ਟੋਰਾਂਟੋ, 11 ਨਵੰਬਰ, 2019 : ਸਾਰੀ ਦੁਨੀਆ ਵਿੱਚ ਸ਼ਰਧਾ ਨਾਲ ਮਨਾਏ ਜਾ ਰਹੇ 550ਵੇਂ ਗੁਰਪੁਰਬ 'ਤੇ ਇਸ ਵਾਰ ਕੈਨੇਡਾ ਵਿੱਚ ਭਾਰਤੀ ਮੂਲ ਦੇ ਪੰਜਾਬੀ ਕਲਾਕਾਰ ਬਲਜਿੰਦਰ ਸਿੰਘ ਸੇਖਾ ਵੱਲੋਂ ਵਿਸ਼ੇਸ਼ ਯਾਦਗਾਰੀ ਚਿੱਤਰ ਤਿਆਰ ਕੀਤਾ ਗਿਆ ਹੈ। ਜੋ ਕਿ ਬਲਜਿੰਦਰ ਸਿੰਘ ਸੇਖਾ ਵਲੋ ਕੈਨੇਡਾ ਦੀ ਮਾਨਯੋਗ ਗਵਰਨਰ ਜਨਰਲ (ਰਾਸ਼ਟਰਪਤੀ )ਜੂਅਲੀ ਪਾਇਟੀ ਨੂੰ ਕਨੇਡਾ ਦੀ ਸੰਗਤ ਵੱਲੋਂ ਸਾਂਝੇ ਤੌਰ 'ਤੇ ਭੇਟ ਕੀਤਾ ਗਿਆ।
ਸੇਖਾ ਵੱਲੋਂ ਬਣਾਏ ਚਿੱਤਰ ਦੀ ਉਨ੍ਹਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਤੋਂ ਇਲਾਵਾ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ,ਕਮਲ ਖੈਰਾ ,ਸੋਨੀਆਂ ਸਿੱਧੂ ,ਮਨਿੰਦਰ ਸਿੱਧੂ ,ਰਿਜਨਲ ਕੌਂਸਲਰ ਗੁਰਪ੍ਰੀਤ ਢਿੱਲੋ ,ਕੌਸ਼ਲਰ ਹਰਕੀਰਤ ਸਿੰਘ ਤੋ ਇਲਾਵਾ ਗੁਰਦੁਆਰਾ ਕਮੇਟੀਆਂ ਨੇ ਖਾ ਸੇਖਾ ਨੂੰ ਯਾਦਗਾਰੀ ਚਿੱਤਰ ਲਈ ਵਧਾਈਆਂਦਿੱਤੀਆਂ ।ਵਰਨਣਯੋਗ ਹੈ ਕਿ ਚਿੱਤਰ ਵਿੱਚ ਗੁਰੂ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਤਸਵੀਰ ਨਾਲ ਵਿਸੇਸ ਤੌਰ ਤੇ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਗਿਆ ਹੈ ।ਇਸ ਵਿੱਚ ਰਣਜੀਤ ਸਿੰਘ ਮੋਗਾ ਨੇ ਸੇਖਾ ਦਾ ਸਾਥ ਦਿੱਤਾ ਹੈ ।ਇਸ ਖ਼ਬਰ ਨਾਲ ਕਨੇਡਾ ਦੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ।
ਬਲਜਿੰਦਰ ਸਿੰਘ ਸੇਖਾ, ਕਲਾਕਾਰ