂਜੇ ਅਤੇ ਮੈਡਮ ਮਨਪ੍ਰੀਤ ਕੌਰ ਵਲੋਂ ਓਨਾ ਦੇ ਕਾਰਡ ਬਣਵਾਉਣ ਦੇ ਫਾਰਮ ਲਏ ਗਏ।
ਇਸ ਮੌਕੇ ਬੋਲਦਿਆਂ ਕੌਂਸਲਰ ਹਿਮਾਂਸ਼ੂ ਮਲਿਕ ਨੇ ਕਿਹਾ ਕਿ ਜਨਤਾ ਵਲੋਂ ਪੂਰੀ ਉਮੀਦਾਂ ਨਾਲ ਓਨਾ ਨੂੰ ਆਪਣੇ ਵਾਰਡ ਦਾ ਕੌਂਸਲਰ ਚੁਣਿਆ ਗਿਆ ਸੀ ਅਤੇ ਉਹ ਜਨਤਾ ਦੀ ਉਮੀਦਾਂ ਉਪਰ 100 ਫ਼ੀਸਦੀ ਖਰੇ ਉਤਰਨਗੇ ਅਤੇ ਸਮਾਜਸੇਵੀ ਕੰਮ ਜਾਰੀ ਰੱਖਣਗੇ। ਇਸ ਮੌਕੇ ਕੌਂਸਲਰ ਅਮਨ ਕਪੂਰ ਬੋਬੀ ਅਤੇ ਕੌਂਸਲਰ ਵਿਕਰਮ ਜੱਸੀ ਵੀ ਮੌਜੂਦ ਰਹੇ।