ਆਉਣ ਵਾਲੀਆਂ ਪੀੜ•ੀਆਂ ਨੂੰ ਗੁਰੂ ਸਾਹਿਬ ਦੇ ਫਲਸਫੇ ਤੋਂ ਜਾਣੂੰ ਕਰਵਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ: ਸੁਖਜਿੰਦਰ ਸਿੰਘ ਰੰਧਾਵਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 'ਬਾਬਾ ਨਾਨਕ 550 ਸਰਵੋਤਮ ਟਰਾਫੀ' ਜਿੱਤਦਿਆਂ 1.01 ਲੱਖ ਰੁਪਏ ਦਾ ਇਨਾਮ ਹਾਸਲ ਕੀਤਾ
ਪੰਜਾਬ ਯੂਨੀਵਰਸਿਟੀ ਚੰਡੀਗੜ• ਦੂਜੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੀਜੇ ਸਥਾਨ 'ਤੇ ਰਹੀ
ਉਤਸਵ ਦੇ ਜੇਤੂ ਟੀਮਾਂ ਤੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਸਮਾਂ ਬੰਨਿ•ਆ
ਬਲਾਕ ਤੋਂ ਰਾਜ ਪੱਧਰ ਤੱਕ ਕਰਵਾਏ ਸਕੂਲੀ ਬੱਚਿਆਂ ਦੇ ਵਿਦਿਅਕ ਤੇ ਸਹਿ ਵਿਦਿਅਕ ਮੁਕਾਬਲਿਆਂ ਦੇ ਜੇਤੂ 550 ਵਿਦਿਆਰਥੀਆਂ ਵੀ ਸਨਮਾਨੇ
ਡੇਰਾ ਬਾਬਾ ਨਾਨਕ (ਗੁਰਦਾਸਪੁਰ), 11 ਨਵੰਬਰ 2019: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ•ੇ ਇਤਿਹਾਸਕ ਕਰਤਾਰਪੁਰ ਲਾਂਘੇ ਦੇ ਸੰਗਤੀ ਦਰਸ਼ਨਾਂ ਦੇ ਜਸ਼ਨਾਂ ਵਜੋਂ ਮਨਾਏ ਜਾ ਰਹੇ ਡੇਰਾ ਬਾਬਾ ਨਾਨਕ ਉਤਸਵ ਦੇ ਚੌਥੇ ਦਿਨ ਨੌਜਵਾਨ ਕਲਾਕਾਰਾਂ ਵੱਲੋਂ ਧਾਰਮਿਕ ਪੇਸ਼ਕਾਰੀਆਂ ਨੇ ਸਮਾਂ ਬੰਨਿ•ਆ ਰੱਖਿਆ। ਸਹਿਕਾਰਤਾ ਵਿਭਾਗ ਦੇ ਸਮੂਹ ਅਦਾਰਿਆਂ ਵੱਲੋਂ ਕਰਵਾਏ ਜਾ ਰਹੇ ਉਤਸਵ ਤੋਂ ਪਹਿਲਾਂ ਆਨਲਾਈਨ ਯੁਵਾ ਉਤਸਵ ਕਰਵਾਇਆ ਗਿਆ ਸੀ ਜਿਸ ਦੀਆਂ ਜੇਤੂ ਟੀਮਾਂ ਅਤੇ ਵਿਦਿਆਰਥੀਆਂ ਦੇ ਅੱਜ ਨਤੀਜੇ ਐਲਾਨੇ ਗਏ ਅਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਨ•ਾਂ ਜੇਤੂਆਂ ਨੂੰ ਕੁੱਲ 15.90 ਲੱਖ ਰੁਪਏ ਦੇ ਨਗਦ ਇਨਾਮ ਵੰਡੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਓਵਰ ਆਲ ਜੇਤੂ ਰਹਿੰਦਿਆਂ 'ਬਾਬਾ ਨਾਨਕ 550 ਸਰਵੋਤਮ ਟਰਾਫੀ' ਹਾਸਲ ਕਰਦਿਆਂ 1.01 ਲੱਖ ਰੁਪਏ ਦੇ ਨਗਦ ਇਨਾਮ ਵੀ ਹਾਸਲ ਕੀਤਾ। ਇਸ ਯੂਨੀਵਰਸਿਟੀ ਦੇ ਕਾਲਜਾਂ ਨੇ 18 ਇਨਾਮ ਜਿੱਤੇ ਜਦੋਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ• ਦੂਜੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੀਜੇ ਸਥਾਨ ਉਤੇ ਰਹੀ।
ਡੇਰਾ ਬਾਬਾ ਨਾਨਕ ਯੁਵਾ ਉਤਸਵ ਦੇ ਜੇਤੂ ਵਿਦਿਆਰਥੀਆਂ ਦੀ ਪੇਸ਼ਕਾਰੀਆਂ ਨਾਲ ਅੱਜ ਚੌਥਾ ਪੰਡਾਲ 'ਬਲਿਹਾਰੀ ਕੁਦਰਤ ਵਸਿਆ' ਖਚਾਖਚ ਭਰਿਆ ਰਿਹਾ। ਜੇਤੂਆਂ ਨੂੰ ਇਨਾਮ ਵੰਡਣ ਤੋਂ ਪਹਿਲਾ ਸੰਬੋਧਨ ਕਰਦਿਆਂ ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਆਉਣ ਵਾਲੀਆਂ ਪੀੜ•ੀਆਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਅਤੇ ਫਲਸਫੇ ਤੋਂ ਜਾਣੂੰ ਕਰਵਾਉਣਾ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਜਿਸ ਲਈ ਸਾਨੂੰ ਅਜਿਹੇ ਸਮਾਗਮਾਂ ਦਾ ਪ੍ਰੋਗਰਾਮ ਜਾਰੀ ਰੱਖਣੇ ਪੈਣਗੇ ਜੋ ਗੁਰੂ ਸਾਹਿਬ ਨਾਲ ਸਬੰਧਤ ਉਨ•ਾਂ ਦੀ ਜੀਵਨੀ, ਸਿੱਖਿਆਵਾਂ ਅਤੇ ਫਲਸਫੇ ਨੂੰ ਕੇਂਦਰਿਤ ਰੱਖ ਕੇ ਵਿਦਿਆਰਥੀਆਂ ਲਈ ਉਲੀਕੇ ਜਾਣ। ਉਨ•ਾਂ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਨੂੰ ਆਨਲਾਈਨ ਯੁਵਾ ਉਤਸਵ ਸਫਲਤਾਪੂਰਵਕ ਨੇਪਰੇ ਚਾੜ•ਨ ਲਈ ਵਧਾਈ ਵੀ ਦਿੱਤੀ। ਉਨ•ਾਂ ਕਿਹਾ ਕਿ ਡੇਰਾ ਬਾਬਾ ਨਾਨਕ ਉਤਸਵ ਕਰਵਾਉਣ ਦਾ ਮਕਸਦ ਹੀ ਧਾਰਮਿਕ, ਸਾਹਿਤਕ, ਕਲਾਤਮਕ ਗਤੀਵਿਧੀਆਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਤੇ ਪਸਾਰ ਕਰਨਾ ਸੀ।
