ਅੰਮ੍ਰਿਤਸਰ, 05 ਨਵੰਬਰ 2019: ਮਨਪ੍ਰੀਤ ਸਿੰਘ ਜੱਸੀ: ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਲਈ ਰੋਜਾਨਾ ਦੇਸ਼/ਵਿਦੇਸ਼ ਵਿੱਚੋ ਆਂਉਦੇ ਲੱਖਾਂ ਯਾਤਰਆ ਨੂੰ ਕਿਸੇ ਕਿਸਮ ਦੀ ਵੀ ਮੁਸ਼ਕਿਲ ਤੋ ਨਿਜਾਤ ਦੁਆਉਣ ਲਈ ਪੁਲਿਸ ਕਮਿਸਨਰ ਅੰਮ੍ਰਿਤਸਰ ਵਲੋ ਇਕ ਵਿਸ਼ੇਸ 'ਟੂਰਿਸਟ ਪੁਲਿਸ 'ਸੈਲ ਬਣਾਇਆ ਹੈ। ਜਿਸ ਦੇ ਦਫਤਰ ਦਾ ਉਦਘਾਟਨ ਕਰਦਿਆ ਪੁਲਿਸ ਕਮਿਸ਼ਨਰ ਸ: ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਸੈਲ ਦੇ ਜਵਾਨ 24 ਘੰਟੇ ਤਿੰਨ ਸ਼ਿਫਟਾ ਵਿੱਚ ਯਾਤਰੂਆ ਦੀ ਸੇਵਾ ਵਿੱਚ ਹਾਜਰ ਰਹਿਣਗੇ।ਜਿੰਨਾ ਦਾ ਦਫਤਰ ਘੰਟਾ ਘਰ ਵਿਖੇ ਬਣਾਇਆ ਗਿਆ ਹੈ। ਜਿਥੇ ਕਿਸੇ ਯਾਤਰੂ ਦੀ ਸ਼ਕਾਇਤ ਤਾਰੁੰਤ ਉਥੇ ਬਣਾਏ ਸਾਂਝ ਕੇਦਰ ਵਿੱਚ ਦਰਜ ਕੀਤੀ ਜਾਏਗੀ।। ਜਦੋਕਿ ਇਸ ਸੈਲ ਦੇ ਜਵਾਨ ਯਤਾਰੂਆ ਨੂੰ ਵਾਹਗਾ ਸਰਹੱਦ ਸਮੇਤ ਹੋਰ ਦੇਖਣਯੋਗ ਥਾਵਾਂ ਤੇ ਖਾਣ ਪੀਣ ਦੀਆ ਵਸਤੂਆ ਬਾਰੇ ਵੀ ਜਾਗਰੂਕ ਕਰਨਗੇ।
ਸ: ਗਿੱਲ ਨੇ ਦੱਸਿਆ ਕਿ ਇੰਨਾ ਜਵਾਨਾਂ ਦੀ ਵਰਦੀ ਆਮ ਪੁਲਿਸ ਨਾਲੋ ਵੱਖਰੀ ਹੋਵੇਗੀ।। ਇਸ ਸਮੇ ਉਨਾਂ ਨਾਲ ਟੂਰਸਿਟ ਸੈਲ ਦੇ ਜਵਾਨਾਂ ਤੋ ਇਲਾਵਾ ਹੋਰ ਵੀ ਉਚ ਪੁਲਿਸ ਅਧਿਕਾਰੀ ਹਾਜਰ ਸਨ।