ਪਰਵਿੰਦਰ ਸਿੰਘ ਕੰਧਾਰੀ
- ਮਾਈਕਰੋ ਕੰਟੈਨਮੈਂਟ ਜੋਨ ਵਿੱਚ ਡਿਊਟੀ ਮੈਜਿਸਟਰੇਟ ਲਗਾਏ
ਫਰੀਦਕੋਟ, 31 ਮਾਰਚ 2021 - ਕੋਵਿਡ 19 ( ਕੋਰੋਨਾ ਵਾਇਰਸ ) ਦਾ ਪ੍ਰਕੋਪ ਇਸ ਸਮੇਂ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ । ਵਧੀਕ ਮੁੱਖ ਸਕੱਤਰ , ਸਿਹਤ ਅਤੇ ਪਰਿਵਾਰ ਭਲਾਈ ਵਿਭਾਗ , ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਰੌਸ਼ਨੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਫਰੀਦਕੋਟ ਦੇ ਆਦੇਸ਼ਾਂ ਮੁਤਾਬਿਕ ਕਿਲਾਂ ਨੌ ਵਿੱਚ 5 , ਮਚਾਕੀ ਕਲਾਂ 8 , ਅਤੇ ਗਰੀਨ ਐਵੇਨਿਊ ਫਰੀਦਕੋਟ ਵਿੱਚ 7 ਵਿਅਕਤੀਆਂ ਦੀ ਕੋਵਿਡ 19 ਟੈਸਟ ਰਿਪੋਰਟ ਪੋਜੀਟਿਵ ਆਉਂਣ ਕਾਰਨ ਇਸ ਸਮੇਂ ਪਿੰਡ ਕਿਲਾਂ ਨੌ , ਮਚਾਕੀ ਕਲਾਂ ਅਤੇ ਗਰੀਨ ਐਵੇਨਿਊ ਫਰੀਦਕੋਟ ਦੇ ਪ੍ਰਭਾਵਤ ਏਰੀਆ ਨੂੰ ਮਿਤੀ 30-03-2021 ਤੋਂ 08-04-2021 ਤੱਕ ਮਾਈਕਰੋ ਕੰਟੈਨਮੈਂਟ ਜੋਨ ਘੋਸ਼ਿਤ ਕੀਤਾ ਜ਼ਾਦਾ ਹੈ ।ਉਨ੍ਹਾਂ ਦੱਸਿਆ ਕਿ ਇੰਨਾਂ 10 ਦਿਨਾਂ ਦੇ ਸਮੇਂ ਵਿੱਚੋਂ ਪਿਛਲੇ 5 ਦਿਨਾ ਦੌਰਾਨ ਇਸ ਏਰੀਏ ਵਿੱਚ ਕੋਈ ਹੋਰ ਕੇਸ ਪੋਜੀਟਿਵ ਆਉਂਦਾ ਹੈ ਤਾਂ ਮਾਈਕਰੋ ਕੰਟੈਨਮੈਂਟ ਦਾ ਸਮਾਂ ਇੱਕ ਹਫਤਾ ਹੋਰ ਵਧਾਇਆ ਜਾਵੇਗਾ ।
ਉਪ ਮੰਡਲ ਮੈਜਿਸਟਰੇਟ ਮਿਸ ਪੂਨਮ ਸਿੰਘ ਨੇ ਦੱਸਿਆ ਕਿ ਮਾਈਕਰੋ ਕੰਟੈਨਮੈਂਟ ਘੋਸ਼ਿਤ ਕੀਤੇ ਗਏ ਏਰੀਆਂ ਵਿੱਚ ਕਿਲਾ ਨੌ ਵਿੱਚ ਸ੍ਰੀ ਸੁਰੇਸ਼ ਕੁਮਾਰ ਲੈਕਚਰਾਰ , ਸਰਕਾਰੀ ਸੀਨੀਅਰ ਸਕੈਡਰੀ ਸਕੂਲ ਕਿਲਾ ਨੌ (95010-16463) ਅਤੇ ਸ੍ਰੀ ਗੋਪਾਲ ਕ੍ਰਿਸ਼ਨ ਲੈਕਚਰਾਰ ਸੀਨੀਅਰ ਸਕੈਡਰੀ ਸਕੂਲ ਪੱਖੀ ਕਲਾਂ (98555-05640), ਮਚਾਕੀ ਕਲਾਂ ਵਿੱਚ ਸ੍ਰੀ ਗੋਰਵ ਕੱਕੜ, ਉਪ ਮੰਡਲ ਇੰਜੀਨੀਅਰ , ਪੰਜਾਬ ਰਾਜ ਪਾਵਰਕਾਮ ਲਿਮ : ( 9646114562 ) ਅਤੇ ਗੁਰਮੀਤ ਸਿੰਘ ਲੈਕਚਰਾਰ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਅਰਾਈਆਂ ਵਾਲਾ ਕਲਾਂ (95010-15176) ਅਤੇ ਗਰੀਨ ਐਵੀਨਿਊ ਏਰੀਆ ਵਿੱਚ ਸੁਖਜਿੰਦਰ ਸਿੰਘ ਲੈਕਚਰਾਰ , ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੀਆਂ) ਫਰੀਦਕੋਟ ( 98767-02384 ) , ਨੀਲ ਕਮਲ ਲੈਕਚਰਾਰ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਅਰਾਈਆਂ ਵਾਲਾ ਕਲਾਂ 98760-24551 ਨੂੰ ਬਤੌਰ ਸਪੈਸ਼ਲ ਡਿਊਟੀ ਮੈਜਿਸਟਰੇਟ ਲਗਾਇਆ ਜਾਂਦਾ ਹੈ । ਇਹ ਅਧਿਕਾਰੀ ਇਸ ਏਰੀਆ ਵਿੱਚ ਰਹਿ ਰਹੇ ਲੋਕਾਂ ਦੀਆਂ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਸਪਲਾਈ ਨੂੰ ਨਿਰਵਿਘਨ ਚਲਾਉਂਣਗੇ । ਇਹ ਹੁਕਮ ਤੁਰੰਤ ਲਾਗੂ ਸਮਝੇ ਜਾਣ ।