ਅੰਮ੍ਰਿਤਸਰ, 31 ਅਕਤੂਬਰ 2019 : ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਤੋਂ ਨਨਕਾਣਾ ਸਾਹਿਬ (ਪਾਕਿਸਤਾਨ) ਜਾਣ ਵਾਲੇ ਨਗਰਕੀਰਤਨ ਨਾਲ ਜਾਣ ਤੋਂ ਰੋਕ ਦਿੱਤਾ ਹੈ। ਜਾਣਕਾਰੀ ਮੁਤਾਬਕ ਸਰਨਾ ਨੂੰ ਉਨ੍ਹਾਂ 'ਤੇ ਚੱਲ ਰਹੇ ਕਿਸੇ ਪੁਰਾਣੇ ਕੇਸ ਦੇ ਚਲਦਿਆਂ ਰੋਕਿਆ ਗਿਆ ਹੈ।
ਬਾਰਡਰ ਲੰਘਣ ਤੋਂ ਰੋਕੇ ਜਾਣ ਤੋਂ ਬਾਅਦ ਸਰਨਾ ਨੇ ਦੱਸਿਆ ਕਿ ਦਿੱਲੀ ਤੋਂ ਆਏ ਹੁਕਮਾਂ ਅਨੁਸਾਰ 2012 ਦੇ ਇੱਕ ਪੁਰਾਣੇ ਕੇਸ ਦਾ ਹਵਾਲਾ ਦੇਕੇ ਉਨ੍ਹਾਂ ਨੂੰ ਰੋਕਿਆ ਗਿਆ ਹੈ . ਆਪਣੇ ਵਿਰੋਧੀਆਂ ਅਤੇ ਬਾਦਲਾਂ ਦੀ ਸਾਜ਼ਿਸ਼ ਕਰਾਰ ਦਿੰਦੇ ਹੋਏ ਸਰਨਾ ਨੇ ਕਿਹਾ ਕਿ ਜਿਹੜੇ ਕੇਸ 'ਚ ਪੁਲਿਸ 7 ਸਾਲ 'ਚ ਚਲਾਨ ਨਹੀਂ ਪੇਸ਼ ਕਰ ਸਕੀ , ਉਹ ਹੁਣ ਕਿਵੇਂ ਯਾਦ ਆ ਗਿਆ .
ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਗੁਰਦੁਆਰਾ ਨਾਨਕ ਪਿਆਉ ਦਿੱਲੀ ਤੋਂ ਆਰੰਭ ਹੋਇਆ ਨਗਰ ਕੀਰਤਨ ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੁਕਣ ਕਰਨ ਉਪਰੰਤ ਅੱਜ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ ਸੀ।
ਹੁਣ ਪਰਮਜੀਤ ਸਿੰਘ ਸਰਨਾ ਦੀ ਥਾਂ ਉਨ੍ਹਾਂ ਦੇ ਭਰਾ ਹਰਵਿੰਦਰ ਸਰਨਾ ਇਸ ਨਗਰਕੀਰਤਨ ਦੀ ਅਗਵਾਈ ਕਰਨਗੇ। ਇਸ ਨਗਰਕੀਰਤਨ ਦੇ ਨਾਲ 800 ਦੇ ਕਰੀਬ ਸ਼ਰਧਾਲੂ ਮੌਜੂਦ ਹਨ।
ਵੀਡੀਓ ਦੇਖਣ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ
https://youtu.be/89b64VMi6ZU