ਹਰੀਸ਼ ਕਾਲੜਾ
ਰੂਪਨਗਰ,30 ਮਾਰਚ 2021: ਰੋਪੜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਾਲਜ ਖੋਲ੍ਹਣ ਲਈ ਕਾਲਜ ਦੇ ਗੇਟ ਤੇ ਧਰਨਾ ਕੀਤਾ ਗਿਆ । ਜੌ ਕਿ ਪੂਰੇ ਪੰਜਾਬ ਵਿਚ ਕੀਤਾ ਗਿਆ ।ਇਸ ਵਿਚ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਸਰਕਾਰ ਵਲੋਂ ਕੋਰੋਨਾ ਦੇ ਨਾਮ ਤੇ ਜਿਹੜੇ ਕਾਲਜ ਅਤੇ ਸਕੂਲ ਬੰਦ ਕੀਤੇ ਹਨ ਉਸ ਬਾਰੇ ਸਪਸ਼ਟ ਦਸੀਏ ਕਿ ਕਿਵੇਂ ਸਰਕਾਰ ਫ਼ੀਸਾਂ ਲੈ ਕੇ ,ਆਨਲਾਈਨ ਪੜਾਈ ਕਰਵਾ ਕੇ ਵਿਦਿਆਰਥੀਆ ਦੇ ਔਫ ਲਾਈਨ ਪੇਪਰ ਲੈਣ ਦੀ ਤਿਆਰੀ ਵਿਚ ਹੈ । ਵਿਗਿਆਨੀਆਂ ਵੱਲੋਂ ਵੀ ਇਹ ਚੀਜ਼ ਸਾਬਿਤ ਹੋ ਗਈ ਹੈ ਕਿ ਕਰੋਨਾ ਦਾ ਹੱਲ ਲਾਕ ਡਾਊਨ ਨਹੀਂ ਹੈ ।
ਜਿੱਥੇ ਤਮਾਮ ਹੋਰ ਅਦਾਰੇ ਖੁੱਲੇ ਹਨ ਵੱਡੀਆਂ ਵੱਡੀਆਂ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ ,ਦਾਰੂ ਦੇ ਠੇਕੇ ਸਿਨੇਮਾ ਅਤੇ ਧਾਰਮਿਕ ਸੰਸਥਾਵਾਂ ਖੁਲ੍ਹੀਆਂ ਹਨ ਉਥੇ ਸਕੂਲ ਅਤੇ ਕਾਲਜ ਨੂੰ ਬੰਦ ਕਰਨ ਦਾ ਫਰਮਾਨ ਜਾਰੀ ਕਰਨਾ ਪੰਜਾਬ ਸਰਕਾਰ ਉਤੇ ਸਵਾਲ ਖੜ੍ਹਾ ਕਰਦਾ ਹੈ।ਇਹ ਵਿਦਿਆਰਥੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੋਕਾਂ ਦੀ ਆਰਥਿਕ ਹਾਲਤ ਬੁਰੀ ਹੋਈ ਹੈ ।
ਸਰਕਾਰ ਨੇ ਬੰਦ ਕਰ ਦਿੱਤਾ ਹੈਚੰਨਾ ਇਹੋ ਜਿਹੀ ਧੱਕੇਸ਼ਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਲਈ ਵਿਦਿਆਰਥੀ ਆਗੂਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਫੌਰੀ ਵਿਦਿਅਕ ਅਦਾਰੇ ਨਹੀਂ ਖੋਲ੍ਹੇ ਤਾਂ ਇਹ ਲੜਾਈ ਬਾਹਰ ਰਹਿੰਦੇ ਹਿੱਸਿਆਂ ਨੂੰ ਆਪਣੇ ਚ ਸ਼ਾਮਿਲ ਕਰਕੇ ਇਸਤੋਂ ਆ ਵਧੇਗੀ ਇਸ ਮੌਕੇ ਤੇ ਸ਼ਾਮਿਲ ਸਨ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਾਲਜ ਪ੍ਰਧਾਨ ਨੈਨਸੀ ,ਸੂਬਾ ਪ੍ਰਧਾਨ ਜਸਪਿੰਦਰ ਸਿੰਘ ,ਯੂਨੀਅਨ ਦੇ ਬਾਕੀ ਆਗੂ ਸ਼ਹਿਜ਼ਾਦੀ, ਗੁਰਪ੍ਰੀਤ ਸਿੰਘ, ਗੁਰੀ , ਫ਼ਜ਼ਿਾ, ਨੀਸ਼ਾ, ਜਸ਼ਨ ਆਦਿ ਸ਼ਾਮਿਲ ਸਨ।