ਕੈਬਿਨੇਟ ਮੀਟਿੰਗ -ਫਾਈਲ ਫੋਟੋ
ਕੈਪਟਨ ਰਚਣਗੇ ਇਤਿਹਾਸ , ਕੈਬਿਨੇਟ ਮੀਟਿੰਗ ਰੱਖੀ ਚੰਡੀਗੜ੍ਹ ਤੋਂ ਬਾਹਰ ਇਤਿਹਾਸਕ ਸਥਾਨ ਤੇ
ਚੰਡੀਗੜ੍ਹ, 9 ਸਤੰਬਰ , 2019 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਦੀ ਕੈਬਿਨੇਟ ਦੇ ਮਾਮਲੇ 'ਚ ਇੱਕ ਨਵਾਂ ਇਤਿਹਾਸ ਰਚਣ ਜਾ ਰਹੇ ਹਨ . ਉਨ੍ਹਾਂ ਆਪਣੀ ਕੈਬਿਨੇਟ ਦੀ ਮੀਟਿੰਗ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਇਕ ਇਤਿਹਾਸਕ ਨਗਰ ਵਿਚ ਰੱਖੀ ਹੈ . ਇਹ ਮੀਟਿੰਗ 10 ਸਤੰਬਰ ਨੂੰ ਸੁਲਤਾਨਪੁਰ ਲੋਧੀ ਵਿਚ ਦੁਪਹਿਰ 12 ਵਜੇ ਨਗਰ ਦੇ ਮਾਰਕੀਟ ਕਮੇਟੀ ਕੰਪਲੈਕਸ ਵਿਚ ਹੋਵੇਗੀ . ਇਸ ਵਿਚ ਵੱਡਾ ਏਜੰਡਾ 550 ਸਾਲਾ ਪ੍ਰਕਾਸ਼ ਉਤਸਵ ਦੀ ਤਿਆਰੀ ਹੈ ਪਰ ਹੋਰ ਬਾਕੀ ਏਜੰਡੇ ਵੀ ਹਨ ਕਿਉਂਕਿ ਕਾਫ਼ੀ ਦਿਨਾਂ ਬਾਅਦ ਇਹ ਮੀਟਿੰਗ ਹੋ ਰਹੀ ਹੈ .
ਚੰਡੀਗੜ੍ਹ ਤੋਂ ਬਾਹਰ ਤਾਂ ਕੈਬਿਨੇਟ ਮੀਟਿੰਗ ਹੋ ਸਕਦਾ ਹੋਈ ਵੀ ਹੋਵੇ ਪਰ ਬਾਬਾ ਨਾਨਕ ਨਾਲਿ ਸਬੰਧਤ ਇਤਿਹਾਸਕ ਨਗਰ 'ਚ ਇਹ ਪਹਿਲੀ ਵਾਰ ਹੋਵੇਗੀ .