ਪੱਤਰਕਾਰਾਂ ਨੂੰ ਸੰਬੋਙਧਨ ਕਰ ਰਹੇ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ
ਅਸ਼ੋਕ ਵਰਮਾ
ਬਠਿੰਡਾ, 05 ਨਵੰਬਰ 2019: ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਬਠਿੰਡਾ ਵਿਖੇ ਜ਼ਿਲਾ ਪ੍ਰਾਸ਼ਸਨ ਵੱਲੋਂ ਵਿੱਤ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ 7 ਨਵੰਬਰ ਤੋਂ 12 ਨਵੰਬਰ ਤੱਕ ਵੱਖ ਵੱਖ ਸਮਾਗਮ ਕਰਵਾਏ ਜਾਣਗੇ। ਇਨਾਂ ਪ੍ਰੋਗਰਾਮਾਂ ਵਿੱਚ ਧਾਰਮਿਕ, ਸਭਿਆਚਾਰਕ ਅਤੇ ਸੂਫੀ ਸ਼ਾਮ ਤੋਂ ਇਲਾਵਾ ਸਾਈਕਲ ਰੈਲੀ ਅਤੇ ਪੀਸ ਮਾਰਚ ਵੀ ਸ਼ਾਮਲ ਹੈ। ਕਮਿਸ਼ਨਰ ਨਗਰ ਨਿਗਮ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਣ ਵਾਲੇ ਸਾਰੇ ਸਮਾਗਮਾਂ ਵਿੱਚ ਮੁਫਤ ਐਂਟਰੀ ਹੋਵੇਗੀ ਅਤੇ ਕਿਸੇ ਤਰਾਂ ਦੇ ਕੋਈ ਸਪੈਸ਼ਲ ਪਾਸ ਜਾਰੀ ਨਹੀਂ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਨਾਂ ਸਮਾਗਮਾਂ ਦੀ ਸ਼ੁਰੂਆਤ 7 ਨਵੰਬਰ ਨੰੂ ਿਕਟ ਟੂਰਨਾਮੈਂਟ ਨਾਲ ਹੋਵੇਗੀ। ਿਕਟ ਟੂਰਨਾਮੈਂਟ ਦੌਰਾਨ 8 ਟੀਮਾਂ ਵੱਲੋਂ ਭਾਗ ਲਿਆ ਜਾਵੇਗਾ। ਚਾਰ ਰੋਜ਼ਾ ਚੱਲਣ ਵਾਲੇ ਇਨਾਂ ਖੇਡ ਮੁਕਾਬਲਿਆਂ ਦੌਰਾਨ 8 ਨਵੰਬਰ ਨੰੂ ਸੈਮੀਫਾਈਨਲ ਅਤੇ 10 ਨਵੰਬਰ ਨੰੂ ਪੁਲਿਸ ਲਾਈਨ ਦੇ ਖੇਡ ਮੈਦਾਨ ਫਾਈਨਲ ਮੁਕਾਬਲੇ ਕਰਵਾਏ ਜਾਣਗੇ। ਉਨਾਂ ਹੋਰ ਦੱਸਿਆ ਕਿ 10 ਨਵੰਬਰ ਨੰੂ ਸ਼ਾਮ 6:30 ਵਜੇ ਬਹੁਮੰਤਵੀ ਖੇਡ ਸਟੇਡੀਅਮ ਤੋਂ ਇੱਕ ਸਾਈਕਲ ਰੈਲੀ ਵੀ ਕੱਢੀ ਜਾਵੇਗੀ, ਜੋ ਕਿਲਾ ਮੁਬਾਰਕ ਵਿਖੇ ਜਾ ਕੇ ਸਮਾਪਤ ਹੋਵੇਗੀ। ਇਸ ਸਾਈਕਲ ਰੈਲੀ ਨੰੂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ। ਸ੍ਰੀ ਸ਼ੇਰਗਿੱਲ ਨੇ ਹੋਰ ਦੱਸਿਆ ਕਿ 10 ਨਵੰਬਰ ਨੰੂ ਹੀ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਜਥੇਵੰਦੀਆਂ ਤੋਂ ਇਲਾਵਾ ਸਭ ਧਰਮਾਂ ਤੇ ਵਰਗਾਂ ਦੇ ਲੋਕਾਂ ਵੱਲੋਂ ਸਾਂਝੇ ਤੌਰ ਤੇ ਯੋਗਾ ਪਾਰਕ ਵਿਖੇ ਵੱਖ-ਵੱਖ ਤਰਾਂ ਦੇ 550 ਬੂਟੇ ਵੀ ਲਗਾਏ ਜਾਣਗੇ। ਇਸ ਉਪਰੰਤ ਸ਼ਾਮ ਨੰੂ ਰੋਜ਼ ਗਾਰਡਨ ਵਿਖੇ ਓਪਨ ਸਭਿਆਚਾਰਕ ਮੇਲਾ ਕਰਵਾਇਆ ਜਾਵੇਗਾ। ਜਿਸ ਵਿੱਚ ਕੀਰਤਨ, ਭਜਨ ਤੋਂ ਇਲਾਵਾ ਵੱਖ-ਵੱਖ ਸਥਾਨਕ ਕਲਾਕਾਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਸਿੱਖਿਆਵਾਂ ਅਤੇ ਉਦਾਸੀਆਂ ਬਾਰੇ ਗਾਇਨ ਹੋਵੇਗਾ। ਇਸ ਮੌਕੇ ਆਰਮੀ ਬੈਂਡ ਵੱਲੋਂ ਗੁਰੂ ਨਾਨਕ ਦੇਵ ਜੀ ਦੀਆਂ ਗੁਰਬਾਣੀ ਦੀਆਂ ਮਨਮੋਹਕ ਧੁਨਾਂ ਰਾਹੀਂ ਆਪਣੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਮੌਕੇ ਵੱਖ-ਵੱਖ ਸਕੂਲੀ ਵਿਦਿਆਰਥੀਆਂ ਤੇ ਆਮ ਲੋਕਾਂ ਦੇ ਪੈਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਸਬੰਧਤ ਬੁੱਕ ਸਟਾਲ ਵੀ ਲਾਈ ਜਾਏਗੀ।