ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 21 ਅਕਤੂਬਰ - ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਆਦੇਸ਼ ਜਾਰੀ ਕੀਤਾ ਹੈ ਕਿ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ ਨੂੰ 550 ਸਾਲਾ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮ ਮੌਕੇ ਗਰਦੁਆਰਾ ਬੇਰ ਸਾਹਿਬ ਵੱਲੋਂ ਸਟੇਜ ਲਾਈ ਜਾਏਗੀ ਜਿਸਦੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਬੰਧ ਕਰੇਗੀ ਤੇ ਉਹ ਹੀ ਸਮੁੱਚੇ ਖਾਲਸਾ ਪਥ ਦੀ ਸਟੇਜ ਹੋਏਗੀ।
ਉਨ੍ਹਾਂ ਕਿਹਾ ਕਿ ਜੋ ਵੀ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ, ਉਨ੍ਹਾਂ ਦਾ ਮਾਣ ਸਨਮਾਨ ਕਰਨ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੋਏਗੀ। ਸਿੰਘ ਸਾਹਿਬ ਨੇ ਕਿਹਾ ਕਿ ਹੋਰ ਜਿੰਨੀਆਂ ਵੀ ਸਟੇਜਾਂ ਲੱਗ ਰਹੀਆਂ ਨੇ, ਜਿਸ 'ਚ ਪੰਜਾਬ ਸਰਕਾਰ, ਸਿੱਖ ਜਥੇਬੰਦੀਆਂ ਜਾਂ ਸੰਤ ਮਹਾਂਪੁਰਸ਼ ਸਟੇਜਾਂ ਲਾ ਰਹੇ ਨੇ, ਉਨ੍ਹਾਂ ਨੂੰ ਮੁਬਾਰਕ ਹੈ, ਪਰ ਉਨ੍ਹਾਂ ਸਟੇਜਾਂ 'ਤੇ ਇੰਨਾ ਖਿਆਲ ਰੱਖਿਆ ਜਾਏ ਕਿ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਗਤੀਵਿਧੀ ਜਾਂ ਭਾਸ਼ਣ ਉਸ 'ਚ ਨਹੀਂ ਹੋਣਾ ਚਾਹੀਦਾ ਜੋ ਕਿ ਨਾ ਬਖਸ਼ਣਯੋਗ ਹੋਏਗਾ। ਉਨ੍ਹਾਂ ਕਿਹਾ ਕਿ ਸਾਰੀਆਂ ਸਟੇਜਾਂ 'ਤੇ ਗੁਰੂ ਨਾਨਕ ਸਾਹਿਬ ਦੀ ਹੀ ਗੱਲ ਹੋਣੀ ਚਾਹੀਦੀ ਹੈ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=hmc5FXaM0q4&feature=youtu.be
https://www.facebook.com/BabushahiDotCom/videos/395832167974838/