← ਪਿਛੇ ਪਰਤੋ
550 ਸਾਲਾ ਪ੍ਰਕਾਸ਼ ਪੁਰਬ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਸੁਲਤਾਨਪੁਰ ਲੋਧੀ 'ਚ ਮਹਿਲਾਵਾਂ ਲਈ 60 ਸੈਨੀਟਰੀ ਪੈਡ ਮਸ਼ੀਨਾਂ ਲਗਾਈਆਂ ਸੁਲਤਾਨਪੁਰ ਲੋਧੀ, 10 ਨਵੰਬਰ, 2019 : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੁਲਤਾਨਪੁਰ ਲੋਧੀ ਵਿਚ ਹੋ ਰਹੇ ਸਮਾਗਮਾਂ ਵਿਚ ਸੰਗਤ ਦੀ ਵੱਡੀ ਗਿਣਤੀ ਵਿਚ ਆਮਦ ਨੂੰ ਵੇਖਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਮਹਿਲਾਵਾਂ ਲਈ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਇਸ ਵੱਲੋਂ ਮਹਿਲਾ ਸ਼ਰਧਾਲੂਆਂ ਵਿਚ ਜਿਥੇ ਪੀਰੀਅਡਜ਼ ਬਾਰੇ ਮਹਿਲਾਵਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿੱਢੀ ਗਈ ਹੈ, ਉਥੇ ਹੀ ਮਹਿਲਾ ਪਾਖਾਨਿਆਂ ਦੇ ਨਜ਼ਦੀਕ ਅਤੇ ਪਾਰਕਿੰੰਗ ਖੇਤਰਾਂ ਦੇ ਨਜ਼ਦੀਕ 60 ਸੈਨੀਟਰੀ ਪੈਡ ਵੈਂਡਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ। ਵਿਭਾਗ ਹੁਣ ਤੱਕ 15000 ਸੈਨੀਟਰੀ ਪੈਡ ਮੁਫਤ ਵੰਡ ਚੁੱਕਾ ਹੈ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਐਚ ਡੀ ਐਫ ਸੀ ਬੈਂਕ ਦੇ ਸਹਿਯੋਗ ਨਾਲ ਇਹ ਮੁਹਿੰਮਾਂ ਪ੍ਰਵਾਨ ਚੜ•ਾਈਆਂ ਜਾ ਰਹੀਆਂ ਹਨ ਅਤੇ ਇਹਨਾਂ ਦੀ ਵਿਸ਼ੇਸ਼ ਨਿਗਰਾਨੀ ਵਿਭਾਗ ਦੇ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ ਵੱਲੋਂ ਕੀਤੀ ਜਾ ਰਹੀ ਹੈ।
Total Responses : 265