ਆਨਲਾਈਨ ਯੁਵਾ ਉਤਸਵ ਦੇ ਟੀਮ ਮੁਕਾਬਲੇ ਦੇ ਜੇਤੂਆਂ ਵਿੱਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 71 ਹਜ਼ਾਰ, 51 ਹਜ਼ਾਰ ਰੁਪਏ ਤੇ 31 ਹਜ਼ਾਰ ਰੁਪਏ ਅਤੇ ਵਿਅਕਤੀਗਤ ਮੁਕਾਬਲੇ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਨੂੰ ਕ੍ਰਮਵਾਰ 51 ਹਜ਼ਾਰ ਰੁਪਏ, 31 ਹਜ਼ਾਰ ਰੁਪਏ ਤੇ 21 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨੇ ਗਏ। ਇਨ•ਾਂ ਯੁਵਾ ਉਤਸਵ ਮੁਕਾਬਲਿਆਂ ਦੀ ਹਰ ਵੰਨਗੀ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਦਿੱਤ ਗਿਆ ਸੀ। ਇਸ ਮੌਕੇ ਜੇਤੂ ਟੀਮਾਂ ਵੱਲੋਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ।
ਟੀਮ ਮੁਕਾਬਲਿਆਂ ਵਿੱਚੋਂ ਢਾਡੀ ਕਲਾ ਵਿੱਚ ਬਾਬਾ ਕੁੰਦਣ ਸਿੰਘ ਕਾਲਜ ਮੁਹਾਰ (ਫਿਰੋਜ਼ਪੁਰ) ਪਹਿਲੇ, ਮਾਤਾ ਗੰਗਾ ਖਾਲਸਾ ਕਾਲਜ ਕੋਟਾਂ (ਲੁਧਿਆਣਾ) ਦੂਜੇ ਤੇ ਗੁਰੂ ਨਾਨਕ ਕਾਲਜ ਸੁਖਚਿਆਣਾ ਸਾਹਿਬ ਫਗਵਾੜਾ ਤੀਜੇ, ਕਵੀਸ਼ਰੀ ਵਿੱਚ ਏ.ਪੀ.ਜੀ. ਕਾਲਜ ਆਫ ਫਾਈਨ ਆਰਟਸ ਜਲੰਧਰ ਪਹਿਲੇ, ਬਾਬਾ ਕੁੰਦਣ ਸਿੰਘ ਕਾਲਜ ਮੁਹਾਰ ਦੂਜੇ ਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਤੀਜੇ ਅਤੇ ਸ਼ਬਦ ਗਰੁੱਪ ਵਿੱਚ ਬੀ.ਬੀ.ਕੇ.ਡੀ.ਏ.ਵੀ.ਗਰਲਜ਼ ਕਾਲਜ ਅੰਮ੍ਰਿਤਸਰ ਪਹਿਲੇ, ਏ.ਪੀ.ਜੀ.ਫਾਈਨ ਆਰਟਸ ਕਾਲਜ ਦੂਜੇ ਤੇ ਰਾਮਗੜ•ੀਆ ਗਰਲਜ਼ ਕਾਲਜ ਲੁਧਿਆਣਾ ਤੀਜੇ ਸਥਾਨ 'ਤੇ ਰਿਹਾ।
