ਲਾਈਟ ਐਂਡ ਸਾੳੂਂਡ ਸ਼ੋਅ-ਕਮ-ਡਿਜੀਟਲ ਮਿੳੂਜ਼ੀਅਮ ਰਾਹੀਂ ਰੂਹਾਨੀ ਰੰਗ ਵਿੱਚ ਰੰਗਿਆ ਗਿਆ ਮੋਹਾਲੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫੇ ਬਾਰੇ ਸੂਬੇ ਭਰ ਵਿੱਚ ਚਾਰ ਮਹੀਨੇ ਤੱਕ ਚੱਲਣ ਵਾਲੇ ਸ਼ੋਆਂ ਦੀ ਕੈਬਨਿਟ ਮੰਤਰੀਆਂ ਚਰਨਜੀਤ ਸਿੰਘ ਚੰਨੀ ਅਤੇ ਬਲਬੀਰ ਸਿੰਘ ਸਿੱਧੂ ਨੇ ਕੀਤੀ ਸ਼ੁਰੂਆਤ
ਐਸ.ਏ.ਐਸ. ਨਗਰ, 7 ਅਕਤੂਬਰ, 2019
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਜਸ਼ਨਾਂ ਲਈ ਪਿੜ ਬੰਨਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤੇ ਲਾਈਟ ਐਂਡ ਸਾੳੂਂਡ ਸ਼ੋਅ-ਕਮ-ਡਿਜ਼ੀਟਲ ਮਿੳੂਜ਼ੀਅਮ ਦਾ ਅੱਜ ਦੇਰ ਸ਼ਾਮ ਉਦਘਾਟਨ ਕੀਤਾ। ਇਸ ਸ਼ੋਅ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਦਾਸੀਆਂ ਨੂੰ ਰੂਪਮਾਨ ਕੀਤਾ ਗਿਆ ਹੈ। ਸੂਬੇ ਦੀਆਂ ਵੱਖ ਵੱਖ ਥਾਵਾਂ ਉਤੇ ਚਾਰ ਮਹੀਨਿਆਂ ਤੱਕ ਚੱਲਣ ਬਾਰੇ ਇਸ ਲਾਈਟ ਐਂਡ ਸਾੳੂਂਡ ਸ਼ੋਅ-ਕਮ-ਡਿਜੀਟਲ ਮਿੳੂਜ਼ੀਅਮ ਦੌਰਾਨ ਗੁਰੂ ਸਾਹਿਬ ਦੇ ਧਾਰਮਿਕ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਕਾਇਮ ਕਰਨ ਦੀਆਂ ਸਿੱਖਿਆਵਾਂ ਬਾਰੇ ਲੋਕਾਂ ਨੂੰ ਜਾਣੰੂ ਕਰਵਾਇਆ ਜਾਵੇਗਾ। ਇਸ ਦੌਰਾਨ ਚੰਡੀਗੜ ਸਮੇਤ ਬਟਾਲਾ, ਡੇਰਾ ਬਾਬਾ ਨਾਨਕ, ਸੁਲਤਾਨਪੁਰ ਲੋਧੀ ਵਰਗੇ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸਕ ਸ਼ਹਿਰਾਂ ਸਮੇਤ ਸਾਰੇ ਜ਼ਿਲਾ ਹੈੱਡਕੁਆਰਟਰਾਂ ਦੇ ਨਾਲ-ਨਾਲ 26 ਥਾਵਾਂ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਇਹ ਸ਼ੋਅ ਕਰਵਾਏ ਜਾਣਗੇ।
ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਇਸ ਡਿਜੀਟਲ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਦੋਵਾਂ ਮੰਤਰੀਆਂ ਨੇ ਕਿਹਾ ਕਿ ਮੌਜੂਦਾ ਧਰੂਵੀਕਰਨ ਦੇ ਮਾਹੌਲ ਵਿੱਚ ਗੁਰੂ ਸਾਹਿਬ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਫੈਲਾਉਣ ਦਾ ਇਹ ਢੁਕਵਾਂ ਯਤਨ ਹੈ। ਬਹੁਤ ਹੀ ਬਾਰੀਕਬੀਨੀ ਨਾਲ ਡਿਜ਼ਾਈਨ ਕੀਤਾ ਇਹ ਪ੍ਰੋਗਰਾਮ ਗੁਰੂ ਸਾਹਿਬ ਦੇ ਪਾਣੀ, ਹਵਾ ਅਤੇ ਧਰਤੀ ਨੂੰ ਬਚਾਉਣ ਦੇ ਸਿਧਾਂਤ ਨੂੰ ਵੀ ਰੂਪਮਾਨ ਕਰ ਗਿਆ। ਉਨਾਂ ਦੱਸਿਆ ਕਿ ਪੰਜਾਬ ਭਰ ਵਿੱਚ ਤਕਰੀਬਨ 10 ਥਾਵਾਂ ਉਤੇ ਸਤਲੁਜ ਤੇ ਬਿਆਸ ਦਰਿਆ ਦੇ ਕਿਨਾਰਿਆਂ ਉਤੇ ਫਲੋਟਿੰਗ ਸ਼ੋਅ ਕਰਵਾਏ ਜਾਣਗੇ।
