ਜੀ ਐਸ ਪੰਨੂ
ਪਟਿਆਲਾ, 23 ਮਾਰਚ 2021 - ਵਿਕਰਮ ਜੀਤ ਦੁੱਗਲ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ , ਪਟਿਆਲਾ ਨੇ ਦੱਸਿਆ ਕਿ ਕੋਵਿਡ -19 ਆਰੰਭ ਹੋਣ ਸਮੇਂ ਤੋਂ ਹੀ ਪਟਿਆਲਾ ਪੁਲਿਸ ਵੱਲੋਂ ਕੋਵਿਡ ਸੈੱਲ ਸਥਾਪਤ ਕੀਤਾ ਗਿਆ ਹੈ ਜਿਸ ਦੇ ਨੋਡਲ ਅਫਸਰ ਡਾ . ਸਿਮਰਤ ਕੌਰ ਆਈ.ਪੀ.ਐਸ. ਕਪਤਾਨ ਪੁਲਿਸ ਸਥਾਨਕ ਪਟਿਆਲਾ ਹਨ । ਕੋਵਿਡ 19 ਦੇ ਨਵੇਂ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਪਟਿਆਲਾ ਪੁਲਿਸ ਵੱਲੋਂ ਪਹਿਲ ਕਰਦਿਆਂ 2408 ਪੁਲਿਸ ਕਰਮਚਾਰੀਆਂ ਵੱਲੋਂ ਕੋਵਿਡ ਵੈਕਸੀਨੇਸ਼ਨ ਦੀ ਪਹਿਲੀ ਡੋਜ ਲਗਵਾਈ ਜਾ ਚੁੱਕੀ ਹੈ ਜਿਨ੍ਹਾਂ ਵਿੱਚੋਂ 409 ਪੁਲਿਸ ਕਰਮਚਾਰੀਆਂ ਵੱਲੋਂ ਕੋਵਿਡ ਵੈਕਸੀਨੇਸ਼ਨ ਦੀ ਦੂਸਰੀ ਡੋਜ ਵੀ ਲਗਵਾਈ ਜਾ ਚੁੱਕੀ ਹੈ । ਅੱਜ ਤੱਕ 4281 ਪੁਲਿਸ ਕਰਮਚਾਰੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਿਨ੍ਹਾਂ ਵਿੱਚੋਂ ਕੋਵਿਡ -19 ਦੀ ਲੜਾਈ ਸਮੇਂ ਫਰੰਟਲਾਈਨ ਤੇ ਡਿਊਟੀ ਕਰਦੇ 333 ਪੁਲਿਸ ਕਰਮਚਾਰੀ ਕੋਰੋਨਾ ਪੋਜਿਟਿਵ ਪਾਏ ਗਏ ਜਿਨ੍ਹਾਂ ਵਿੱਚ 319 ਪੁਲਿਸ ਕਰਮਚਾਰੀ ਰਿਕਵਰ ਹੋਏ ਅਤੇ 4 ਪੁਲਿਸ ਕਰਮਚਾਰੀ ਬਹਾਦਰੀ ਨਾਲ ਕੋਰੋਨਾ ਵਿਰੁੱਧ ਲੜਾਈ ਲੜਦਿਆਂ ਨਾਲ ਜਾਨ ਗੁਆ ਚੁੱਕੇ ਹਨ । ਕੋਵਿਡ -19 ਸਫ਼ੋਨ 2 ਦੇ ਫੈਲਾਅ ਨੂੰ ਰੋਕਣ ਲਈ ਪਟਿਆਲਾ ਪੁਲਿਸ ਵੱਲੋਂ 4 ਮਾਸਕ ਸਰਵੀਲੈਂਸ ਟੀਮਾਂ ਬਣਾਈਆਂ ਗਈਆਂ ਹਨ ਜੋ ਵੱਖ ਵੱਖ ਸਬ - ਡਵੀਜਨਜ ਦਾ ਏਰੀਆ ਕਵਰ ਕਰਕੇ ਪਬਲਿਕ ਵਿੱਚ ਅਵੇਅਰਨੈਸ ਪੈਦਾ ਕਰ ਰਹੀਆਂ ਹਨ ਅਤੇ ਮਾਸਕ ਵੰਡ ਰਹੀਆਂ ਹਨ , ਇਸਦੇ ਨਾਲ ਹੀ Covid appropriate behavior ਦੀ ਪਾਲਣਾ ਨਾ ਕਰਨ ਵਾਲਿਆਂ ਕਾਨੂੰਨੀ ਕਾਰਵਾਈ ਕਰ ਰਹੀਆਂ ਹਨ ।
ਪੁਲਿਸ ਮੁੱਖੀ ਪਟਿਆਲਾ ਨੇ ਹੋਰ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਪਿੱਛਲੇ ਸਮੇਂ ਤੋਂ ਹੀ ਪਟਿਆਲਾ ਪੁਲਿਸ ਵੱਲੋਂ ਕੋਵਿਡ -19 ਦੀ ਰੋਕਥਾਮ ਸਬੰਧੀ ਸਮੇਂ ਸਮੇਂ ਤੇ ਪਬਲਿਕ ਨੂੰ ਜਾਗਰੂਕ ਕਰਨ ਲਈ ਪਬਲਿਕ ਮੀਟਿੰਗਾਂ ਕਰਕੇ , ਵੀਡੀਓਜ ਬਣਾ ਕੇ , ਪੰਫਲੈਂਟ / ਬੈਨਰ ਲਗਾ ਕੇ , ਜਨਤਕ ਤੌਰ ਤੇ ਅਨਾਊਂਸਮੈਂਟ ਕਰਕੇ ਅਤੇ ਸ਼ੋਸ਼ਲ ਮੀਡੀਆ / ਪ੍ਰਿੰਟ ਮੀਡੀਆ ਰਾਹੀਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਇਸ ਤੋਂ ਇਲਾਵਾ ਹੈਲਪਲਾਈਨ 112 ਡੈਡੀਕੇਟਡ ਕੋਵਿਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਿੱਥੇ ਕੋਵਿਡ -19 ਸਬੰਧੀ ਪਬਲਿਕ ਵੱਲੋਂ ਕੀਤੀਆਂ ਜਾਂਦੀਆਂ ਕਾਲਾਂ ( ਕੁੱਲ 41222 ) ਦਾ ਨਿਪਟਾਰਾ ਕੀਤਾ ਗਿਆ । ਭਾਰਤ ਸਰਕਾਰ , ਪੰਜਾਬ ਸਰਕਾਰ ਵੱਲੋਂ ਕੋਵਿਡ -19 ਸਬੰਧੀ ਸਮੇਂ ਸਮੇਂ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਵਾਈ ਜਾ ਰਹੀ ਹੈ ਇਹਨਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ 1323 ਵਿਅਕਤੀਆਂ ਖਿਲਾਫ 918 ਮੁਕੱਦਮੇ ਦਰਜ ਕਰਕੇ 127 ਵਹੀਕਲ ਜਬਤ ਕੀਤੇ ਜਾ ਚੁੱਕੇ ਹਨ ।
ਦੁੱਗਲ ਨੇ ਦੱਸਿਆ ਕਿ ਕੋਵਿਡ -19 ਸਟੂਨ 2 ਸਬੰਧੀ ਕਰੋਨਾ ਬਿਮਾਰੀ ਦੇ ਵੱਧਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਨਵੀਆਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਿਕ ਪਿਛਲੇ 2 ਦਿਨਾਂ ਤੋਂ ਬਿਨ੍ਹਾਂ ਮਾਸਕ ਘੁੰਮਣ ਵਾਲੇ 2849 ਵਿਅਕਤੀਆਂ ਦੇ ਕਰੋਨਾ ਟੈਸਟ ਕਰਵਾਏ ਗਏ ਜਿਨ੍ਹਾਂ ਵਿੱਚੋਂ 7 ਵਿਅਕਤੀ ਪਾਜਿਟਿਵ ਪਾਏ ਗਏ ਹਨ । ਜਿਸ ਸਬੰਧੀ ਸਿਹਤ ਵਿਭਾਗ ਪਟਿਆਲਾ ਵੱਲੋਂ ਵੱਖਰੇ ਤੌਰ ਤੇ ਨਿਗਰਾਨੀ ਰੱਖੀ ਜਾ ਰਹੀ ਹੈ ।
ਇਥੇ ਜ਼ਿਕਰਯੋਗ ਹੈ ਕਿ ਲੋਕ ਸਰਕਾਰ ਵਲੋਂ ਕੀਤੀ ਜਾਂਦੀ ਇਸ ਕਾਰਵਾਈ ਨੂੰ ਗ਼ਲਤ ਅਤੇ ਜ਼ਬਰ ਦਸਤੀ ਕੀਤੇ ਜਾਣ ਦੀ ਗੱਲ ਆਖੀ ਜਾ ਰਹੇ ਹਨ ।
ਪੁਲਿਸ ਵਲੋਂ ਧੱਕੇਸ਼ਾਹੀ ਨਾਲ ਚਲਾਣ ਕੱਟਣ ਦੀ ਗੱਲ ਵੀ ਕਰ ਰਹੇ ਹਨ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਮੈਂ ਆਪਣੀ ਕਾਰ ਵਿਚ ਇਕੱਲਾ ਜਾ ਰਿਹਾ ਸੀ ਤਾਂ ਇਕ ਅੰਗਰੇਜ਼ ਸਿੰਘ ਪੁਲਿਸ ਅਧਿਕਾਰੀ ਨੇ ਮਾਸਕ ਨਾ ਪਾਉਣ ਤੇ ਚਲਾਨ ਕੱਟਿਆ ਜਦੋਂ ਕਿ ਹਦਾਇਤ ਹੈ ਕਿ ਕਾਰ ਇਕੱਲੇ ਦਾ ਮਾਸਕ ਨਾ ਪਹਿਨਣ ਤੇ ਚਲਾਨ ਨਹੀਂ ਕੱਟਣੇ ਹਨ।
ਫਿਰ ਵੀ ਜ਼ਿਲ੍ਹਾ ਪੁਲਿਸ ਮੁੱਖੀ ਨੇ ਪਟਿਆਲਾ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬਿਮਾਰੀ ਨੂੰ ਰੋਕਣ ਲਈ ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਨੂੰ ਸਹਿਯੋਗ ਦਿੱਤਾ ਜਾਵੇ , ਕਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਇਸ ਬਿਮਾਰੀ ਤੋਂ ਬੱਚਣ ਲਈ ਵੱਧ ਤੋਂ ਵੱਧ ਅਹਿਤਿਆਤ ਵਰਤੀ ਜਾਵੇ ।