ਨਵੀਂ ਦਿੱਲੀ, 31 ਅਕਤੂਬਰ, 2019: ਦਿੱਲੀ ਦੇ ਕੁਝ ਨਾਮਵਰ ਕਾਰੋਬਾਰੀ ਸਿਖਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਭਾਰਤ ਅਤੇ ਪੱਛਮੀ ਸੰਸਾਰ ਦੇ ਹੋਰਨਾਂ ਹਿੱਸਿਆਂ ਵਿੱਚ ਪਹੁੰਚਾਉਣ ਲਈ ਪਹਿਲੀ ਵਾਰ ਇੱਕ ਖ਼ਾਸ ਕਿਸਮ ਦੀ ਡਿਜੀਟਲ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਨਵੀਂ ਦਿੱਲੀ ਸਥਿਤ ਇਕ ਨਾਮੀ ਮਾਰਕੀਟਿੰਗ ਫਰਮ ਐਮਐਸਐਲ ਰਾਂਹੀ ਇਨਕਲਾਬੀ ਗੁਰੂ ਨਾਨਕ ਦੇ ਸੰਦੇਸ਼ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਕਾਰਜ ਸ਼ੁਰੂ ਦਿਤਾ ਗਿਆ ਹੈ।
ਇਹ ਮੁਹਿੰਮ ਗੁਰੂ ਨਾਨਕ ਦੇਵ ਜੀ ਦੇ ਬਰਾਬਰਤਾ, ਵਾਤਾਵਰਣ, ਔਰਤਾਂ ਦੇ ਬਰਾਬਰ ਦਰਜੇ, ਧਰਮਾਂ ਪ੍ਰਤੀ ਸਹਿਣਸ਼ੀਲਤਾ ਅਤੇ ਦੂਜਿਆਂ ਦੀ ਸੇਵਾ ਬਾਰੇ ਦਿੱਤੇ ਨਿਰਦੇਸ਼ਾਂ 'ਤੇ ਨਜ਼ਰਸਾਨੀ ਕਰਦਿਆਂ 18 ਤੋਂ 35 ਸਾਲ ਦੀ ਉਮਰ ਦੇ ਨੌਜਵਾਨਾਂ ਦਾ ਧਿਆਨ ਕੇਂਦਰਤ ਕਰੇਗੀ। ‘ਦਿ ਸਕ੍ਰਿਪਟ ਆਫ਼ ਲਾਈਫ’ ਨਾਮਕ ਇੱਕ ਆਨ ਲਾਈਨ ਪੋਰਟਲ ਬਣਾਇਆ ਗਿਆ ਹੈ ਅਤੇ ਇਹ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲਬਧ ਹੋਵੇਗਾ ਜੋ ਗੁਰੂ ਨਾਨਕ ਦੇਵ ਦੁਆਰਾ ਦਿੱਤੀਆਂ ਨੈਤਿਕਤਾ ਦੀਆਂ ਕਦਰਾਂ ਕੀਮਤਾਂ ਨੂੰ ਉਜਾਗਰ ਕਰੇ ਗਾ। ਇਹ ਮੁਹਿੰਮ ਸਾਰੇ ਡਿਜੀਟਲ ਮੀਡੀਆ ਚੈਨਲਾਂ 'ਤੇ ਸਿੱਧਾ ਪ੍ਰਸਾਰਿਤ ਕੀਤੀ ਜਾਏਗੀ, ਜਿਸ ਵਿੱਚ ਵੀਡੀਓ, ਪੋਡਕਾਸਟ, ਵਿਜ਼ੂਅਲ ਆਰਟ ਅਤੇ ਜੀਆਈਐਫ ਸ਼ਾਮਲ ਹਨ ਅਤੇ 16 ਮਿਲੀਅਨ ਲੋਕਾਂ ਤੱਕ ਪਹੁੰਚਿਆ ਜਾਵੇਗਾ।
ਇਹ ਮੁਹਿੰਮ ਕਲਾਕਾਰਾਂ, ਸੰਗੀਤਕਾਰਾਂ, ਲੇਖਕਾਂ ਅਤੇ ਕਵੀਆਂ ਨੂੰ ਸਾਰੇ ਭਾਈਚਾਰਿਆਂ ਵਿਚਾਲੇ ਸਬੰਧ ਬਣਾਉਣ ਲਈ ਸ਼ਾਮਲ ਕਰੇਗੀ। ਮੁਹਿੰਮ 9 ਪ੍ਰਮੁੱਖ ਭਾਰਤੀ ਭਾਸ਼ਾਵਾਂ ਅਤੇ ਹੋਰ ਅੰਤਰਰਾਸ਼ਟਰੀ ਭਾਸ਼ਾਵਾਂ ਜਿਵੇਂ ਸਪੈਨਿਸ਼, ਜਰਮਨ, ਇਟਾਲੀਅਨ ਅਤੇ ਫ੍ਰੈਂਚ ਵਿੱਚ ਸੰਚਾਰ ਕਰੇਗੀ।
