- ਪ੍ਰਾਈਵੇਟ ਸਕੂਲਾਂ ਦੀ ਹੌਂਦ ਤੇ ਖਤਰੇ ਦੀ ਤਲਵਾਰ ਲਟਕੀ
ਮੋਹਾਲੀ 4 ਅ੍ਰਪੈਲ 2021 - ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਕਰੋਨਾਂ ਮਹਾਂਮਾਰੀ ਆੜ ਦੀ ਵਿੱਚ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰ ਰਹੀ ਹੈ। ਪ੍ਰਾਈਵੇਟ ਸਕੂਲਾਂ ਦੀ ਹੌਂਦ ਤੇ ਖਤਰੇ ਦੀ ਤਲਵਾਰ ਲਟਕ ਰਹੀ ਹੈ, ਸਿੱਖਿਆ ਵਿਭਾਗ ਤੁਗਲਕੀ ਫਰਮਾਨ ਜਾਰੀ ਕਰਕੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਕਰ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਨਤਾ ਪ੍ਰਾਪਤ ਤੇ ਐਫੀਲਇਏਟਡ ਸਕੂਲਜ: ਐਸੋਸੀਏਸ਼ਨ (ਰਜਿ:) ਰਾਸਾ ਯੂ.ਕੇ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਵੱਲੋਂ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਪੰਜ ਸੁਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਇਕੱਠ ਕੀਤੇ ਜਾ ਰਹੇ ਹਨ, ਰੋਡ ਮਾਰਚ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਅਕਾਲੀ ਦੱਲ ਵੱਖ ਵੱਖ ਵਿਧਾਨ ਸਭਾ ਦੇ ਹਲਕਿਆਂ ਵਿੱਚ ਵੱਡੇ ਇਕੱਠ ਕਰਕੇ ਨਿਯਮਾਂ ਦੀਆਂ ਧਜੀਆਂ ਉੜਾ ਰਿਹਾ ਹਨ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਕਰੋਨਾਂ ਇਨ੍ਹਾਂ ਇਕੱਠਾਂ ਤੋਂ ਡਰਦਾ ਹੈ ਵੱਖ ਵੱਖ ਸਹਿਰਾਂ ਦੀ ਮੰਡੀਆਂ ਵਿੱਚ ਭੀੜਾਂ ਜੁੜ ਰਹੀਆਂ ਹਨ।
ਪਰ ਦੇਸ ਦੇ ਭਵਿੱਖ ਨੂੰ ਇਕ ਸਾਲ ਤੋਂ ਵੱਧ ਦੇ ਸਮੇਂ ਤੋਂ ਘਰਾਂ ਵਿੱਚ ਹੀ ਕੈਦ ਕੀਤਾ ਗਿਆ ਹੈ। ਸ੍ਰੀ ਯੂ.ਕੇ ਨੇ ਕਿਹਾ ਕਿ ਆਨ-ਲਾਇਨ ਸਿੱਖਿਆ ਸਕੂਲੀ ਸਿੱਖਿਆ ਦਾ ਬੱਦਲ ਨਹੀਂ ਹੋ ਸਕਦੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਦੇਸ਼ ਜਾਰੀ ਕਰੇ ਕਿ ਬੱਚਿਆਂ ਦੇ ਪੇਪਰ ਸਿਨਮਾਂ ਘਰਾਂ ਵਿੱਚ ਲੈ ਲਏ ਜਾਣ ਤੇ ਕਲਾਸਾਂ ਵੀ ਮੰਡੀਆਂ ਵਿੱਚ ਲਾ ਲਈਆਂ ਜਾਣ। ਉਨ੍ਹਾਂ ਕਿਹਾ ਕਿ ਰਾਸਾ ਤੇ ਹੋਰ ਸਕੂਲ ਜੱਥੇਬੰਦੀਆਂ ਬੱਚਿਆਂ ਅਤੇ ਸਟਾਫ ਦੇ ਨਾਲ ਸੜਕਾਂ ਤੇ ਉਤਰ ਕੇ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਸਕੂਲ 12 ਅਪ੍ਰੈਲ ਤੋਂ ਖੋਲੇ ਜਾਣ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਮੂਹ ਜੱਥੇਬੰਦੀਆਂ ਵੱਲੋਂ ਖੂਲੇ ਤੌਰ ਤੇ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਰਕਾਰ 12 ਅਪ੍ਰੈਲ ਤੋਂ ਸਕੂਲ ਖੋਲਣ ਦਾ ਐਲਾਨ ਨਹੀਂ ਕਰਦੇ ਤਾਂ ਸਕੂਲ ਜੱਥੇਬੰਦੀਆਂ ਵਿਦਿਆਰਥੀਆਂ ਦਾ ਕਲਾਸਾਂ ਲਗਾਉਣੀਆਂ ਸੁਰੂ ਕਰ ਦੇਵੇਗੀ। ਸਿੱਖਿਆ ਵਿਭਾਗ ਨੇ ਫਰਮਾਨ ਜਾਰੀ ਕੀਤਾ ਉਹ ਸਰਾਸਰ ਗੈਰਕਾਨੂੰਨੀ ਹੈ ਉਸ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਰਨ ਲਈ ਬੱਚਿਆ ਨੂੰ ਹੋਰ ਸਖਤ ਮਿਹਨਤ ਕਰਨ ਪਵੇਗੀ।
ਯੂ.ਕੇ ਨੇ ਸਰਕਾਰ ਦੀ ਬਿਨ੍ਹਾਂ ਪਰਚੇ ਲਏ ਵਿਦਿਆਰਥੀਆਂ ਨੂੰ ਪਾਸ ਐਲਾਣ ਦੀ ਨੀਤੀ ਦੀ ਅਲੋਚਨਾਂ ਕਰਦੇ ਹੋਏ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਅਸਲੀ ਗਿਆਨ ਅਧੂਰਾ ਰਹਿ ਜਾਵੇਗਾ ਉਹ ਅੱਗੇ ਮੁਕਾਬਲੇ ਦੀ ਪ੍ਰੀਖਿਆਵਾਂ ਵਿੱਚ ਫਾਡੀ ਰਹਿ ਜਾਣਗੇ ਉਨ੍ਹਾਂ ਦੇ ਸਰਟੀਫਿਕੇਟ ਕੇਵਲ ਅਲਮਾਰੀਆਂ ਦਾ ਸਿੰਗਾਰ ਬਣਕੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਕੂਲ ਖੋਲਣ ਦੀ ਆਗਿਆ ਨਾ ਦਿਤੀ ਤਾਂ ਉਹ ਮਾਣਯੋਗ ਅਦਾਲਤ ਦਾ ਦਰਵਾਜਾ ਵੀ ਖੜਕਾਉਣਗੇ।