ਬੰਗਾ, 2 ਅਪ੍ਰੈਲ 2021 - ਥਾਣਾ ਸਿਟੀ ਪੁਲਿਸ ਵਲੋਂ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਤੇ 5 ਵਿਅਕਤੀਆ ਨੂੰ ਕਾਬੂ ਕਰ ਮਾਮਲਾ ਦਰਜ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਪੁਲਿਸ ਦੇ ਐਸ ਆਈ ਬਲਵੰਤ ਸਿੰਘ ਨੇ ਦੱਸਿਆ ਕਿ ਸਮੇਤ ਏ ਐਸ ਆਈ ਬਲਵਿੰਦਰ ਸਿੰਘ ,ਸਿਪਾਹੀ ਰਾਕੇਸ਼ ਕੁਮਾਰ, ਦੀਪਕ ਕੁਮਾਰ, ਪੰਜਾਬ ਹੋਮ ਗਾਰਡ ਜਵਾਨ ਦਲਜੀਤ ਸਿੰਘ ਨਾਲ ਪੰਜਾਬ ਸਰਕਾਰ ਵਲੋਂ ਜਾਰੀ ਦੇਰ ਰਾਤ ਕਰਫਿਊ ਦੌਰਾਨ ਜਨਰਲ ਚੈਕਿੰਗ ਅਤੇ ਗਸ਼ਤ ਦੌਰਾਨ ਮੁਕੰਦਪੁਰ ਰੋਡ ਤੇ ਮੌਜੂਦ ਸਨ ।ਉਨ੍ਹਾਂ ਦੱਸਿਆ ਉਨ੍ਹਾਂ ਨੂੰ ਕਿਸੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਥਾਨਕ ਇਕ ਨਿੱਜੀ ਰੈਸਟਰੈਂਟ ਵਿਖੇ ਕੁਝ ਵਿਅਕਤੀ ਕਰਫਿਊ ਦੌਰਾਨ ਰੈਸਟੋਰੈਂਟ ਅੰਦਰ ਬੈਠ ਖਾਣਾ ਖ਼ਾਹ ਰਹੇ ਹਨ।
ਜਿਸ ਤੇ ਉਨ੍ਹਾਂ ਨੇ ਮੁਖਬਰ ਖਾਸ ਦੀ ਦੱਸੀ ਗੱਲ ਤੇ ਵਿਸ਼ਵਾਸ ਕਰਦੇ ਹੋਏ ਜਦੋ ਉਕਤ ਰੈਸਟੋਰੈਂਟ ਵਿੱਚ ਜਾ ਕੇ ਦੇਖਿਆ ਤਾਂ ਉੱਥੇ ਬੈਠੇ ਤਿੰਨ ਵਿਅਕਤੀ ਖਾਣਾ ਖਾਹ ਰਹੇ ਸਨ ਜਦੋਂ ਕਿ ਦੋ ਵੇਟਰ ਉਨ੍ਹਾਂ ਨੂੰ ਖਾਣਾ ਖਵਾ ਰਹੇ ਸਨ।ਪੁਲਿਸ ਪਾਰਟੀ ਵਲੋਂ ਕਰਫਿਊ ਦੌਰਾਨ ਰੈਸਟੋਰੈਂਟ ਵਿੱਚ ਬੈਠੇ ਵਿਅਕਤੀਆ ਨੂੰ ਕਾਬੂ ਕੀਤਾ ਗਿਆ ।ਜਿਨ੍ਹਾਂ ਦੀ ਪਹਿਚਾਣ ਪ੍ਰਿੰਸ ਕੁਮਾਰ ਪੁੱਤਰ ਧਰਮਿੰਦਰ ਕੁਮਾਰ , ਮਨੀ ਕੁਮਾਰ ਪੁੱਤਰ ਪਾਲ ਰਾਮ, ਅਭਿਸ਼ੇਕ ਦੁੱਗ ਪੁੱਤਰ ਨਰਿੰਦਰ ਕੁਮਾਰ , ਸਾਰੇ ਵਿਅਕਤੀ ਖਟਕੜ ਖੁਰਦ ਅਤੇ ਵੇਟਰਾ ਦੀ ਪਹਿਚਾਣ ਮਾਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਉਤਰਾਖੰਡ ਅਤੇ ਦੇਵ ਬਹਾਦਰ ਪੁੱਤਰ ਬਾਲ ਬਹਾਦਰ ਵਾਸੀ ਨੇਪਾਲ ਵਜੋਂ ਹੋਈ।ਜੋ ਕਿ ਕਰਫਿਊ ਦੌਰਾਨ ਰੈਸਟੋਰੈਂਟ ਖੋਲ ਕੇ ਖਾਣਾਂ ਖਾਣ ਅਤੇ ਖਾਣਾ ਖਵਾਉਣ ਵਾਰੇ ਕੋਈ ਵਾਜਬ ਜਵਾਬ ਨਹੀਂ ਦੇ ਸਕੇ।ਜਿਨ੍ਹਾਂ ਨੂੰ ਕਾਬੂ ਕਰ ਥਾਣਾ ਸਿਟੀ ਲਿਆਦਾ ਗਿਆ ਅਤੇ ਉਨ੍ਹਾਂ ਤੇ 188,269,270 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।