ਉਨਾਂ ਦੱਸਿਆ ਕਿ 11 ਨਵੰਬਰ ਨੰੂ ਸਵੇਰੇ ਗੁਰਦੁਆਰਾ ਸ੍ਰੀ ਸਿੰਘ ਸਭਾ ਤੋਂ ਨਗਰ ਕੀਰਤਨ ਕੱਢਿਆ ਜਾਵੇਗਾ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਵਿਖੇ ਹੀ ਸਮਾਪਤ ਹੋਵੇਗਾ। ਇਸ ਉਪਰੰਤ ਵਿੱਤ ਮੰਤਰੀ ਸ.ਬਾਦਲ ਦੀ ਅਗਵਾਈ ਵਿੱਚ ਇੱਕ ਪੈਦਲ ਪੀਸ ਮਾਰਚ ਵੀ ਕੱਢਿਆ ਜਾਵੇਗਾ, ਜੋ ਦਫਤਰ ਫਾਇਰ ਬਿ੍ਰਗੇਡ ਤੋਂ ਸ਼ੁਰੂ ਹੋ ਕੇ ਕਿਲਾ ਮੁਬਾਰਕ ਵਿਖੇ ਜਾ ਕੇ ਸਮਾਪਤ ਹੋਵੇਗਾ। ਇਸੇ ਦਿਨ ਸ਼ਾਮ ਨੰੂ 7 ਵਜੇ ਰੋਜ਼ ਗਾਰਡਨ ਦੇ ਓਪਨ ਏਅਰ ਥਿਏਟਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਨਾਟਕ ਵੀ ਪੇਸ਼ ਕੀਤਾ ਜਾਵੇਗਾ। ਉਨਾਂ ਦੱਸਿਆ ਕਿ 12 ਨਵੰਬਰ ਨੰੂ ਸ਼ਾਮ 6:30 ਵਜੇ ਕਿਲਾ ਮੁਬਾਰਕ ਵਿਖੇ ਬਾਬਾ ਨਾਨਕ ਜੀ ਦੇ ਜੀਵਨ ਬਾਰੇ ਧਾਰਮਿਕ ਸਮਾਗਮ ਹੋਵੇਗਾ। ਜਿਸ ਵਿੱਚ ਪਦਮ ਸ੍ਰੀ ਸੁਰਜੀਤ ਪਾਤਰ ਵੱਲੋਂ ਵਿਸ਼ੇਸ ਤੌਰ ਤੇ ਸਮੂਲੀਅਤ ਕੀਤੀ ਜਾਵੇਗੀ। ਇਸ ਉਪਰੰਤ ਸੂਫੀ ਸ਼ਾਮ ਦੌਰਾਨ ਪ੍ਰਸਿੱਧ ਸੂਫੀ ਗਾਇਕ ਸਤਿੰਦਰ ਸੁਰਤਾਜ ਅਤੇ ਕੰਵਲ ਗਰੇਵਾਲ ਵੱਲੋਂ ਆਪੋ ਆਪਣੀ ਸੂਫੀ ਗਾਇਕੀ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ। ਕਮਿਸ਼ਨਰ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਾਰੇ ਸ਼ਹਿਰ ਦੇ ਚੌਂਕਾਂ ਦੀ ਸਾਫ-ਸਫਾਈ ਤੇ ਸਜਾਵਟ ਤੋਂ ਇਲਾਵਾ ਵਿਸ਼ੇਸ ਲਾਈਟਿੰਗ ਵੀ ਕੀਤੀ ਜਾਵੇਗੀ। ਸ਼ਹਿਰ ਅੰਦਰ ਲੱਗੇ ਹੋਰ ਗੈਰ ਕਾਨੰੂਨੀ ਹੋਰਡਿੰਗਜ਼ ਨੰੂ ਉਤਾਰ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਜੀਵਨੀ ਬਾਰੇ ਹੋਰਡਿੰਗਜ਼ ਲਗਾਏ ਜਾਣਗੇ। ਉਨਾਂ ਆਮ ਲੋਕਾਂ ਨੰੂ ਇਨਾਂ ਸਮਾਗਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਵੀ ਅਪੀਲ ਕੀਤੀ।ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਜ਼ਿਲਾ ਕਾਗਰਸ ਕਮੇਟੀ ਦੇ ਪ੍ਰਧਾਨ ਅਰੁਣ ਵਧਾਵਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ, ਅਤੇ ਐਸ ਡੀ ਐੱਮ, ਬਠਿੰਡਾ ਅਮਰਿੰਦਰ ਸਿੰਘ ਟਿਵਾਣਾ, ਤਹਿਸੀਲਦਾਰ ਸੁਖਵੀਰ ਸਿੰਘ ਬਰਾੜ, ਕਾਂਗਰਸੀ ਆਗੂ ਪਵਨ ਮਾਨੀ, ਅਸ਼ੋਕ ਪ੍ਰਧਾਨ, ਜਗਰੂਪ ਗਿੱਲ, ਮੋਹਨ ਲਾਲ ਝੂੰਬਾ, ਅਤੇ ਮਾਸਟਰ ਹਰਮੰਦਰ ਸਿੰਘ ਹਾਜਰ ਸਨ।