ਹਰੀਸ਼ ਕਾਲੜਾ
ਰੂਪਨਗਰ 09 ਅਪ੍ਰੈਲ 2021 : ਕੋਰੋਨਾ ਬੀਮਾਰੀ ਦੇ ਵੱਧਦੇ ਹੋਏ ਕੇਸਾਂ ਦੇ ਮੱਦੇਨਜਰ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਭੇਜੀ ਗਈ ਟੀਮ ਵੱਲੌਂ ਅੱਜ ਜਿਲ੍ਹਾ ਹਸਪਤਲ ਰੂਪਨਗਰ ਵਿਖੇ ਕੋਰੋਨਾ ਕੇਸਾਂ ਦੇ ਇਲਾਜ ਅਤੇ ਕੋਰੋਨਾ ਟੀਕਾਕਰਨ ਦੇ ਸੰਬੰਧ ਵਿੱਚ ਕੀਤੇ ਗਏ ਇੰਤਜਾਮਾ ਦਾ ਜਾਇਜਾ ਲਿਆ ਗਿਆ ।ਇਸ ਟੀਮ ਵਿੱਚ ਡਾ. ਵਿਨੈ ਜ਼ੁਆਇੰਟ ਡਾਇਰੈਕਟਰ ਐਨ.ਸੀ.ਡੀ.ਸੀ. ਅਤੇ ਡਾ. ਦੀਪਿੰਦਰਾ ਰਾਏ ਐਡੀਸ਼ਨਲ ਪ੍ਰੋਫੈਸਰ ਏਮਜ, ਪਟਨਾ ਵੱਲੋਂ ਬਤੋਰ ਟੀਮ ਮੈਂਬਰ ਜਿਲ੍ਹੇ ਅੰਦਰ ਕੋਵਿਡ ਕੇਸਾਂ ਦੀ ਮੋਜੂਦਾ ਸਥਿਤੀ ਉਪਰ ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਢਾਂਡਾ ਅਤੇ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਡਾਕਟਰਾਂ ਨਾਲ ਵਿਚਾਰ ਚਰਚਾ ਕੀਤੀ।
ਟੀਕਾਕਰਨ ਦੇ ਕੰਮ ਵਿੱਚ ਤਾਇਨਾਤ ਸਟਾਫ ਅਤੇ ਇਸ ਦੇ ਇਲਾਵਾ ਕੋਵਿਡ ਮੈਨੇਜਮੇਂਟ ਦੇ ਸਬੰਧੀ ਡਾਕਟਰਾਂ ਅਤੇ ਸਟਾਫ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਿਲ ਕੀਤੀ ਗਈ।ਇਸ ਦੋਰਾਨ ਉਹਨਾਂ ਵੱਲੋਂ ਜਿਲ੍ਹਾ ਹਸਪਤਾਲ ਅਤੇ ਪਰਮਾਰ ਹਸਪਤਾਲ ਦੇ ਕੋਵਿਡ ਆਇਸੋਲੇਸ਼ਨ ਵਾਰਡ ਅਤੇ ਕੋਵਿਡ ਟੀਕਾਕਰਨ ਸ਼ੈਸ਼ਨ ਸਾਇਟਾਂ ਦਾ ਦੋਰਾ ਕੀਤਾ ਗਿਆ। ਟੀਮ ਵੱਲੋਂ ਸਿਵਲ ਹਸਪਤਾਲ ਵਿੱਚ ਕੀਤੇ ਗਏ ਇੰਤਜਾਮਾਂ ਤੇ ਤਸੱਲੀ ਪ੍ਰਗਟ ਕੀਤੀ ਗਈ।ਸਿਵਲ ਸਰਜਨ ਡਾ. ਢਾਂਡਾ ਨੇ ਦੱਸਿਆ ਕਿ ਟੀਮ ਵੱਲੋਂ ਦੋਰੇ ਉਪਰੰਤ ਦਿੱਤੇ ਗਏ ਸੁਝਾਆਂ ਤੇ ਅਮਲ ਕੀਤਾ ਜਾਵੇਗਾ ਤਾਂ ਜ਼ੋ ਕੋਵਿਡ ਸੰਬੰਧੀ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।
ਇਸ ਮੋਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਜ਼ਸਕਿਰਨਦੀਪ ਕੋਰ ਰੰਧਾਵਾ, ਜਿਲ੍ਹਾ ਐਪੀਡੀਮਾਲੋਜਿਸਟ ਡਾ. ਸੁਮੀਤ ਸ਼ਰਮਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਬਲਦੇਵ ਸਿੰਘ, ਐਸ. ਐਮ.ਓ. ਸਿਵਲ ਹਸਪਤਾਲ ਰੂਪਨਗਰ ਡਾ. ਤਰਸੇਮ ਸਿੰਘ, ਮੈਡੀਕਲ ਸਪੈਸ਼ਲਿਸਟ ਡਾ. ਰਜੀਵ ਅਗਰਵਾਲ, ਡਾ. ਹਰਲੀਨ ਕੋਰ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ਼ ਅਤੇ ਸਿਵਲ ਹਸਪਤਾਲ ਰੂਪਨਗਰ ਦੇ ਸਟਾਫ ਮੈਂਬਰ ਮੌਜੂਦ ਸਨ।