ਇਸ ਉਪਰਾਲੇ ਬਾਰੇ ਟਿੱਪਣੀ ਕਰਦਿਆਂ, ਅਮਰੀਕਾ ਤੋਂ ਨੈਸ਼ਨਲ ਸਿੱਖ ਮੁਹਿੰਮ ਦੇ ਸਹਿ-ਸੰਸਥਾਪਕ ਡਾ: ਰਾਜਵੰਤ ਸਿੰਘ ਨੇ ਕਿਹਾ, “ਜੀਵਨ ਦੀ ਸਕ੍ਰਿਪਟ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਸਾਰਿਆਂ ਸਾਹਮਣੇ ਪੇਸ਼ ਕਰਨ ਲਈ ਬਣਾਈ ਗਈ ਹੈ। ਗੁਰੂ ਨਾਨਕ ਇਕ ਫਿਰਕੇ ਨਾਲ ਸਬੰਧਤ ਨਹੀਂ ਹਨ। ਉਹ ਆਪਣੇ ਸਮੇਂ ਤੋਂ ਅੱਗੇ ਸੀ। ਧਰੁਵੀਕਰਨ ਅਤੇ ਨਫ਼ਰਤ ਵਧਦੀ ਜਾ ਰਹੀ ਹੈ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਪਹਿਲਾਂ ਨਾਲੋਂ ਵਧੇਰੇ ਚਾਹੀਦੀਆਂ ਹਨ।”
ਉਸਨੇ ਅੱਗੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਲੋਕ ਗੁਰੂ ਨਾਨਕ ਦੇਵ ਜੀ ਨੂੰ ਇੱਕ ਵਿਸ਼ਵ ਅਧਿਆਪਕ ਦੇ ਰੂਪ ਵਿੱਚ ਵੇਖਣ ਜਿਹਨਾਂ ਦੇ ਵਿਚਾਰ ਲੋਕਾਂ ਨੂੰ ਇਕੱਠੇ ਕਰ ਸਕਦੇ ਹਨ ਅਤੇ ਜੀਵਨ ਚ ਖੁਸ਼ੀ ਪ੍ਰਫੁੱਲਤ ਕਰ ਸਕਦੇ ਹਨ।”
ਇਕ ਪ੍ਰਮੁੱਖ ਦਿੱਲੀ ਦੇ ਉੱਘੇ ਉਦਯੋਗਪਤੀ ਅਤੇ ਗੁਰੂ ਨਾਨਕ 550 ਮੁਹਿੰਮ ਦੇ ਸਹਿ-ਚੇਅਰਮੈਨ ਇਕਬਾਲ ਸਿੰਘ ਅਨੰਦ ਨੇ ਕਿਹਾ, “ਸਾਨੂੰ ਪੂਰਾ ਵਿਸ਼ਵਾਸ ਹੈ ਕਿ ਨੌਜਵਾਨ ਗੁਰੂ ਜੀ ਦੀਆਂ ਤੋਂ ਪ੍ਰੇਰਿਤ ਹੋਣਗੇ।”
ਗੁਰੂ ਨਾਨਕ 550 Camp ਮੁਹਿੰਮ ਦੇ ਦਿੱਲੀ ਦੇ ਉੱਘੇ ਕਾਰੋਬਾਰੀ ਸਹਿ-ਚੇਅਰਮੈਨ ਜਗਦੀਪ ਸਿੰਘ ਚੱਡਾ ਨੇ ਅੱਗੇ ਕਿਹਾ, “ਇਸ ਵਿਸ਼ਾਲ ਮੁਹਿੰਮ ਦੇ ਜ਼ਰੀਏ ਅਸੀਂ ਸਕਾਰਾਤਮਕ ਤਬਦੀਲੀ ਦੀ ਉਮੀਦ ਕਰਦੇ ਹਾਂ। ਅਸੀਂ ਮਹਿਸੂਸ ਕੀਤਾ ਕਿ ਗੁਰੂ ਨਾਨਕ ਦੇਵ ਜੀ ਦਾ 550 ਵਾਂ ਜਨਮ ਦਿਵਸ ਆਪਣੇ ਆਪ ਨੂੰ ਹਮਦਰਦੀ, ਬਰਾਬਰੀ, ਇਮਾਨਦਾਰੀ ਨਿਰਸਵਾਰਥ ਅਤੇ ਕੁਰਬਾਨੀ ਦੀ ਭਾਵਨਾ ਨੂੰ ਯਾਦ ਕਰਨ ਦਾ ਇੱਕ ਢੁਕਵਾਂ ਪਲ ਹੈ। ”
ਹੋਰ ਵੇਰਵੇ ਸਾਂਝੇ ਕਰਦਿਆਂ, ਰਾਜੂ ਚੱਡਾ, ਉੱਘੇ ਕਾਰੋਬਾਰੀ ਆਗੂ ਅਤੇ ਗੁਰੂ ਨਾਨਕ 550 ਮੁਹਿੰਮ ਦੇ ਸਹਿ-ਚੇਅਰ ਨੇ ਕਿਹਾ, “ਸਾਨੂੰ ਇਸ ਮੁਹੰਮ ਬਾਰੇ ਆਪਣੇ ਸਾਥੀਆਂ ਦੇ ਹੁੰਗਾਰੇ ਤੋਂ ਹੌਸਲਾ ਮਿਲਿਆ ਹੈ। ਅਸੀਂ ਅਮਰੀਕਾ ਦੀ ਨੈਸ਼ਨਲ ਸਿੱਖ ਮੁਹਿੰਮ ਦੇ ਨਾਲ ਸਾਂਝੇਦਾਰੀ ਵਿੱਚ ਵੀ ਕੰਮ ਕਰ ਰਹੇ ਹਾਂ ਜੋ ਗੁਰੂ ਨਾਨਕ ਦੇਵ ਜੀ ਬਾਰੇ ਅਮਰੀਕਾ ਚ ਜਾਗਰੂਕਤਾ ਪੈਦਾ ਕਰਨ ਲਈ ਯਤਨਸ਼ੀਲ ਹੈ।
https://youtu.be/GLIyl-VpF3M