ਸ੍ਰੀ ਚੰਨੀ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਸਮਾਜ ਦੀ ਇਕਜੁੱਟਤਾ ਦਾ ਦਿਖਾਇਆ ਸਿਧਾਂਤ ਸਮਾਜਿਕ ਬੁਰਾਈਆਂ ਖ਼ਿਲਾਫ਼ ਹਮੇਸ਼ਾ ਮਨੁੱਖਤਾ ਦਾ ਰਾਹ ਦਸੇਰਾ ਬਣਿਆ ਰਹੇਗਾ। ਉਨਾਂ ਸਾਰੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਇਨਾਂ ਧਾਰਮਿਕ ਸਮਾਗਮਾਂ ਨੂੰ ਮਨਾਉਣ। ਸ੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਭਰ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਨਿੱਜੀ ਤੌਰ ਉਤੇ ਨਜ਼ਰਸਾਨੀ ਕਰ ਰਹੇ ਹਨ। ਉਨਾਂ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਨੂੰ ਆਪਣੇ ਜੀਵਨ ਦੌਰਾਨ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਦੋਹਾਂ ਮੰਤਰੀਆਂ ਨੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਇੱਕ ਕਰਨ ਵਾਲੇ ਸਾਰੇ ਉੱਚ ਅਧਿਕਾਰੀਆਂ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਸ਼੍ਰੀ ਸਤੀਸ਼ ਚੰਦਰਾ ਵਧੀਕ ਮੁੱਖ ਸਕੱਤਰ ਗ੍ਰਹਿ, ਸ਼੍ਰੀਮਤੀ ਵਿਨੀ ਮਹਾਜਨ ਵਧੀਕ ਮੁੱਖ ਸਕੱਤਰ ਸਨਅਤ ਤੇ ਵਣਜ, ਸ਼੍ਰੀ ਤੇਜਵੀਰ ਸਿੰਘ ਪ੍ਰਮੁੱਖ ਸਕੱਤਰ/ਮੁੱਖ ਮੰਤਰੀ, ਸ਼੍ਰੀ ਗੁਰਕਿਰਤ ਿਪਾਲ ਸਿੰਘ ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਅਤੇ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ, ਸ਼੍ਰੀ ਵਿਕਾਸ ਪ੍ਰਤਾਪ ਪ੍ਰਮੁੱਖ ਸਕੱਤਰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਸ਼੍ਰੀਮਤੀ ਅਨਿੰਦਿਤਾ ਮਿੱਤਰਾ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ, ਸ਼੍ਰੀ ਮਾਲਵਿੰਦਰ ਸਿੰਘ ਜੱਗੀ ਡਾਇਰੈਕਟਰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਸ਼੍ਰੀ ਗਿਰੀਸ਼ ਦਿਆਲਨ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ, ਆਈ.ਜੀ. ਪੁਲਿਸ ਸ਼੍ਰੀ ਸੁਧਾਂਸ਼ੂ ਸ੍ਰੀਵਾਸਤਵਾ, ਸ਼੍ਰੀ ਕੁਲਦੀਪ ਸਿੰਘ ਐਸ.ਐਸ.ਪੀ., ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਸਾਕਸ਼ੀ ਸਾਹਨੀ, ਐਸ.ਡੀ.