ਅਸ਼ੋਕ ਵਰਮਾ
ਬਠਿੰਡਾ, 20 ਮਾਰਚ 2021 - ਕ੍ਰਾਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਕੁਲਵੰਤ ਸਿੰਘ ਸੇਲਬਰਾਂ ਸਿੰਕਦਰ ਸਿੰਘ ਅਜਿਤਗਿੱਲ ਸੰਦੀਪ ਸਿੰਘ ਪੰਡੋਰੀ ਦਿਲਬਾਗ ਸਿੰਘ ਜੀਰਾ ਨੇ ਕੋਰੋਨਾ ਦੇ ਬਹਾਨੇ ਪੰਜਾਬ ਸਰਕਾਰ ਵੱਲੋ ਸਰਕਾਰੀ ਵਿੱਦਿਅਕ ਅਦਾਰਿਆ ਯੂਨੀਵਰਸਿਟੀਆਂ,ਕਾਲਜਾਂ,ਸਕੂਲਾਂ ਨੂੰ 31ਮਾਰਚ ਤੱਕ ਬੰਦ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਕਿਹਾ ਇਹਨਾਂ ਵਿੱਦਿਅਕ ਅਦਾਰਿਆਂ ਨੂੰ ਤੁਰੰਤ ਖੋਲੇ ਜਾਣ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਕਦਮ ਉਸ ਸਮੇ ਚੁੱਕਿਆਂ ਹੈ ਜਦੋ ਕਿ ਬੱਚਿਆਂ ਦੇ ਪੇਪਰ ਸਿਰ ਤੇ ਹਨ ਬੱਚੇ ਪੜ੍ਹਾਈ ਜੋਰ ਸ਼ੋਰ ਨਾਲ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲਾਂ ਕਾਲਜਾਂ ਦਾ ਬੰਦ ਹੋਣਾਂ ਪੱਕੀ ਫਸਲ ਤੇ ਪਏ ਗੜਿਆਂ ਬਰਾਬਰ ਹੈ ।
ਉਨ੍ਹਾਂ ਕਿਹਾ ਕਿ ਇਸ ਸਮੇ ਸਕੂਲ ਕਾਲਜ ਬੰਦ ਕਰਨ ਦਾ ਫੈਸਲਾ ਵਿਦਿਆਰਥੀ ਤੇ ਲੋਕ ਵਿਰੋਧੀ ਹੈ । ਉਨ੍ਹਾਂ ਕਿਹਾ ਕਿ ਜਦੋ ਸਿਆਸੀ ਪਾਰਟੀਆਂ ਨੇ ਆਪਣੀਆਂ ਵੱਡੀਆਂ ਰੈਲੀਆਂ ਕਰਨੀਆਂ ਹੁੰਦੀਆਂ ਹਨ ਉਸ ਸਮੇ ਕੋਰੋਨਾ ਨਹੀ ਹੁੰਦਾ ਜਦੋਂ ਸਰਕਾਰਾਂ ਦੀਆਂ ਗਲਤ ਨੀਤੀਆਂ ਖਿਲਾਫ ਲੋਕ ਰੋਹ ਉਭਰਦਾ ਹੈ ਤਾ ਕਰੋਨਾ ਦੀ ਆੜ ਹੇਠ ਲੋਕਾਂ ਦੇ ਗੁੱਸੇ ਤੇ ਹੱਕੀ ਆਵਾਜ਼ ਨੂੰ ਦਬਾਉਣ ਦੇ ਮਨਸੂਬੇ ਘੜੇ ਜਾਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਦੇ ਬਹਾਨੇ ਸਿੱਖਿਆਂ ਦੇ ਮੌਜੂਦਾ ਬਚੇ ਖੁਚੇ ਢਾਂਚੇ ਨੂੰ ਤਹਿਸ ਨਹਿਸ ਕਰਨਾ ਚਾਹੁੰਦੀ ਹੈ ਜਦਕਿ ਚਾਹੀਦਾ ਤਾਂ ਇਹ ਸੀ ਸ਼ਹਿਰੀ ਤੇ ਪੇਂਡੂ ਖੇਤਰ ਦੀਆਂ ਸਿਹਤ ਸੇਵਾਵਾਂ ਨੂੰ ਕੋਰੋਨਾ ਨਾਲ ਨਜਿਠਣ ਲਈ ਯੋਗ ਬਣਾਇਆ ਜਾਦਾ ਪਰ ਸਰਕਾਰ ਤਾ ਉਲਟਾ ਲੋਕਾਂ ਤੇ ਹੀ ਡੰਡਾ ਚਲਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਦੇ ਪਹਿਲੇ ਹੱਲੇ ਦੌਰਾਨ ਲਾਈਆ ਪਾਬੰਦੀਆਂ ਕਾਰਨ ਸਿਹਤ ਸਿੱਖਿਆਂ ਤੇ ਰੁਜ਼ਗਾਰ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਕੋਰੋਨਾ ਦੇ ਲਈ ਜਾਰੀ ਵੈਕਸੀਨ ਤੇ ਉਹਨਾ ਨੂੰ ਨਿਰਭਰ ਕਰਨਾ ਚਾਹੀਦਾ ਹੈ ਨਾ ਕਿ ਵਿਦਿਅਕ ਅਦਾਰੇ ਬੰਦ ਕਰਨੇ ਵਰਗੇ ਫੈਸਲੇ ਲੈਣੇ ਚਾਹੀਦੇ ਹਨ ।ਉਨ੍ਹਾਂ ਕਿਹਾ ਕਿ ਇੱਕਠ ਕਰਨ ਤੇ ਲਾਈ ਪਾਬੰਦੀ ਵੀ ਲੋਕਾਂ ਦੇ ਸੰਘਰਸ਼ ਲਈ ਰੈਲੀਆਂ ਆਦਿ ਕਰਨ ਦੇ ਜਮਹੂਰੀ ਹੱਕਾਂ ਤੇ ਹਮਲਾ ਕੀਤਾ ਜਾ ਰਿਹਾ ਹੈ। ਕ੍ਰਾਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਸਰਕਾਰ ਦੇ ਇਹਨਾ ਸਾਰੇ ਕਦਮਾਂ ਦੀ ਨਿਖੇਧੀ ਅਤੇ ਤੁਰੰਤ ਪਹਿਲਾ ਵਾਲੀ ਸਥਿਤੀ ਬਹਾਲ ਕਰਨ ਦੀ ਮੰਗ ਕਰਦੀ ਹੈ।