ਫਾਈਲ ਫੋਟੋ
ਚੰਡੀਗੜ੍ਹ, 11 ਨਵੰਬਰ 2019 - ਗੁਰੂ ਨਾਨਕ ਸਾਹਿਬ ਵੱਲੋਂ ਸੈਂਕੜੇ ਸਾਲ ਪਹਿਲਾਂ ਪੈਦਲ ਚੱਲ ਕੇ ਵੱਖ ਵੱਖ ਸੂਬਿਆਂ ਤੇ ਮੁਲਕਾਂ 'ਚ ਪਾਈ ਫੇਰੀ ਦੇ ਦਰਸ਼ਨ ਦੀਦਾਰੇ ਕਰਦਾ ਦਿੱਲੀ ਦਾ ਸਿੱਖ ਆਪਣੀ ਫਾਰਚੂਨਰ ਕਾਰ 'ਚ ਕਰੀਬ 33 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੋਇਆ ਲੰਘੇ ਐਤਵਾਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦਾ ਹੋਇਆ ਵਾਹਘਾ ਬਾਰਡਰ ਰਾਹੀਂ ਅੰਮ੍ਰਿਤਸਰ 'ਚ ਦਾਖਲ ਹੋਇਆ।
61 ਸਾਲਾ ਅਮਰਜੀਤ ਸਿੰਘ ਚਾਵਲਾ, ਆਪਣੀ ਪਤਨੀ ਗੁਰਸ਼ਰਨ ਕੌਰ ਨਾਲ ਭਾਰਤ ਦੇ 22 ਸੂਬਿਆਂ ਤੋਂ ਇਲਾਵਾ ਬੰਗਲਾਦੇਸ਼, ਮਿਆਨਮਾਰ, ਭੂਟਾਨ ਅਤੇ ਨੇਪਾਲ ਵਰਗੇ ਦੇਸ਼ਾਂ 'ਚੋਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਹੁੰਚਿਆ ਸੀ। ਸਿੰਘ ਹੁਣ ਤੱਕ ਕੁੱਲ 33 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰ ਚੁੱਕਾ ਹੈ। ਜਿਸ 'ਚ ਉਸ ਵੱਲੋਂ ਜਿਥੇ ਜਿਥੇ ਗੁਰੂ ਨਾਨਕ ਸਾਹਿਬ ਨੇ ਪੈਰ ਪਾਏ ਸਨ, ਉਨ੍ਹਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕੀਤੇ ਹਨ।
ਫਾਈਲ ਫੋਟੋ
ਆਪਣੇ ਪਹਿਲੇ ਪੜਾਅ ਨੂੰ ਪਾਰ ਕਰਦਿਆਂ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਅਗਲੇ ਤੇ ਅਖੀਰਲੇ ਪੜਾਅ 'ਚ ਅਫਗਾਨਿਸਤਾਨ, ਇਰਾਨ, ਇਰਾਕ, ਮੱਕਾ ਮਦੀਨਾ, ਚੀਨ ਅਤੇ ਰਸ਼ੀਆ ਲਈ ਮਾਰਚ 2020 'ਚ ਰਵਾਨਾ ਹੋਏਗਾ। ਆਪਣੀ ਇਸ ਯਾਤਰਾ ਕਾਰਨ ਸਿੰਘ ਨੂੰ 'ਟਰਬਨ ਟ੍ਰੈਵਲਰ' ਦੇ ਨਾਂਅ ਨਾਲ ਜਾਣਿਆ ਜਾਣ ਲੱਗਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ, ਚਾਵਲਾ ਨੇ ਨਵੀਂ ਦਿੱਲੀ ਤੋਂ ਲੰਡਨ ਦੀ ਯਾਤਰਾ ਕੀਤੀ ਸੀ। 30 ਦੇਸ਼ਾਂ ਵਿੱਚੋਂ 135 ਦਿਨਾਂ ਵਿੱਚ 150 ਤੋਂ ਵੱਧ ਸ਼ਹਿਰਾਂ ਵਿੱਚੋਂ ਹੁੰਦੇ ਹੋਏ ਉਨ੍ਹਾਂ ਦੁਆਰਾ 40,000 ਕਿਲੋਮੀਟਰ ਦੀ ਯਾਤਰਾ ਕੀਤੀ ਗਈ ਸੀ । ਇਸ ਯਾਤਰਾ ਨੂੰ ਸਿਰਫ ਅੰਤਰਰਾਸ਼ਟਰੀ ਮੀਡੀਆ ਹੀ ਨਹੀਂ ਬਲਕਿ ਅਰਨੋਲਡ ਵਰਗੀਆਂ ਮਸ਼ਹੂਰ ਹਸਤੀਆਂ ਦੁਆਰਾ ਵੀ ਸਰਾੲਹਿਆ ਗਿਆ ਸੀ।
ਫਾਈਲ ਫੋਟੋ