ਐਮ. ਸ਼੍ਰੀ ਜਗਦੀਪ ਸਹਿਗਲ, ਸ਼੍ਰੀ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ ਸਿਆਸੀ ਸਕੱਤਰ/ਸਿਹਤ ਮੰਤਰੀ, ਐਡਵੋਕੇਟ ਕੰਵਰਵੀਰ ਸਿੰਘ ਸਿੱਧੂ ਯੂਥ ਕਾਂਗਰਸੀ ਆਗੂ, ਰਾਜਾ ਕੰਵਰਜੋਤ ਸਿੰਘ ਮੋਹਾਲੀ, ਸ਼੍ਰੀ ਰਿਸ਼ਵ ਜੈਨ ਸੀਨੀਅਰ ਡਿਪਟੀ ਮੇਅਰ ਮੋਹਾਲੀ ਨਗਰ ਨਿਗਮ ਅਤੇ ਸ਼੍ਰੀ ਮੋਹਨ ਸਿੰਘ ਬਠਲਾਣਾ ਮੈਂਬਰ ਜ਼ਿਲਾ ਪ੍ਰੀਸ਼ਦ ਸਮੇਤ ਕਈ ਉੱਘੀਆਂ ਸ਼ਖ਼ਸੀਅਤਾਂ ਅਤੇ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ ਹੋਏ ਸਨ।
ਪੰਜਾਬ ਭਰ ਵਿੱਚ ਚਾਰ ਮਹੀਨੇ ਤੱਕ ਚੱਲਣਗੇ ਸਮਾਗਮ
ਚਾਰ ਮਹੀਨੇ ਚੱਲਣ ਵਾਲੇ ਇਨਾਂ ਸਮਾਗਮਾਂ ਦੇ ਅਗਲੇ ਪ੍ਰੋਗਰਾਮ 11 ਤੋਂ 13 ਅਕਤੂਬਰ ਨੂੰ ਪੀ.ਏ.ਯੂ. ਗਰਾਊਂਡ ਲੁਧਿਆਣਾ, 15 ਤੋਂ 17 ਅਕਤੂਬਰ ਨੂੰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, 19 ਤੋਂ 21 ਨੂੰ ਆਈ.ਐਫ.ਐਸ. ਕਾਲਜ ਘੱਲ ਕਲਾਂ ਮੋਗਾ, 23 ਤੋਂ 25 ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ, 1 ਤੋਂ 3 ਨਵੰਬਰ ਨੂੰ ਵੀ.ਵੀ.ਆਈ.ਪੀ. ਪਾਰਕਿੰਗ ਸੁਲਤਾਨਪੁਰ ਲੋਧੀ, 5 ਤੋਂ 7 ਨਵੰਬਰ ਨੂੰ ਬਹੁ-ਤਕਨੀਕੀ ਕਾਲਜ ਬਟਾਲਾ, 9 ਤੋਂ 11 ਨਵੰਬਰ ਨੂੰ ਦਾਣਾ ਮੰਡੀ ਡੇਰਾ ਬਾਬਾ ਨਾਨਕ, 13 ਤੋਂ 15 ਨਵੰਬਰ ਨੂੰ ਪਠਾਨਕੋਟ ਸ਼ਹਿਰ, 17 ਤੋਂ 19 ਨਵੰਬਰ ਪੁੱਡਾ ਮੈਦਾਨ ਗੁਰਦਾਸਪੁਰ, 21 ਤੋਂ 23 ਨਵੰਬਰ ਰੌਸ਼ਨ ਮੈਦਾਨ ਹੁਸ਼ਿਆਰਪੁਰ, 25 ਤੋਂ 27 ਨਵੰਬਰ ਐਸ.ਬੀ.ਐਸ. ਨਗਰ ਸ਼ਹਿਰ, 29 ਨਵੰਬਰ ਤੋਂ 1 ਦਸੰਬਰ ਨੂੰ ਨਹਿਰੂ ਸਟੇਡੀਅਮ ਰੋਪੜ, 3 ਤੋਂ 5 ਦਸੰਬਰ ਨੂੰ ਚੰਡੀਗੜ, 7 ਤੋਂ 9 ਦਸੰਬਰ ਫ਼ਤਹਿਗੜ ਸਾਹਿਬ ਸ਼ਹਿਰ, 11 ਤੋਂ 13 ਦਸੰਬਰ ਪਟਿਆਲਾ ਸ਼ਹਿਰ, 15 ਤੋਂ 17 ਦਸੰਬਰ ਸੰਗਰੂਰ ਸ਼ਹਿਰ, 19 ਤੋਂ 21 ਦਸੰਬਰ ਬਰਨਾਲਾ ਸ਼ਹਿਰ, 23 ਤੋਂ 25 ਦਸੰਬਰ ਮਾਨਸਾ ਸ਼ਹਿਰ, 15 ਤੋਂ 17 ਜਨਵਰੀ 2020 ਨੂੰ ਬਠਿੰਡਾ ਸ਼ਹਿਰ, 19 ਤੋਂ 21 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਸ਼ਹਿਰ, 23 ਤੋਂ 25 ਜਨਵਰੀ ਫ਼ਾਜ਼ਿਲਕਾ ਸ਼ਹਿਰ, 27 ਤੋਂ 29 ਜਨਵਰੀ ਫ਼ਰੀਦਕੋਟ ਸ਼ਹਿਰ, 31 ਜਨਵਰੀ ਤੋਂ 2 ਫ਼ਰਵਰੀ ਨੂੰ ਫ਼ਿਰੋਜ਼ਪੁਰ ਸ਼ਹਿਰ, 4 ਤੋਂ 6 ਫ਼ਰਵਰੀ ਨੂੰ ਤਰਨ ਤਾਰਨ ਸ਼ਹਿਰ ਅਤੇ 8 ਤੋਂ 10 ਫ਼ਰਵਰੀ ਨੂੰ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਅਤੇ ਡਿਜੀਟਲ ਮਿਊਜ਼ੀਅਮ ਲਾਏ ਜਾਣਗੇ।