ਵਿਅਕਤੀਗਤ ਮੁਕਾਬਲਿਆਂ ਵਿੱਚੋਂ ਕਵਿਤਾ ਉਚਾਰਨ ਵਿੱਚ ਦਿਕਸ਼ਾ ਪੁਰੀ ਪਹਿਲੇ, ਦਵਿੰਦਰ ਕੌਰ ਦੂਜੇ ਤੇ ਇੱਛਪੂਰਕ ਸਿੰਘ ਤੀਜੇ, ਕਵਿਤ ਗਾਇਨ ਵਿੱਚ ਸਿਮਰਨ ਪਹਿਲੇ, ਨਵਦੀਪ ਸਿੰਘ ਦੂਜੇ ਤੇ ਲਵਪ੍ਰੀਤ ਸਿੰਘ ਤੀਜੇ, ਸ਼ਬਦ ਸੋਲੋ ਵਿੱਚ ਰੂਪਮ ਪਹਿਲੇ, ਗੁਰਪ੍ਰਤੀਕ ਸਿੰਘ ਦੂਜੇ ਤੇ ਤਨਿਸ਼ਕ ਸਿੰਘ ਆਨੰਦ ਤੀਜੇ, ਭਾਸ਼ਣ ਵਿੱਚ ਕੰਵਲਪ੍ਰੀਤ ਕੌਰ ਪਹਿਲੇ, ਗੁਨੀਤ ਕੌਰ ਦੂਜੇ ਤੇ ਸਮਨਦੀਪ ਤੀਜੇ, ਕੈਲੀਗਰਾਫੀ ਵਿੱਚ ਪ੍ਰਭਸਿਮਰਨ ਕੌਰ ਪਹਿਲੇ, ਸੋਨੀਆ ਦੂਜੇ ਤੇ ਪਰਵਿੰਦਰ ਕੌਰ ਤੀਜੇ, ਡਿਜੀਟਲ ਪੋਸਟਰ ਮੇਕਿੰਗ ਵਿੱਚ ਗਗਨਦੀਪ ਕੌਰ ਪਹਿਲੇ, ਦਿਲਪ੍ਰੀਤ ਸਿੰਘ ਦੂਜੇ ਤੇ ਗੁਰਸਿਮਰਨ ਸਿੰਘ ਤੀਜੇ, ਪੇਂਟਿੰਗ ਵਿੱਚ ਮਮਤਾ ਰਾਣੀ ਪਹਿਲੇ, ਮਨਦੀਪ ਕੌਰ ਦੂਜੇ ਤੇ ਸੌਰਵ ਤੀਜੇ, ਫੋਟੋਗ੍ਰਾਫੀ ਵਿੱਚ ਸੌਰਵ ਪਹਿਲੇ, ਨਵਪ੍ਰੀਤ ਕੌਰ ਦੂਜੇ ਤੇ ਪੁਸ਼ਕਰ ਬਾਂਸਲ ਤੀਜੇ, ਸਕੈਚ ਵਿੱੱਚ ਰਮਨਦੀਪ ਕੌਰ ਪਹਿਲੇ, ਗੁਰਲੀਨ ਕੌਰ ਦੂਜੇ ਤੇ ਜਸਨੀਤ ਕੌਰ ਤੀਜੇ ਅਤੇ ਲੇਖ ਮੁਕਾਬਲੇ ਵਿੱਚ ਸਿਮਨਜੀਤ ਕੌਰ ਪਹਿਲੇ, ਦੀਪਾਲੀ ਦੂਜੇ ਤੇ ਅਮਨਦੀਪ ਕੌਰ ਤੀਜੇ ਸਥਾਨ 'ਤੇ ਰਹੀ।
ਸਹਿਕਾਰਤਾ ਮੰਤਰੀ ਨੇ ਅੱਜ ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ, ਸਿੱਖਿਆਵਾਂ ਅਤੇ ਫਲਸਫੇ ਬਾਰੇ ਬਲਾਕ ਤੋਂ ਰਾਜ ਪੱਧਰੀ ਤੱਕ ਕਰਵਾਏ ਮੁਕਾਬਲੇ ਦੇ ਜੇਤੂ 550 ਵਿਦਿਆਰਥੀਆਂ ਨੂੰ ਵੀ ਸਨਮਾਨਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਿਪੁਲ ਉਜਵਲ, ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ, ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਚਰਨਦੇਵ ਸਿੰਘ ਮਾਨ, ਉਤਸਵ ਦੇ ਕੋਆਡੀਨੇਟਰ ਅਮਰਜੀਤ ਸਿੰਘ ਗਰੇਵਾਲ, ਡਾ.ਨਿਰਮਲ ਜੌੜਾ, ਜ਼ਿਲਾ ਸਿੱਖਿਆ ਅਫਸਰ ਰਾਕੇਸ਼ ਬਾਲਾ ਤੇ ਵਿਦਿਅਕ ਮੁਕਾਬਲਿਆਂ ਦੇ ਇੰਚਾਰਜ ਪਰਮਿੰਦਰ ਸਿੰਘ ਵੀ ਹਾਜ਼ਰ ਸਨ।