ਪੰਜਾਬ ਦੀਆਂ ਸੱਭਆਚਾਰਕ ਵਸਤ ਦੇ ਨਮੂਨਿਆਂ ਨਾਲ ਸ਼ਿੰਗਾਰੀ ਹੈ ਸਟਾਲ ਦੀ ਦਿੱਖ
ਸੂਬੇ ਦੇ ਸਾਰੇ ਜ਼ਿਲਿਆਂ ਦੇ ਇਤਿਹਾਸ ਬਾਰੇ ਵੰਡਿਆ ਜਾ ਰਿਹੈ ਸਾਹਿਤ
ਰੋਜ਼ਾਨਾ ਸੈਂਕੜੇ ਸ਼ਰਧਾਲੂ ਲੈ ਰਹੇ ਹਨ ਨੁਮਾਇਸ਼ ਦਾ ਲਾਹਾ
ਚੰਡੀਗੜ੍ਹ/ਸੁਲਤਾਨਪੁਰ ਲੋਧੀ, 10 ਨਵੰਬਰ 2019: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਜਿੱਥੇ ਸੰਗਤ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਾ ਰਹੇ ਹਨ, ਉਥੇ ਪੰਜਾਬ ਦੇ ਵਿਰਸੇ ਦੀਆਂ ਬਾਤਾਂ ਵੀ ਪਾ ਰਹੇ ਹਨ। ਇਨਾਂ ਵਿਸ਼ੇਸ਼ ਸਮਾਗਮਾਂ ਦੌਰਾਨ ਪੰਜਾਬ ਸਮਾਲ ਸਕੇਲ ਇੰਡਸਟੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਪ੍ਰਦਰਸ਼ਨੀ ਹਾਲ ਵਿਚ ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਪ੍ਰਦਰਸ਼ਨੀ ਧਰਮ, ਵਿਰਸੇ ਤੇ ਪੰਜਾਬੀ ਸੱਭਿਆਚਾਰ ਦਾ ਅਨੋਖਾ ਸੁਮੇਲ ਪ੍ਰਤੀਤ ਹੋ ਰਹੀ ਹੇ।
ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਚਰਨਜੀਤ ਸਿੰੰਘ ਚੰਨੀ ਦੀ ਅਗਵਾਈ ਹੇਠ ਲੱਗੀ ਪ੍ਰਦਰਸ਼ਨੀ ਦੀ ਬਾਹਰੀ ਦਿੱਖ ਜਿੱਥੇ ਪੰਜਾਬ ਦੇ ਵਿਰਸੇ ਦੀਆਂ ਬਾਤਾਂ ਪਾਉਂਦੀ ਹੈ, ਉਥੇ ਇਸ ਦੀ ਸਟਾਲ 'ਤੇ ਵੰਡਿਆ ਜਾ ਰਿਹਾ ਸਾਹਿਤ ਸੂਬੇ ਦੇ ਸਾਰੇ ਜ਼ਿਲਿਆਂ ਦੀਆਂ ਪ੍ਰਮੁੱਖ ਥਾਵਾਂ ਦਾ ਇਤਿਹਾਸ ਵਿਸਥਾਰ 'ਚ ਬਿਆਨ ਕਰਦਾ ਹੈ। ਇਸ ਸਬੰਧੀ ਗੱਲ ਕਰਦਿਆਂ ਸੁਲਤਾਨਪੁਰ ਲੋਧੀ ਦੇ ਵਿਧਾਇਕ ਸ੍ਰੀ ਨਵਤੇਜ ਸਿੰਘ ਚੀਮਾ ਨੇ ਆਖਿਆ ਕਿ ਪੰਜਾਬ ਵਿਚ ਅਨੇਕ ਵਿਰਾਸਤੀ ਤੇ ਇਤਿਹਾਸਕ ਸਥਾਨ ਹਨ, ਜੋ ਸੈਰ ਸਪਾਟੇ ਦੇ ਪੱਖ ਤੋਂ ਬਹੁਤ ਅਹਿਮੀਅਤ ਰੱਖਦੇ ਹਨ ਤੇ ਇਨਾਂ ਸਥਾਨਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾÝਣੂ ਕਰਾਉਣ ਲਈ ਇਹ ਪ੍ਰਦਰਸ਼ਨੀ ਲਾਈ ਗਈ ਹੈ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਡੀਪੀਐਸ ਖਰਬੰਦਾ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਹਾਲ 'ਚ ਕਈ ਸਰਕਾਰੀ ਵਿਭਾਗਾਂ ਨੇ ਆਪਣੀਆਂ ਸਟਾਲਾਂ ਲਾਈਆਂ ਹਨ, ਜਿਨਾਂ ਰਾਹੀਂ ਸ਼ਰਧਾਲੂਆਂ ਨੂੰ ਬੜੀ ਹੀ ਲਾਹੇਵੰਦ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਉਹ ਇੱਥੋਂ ਖਰੀਦੋ-ਫਰੋਖਤ ਵੀ ਕਰ ਰਹੇ ਹਨ। ਉਨਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਰ ਸਪਾਟਾ ਵਿਭਾਗ ਦੀ ਨੁਮਾਇਸ਼ ਦੀ ਬਾਹਰੀ ਦਿੱਖ ਇਸ ਤਰਾਂ ਉਲੀਕੀ ਗਈ ਹੈ ਕਿ ਦਰਸ਼ਕਾਂ ਨੂੰ ਪੰਜਾਬ ਦੇ ਪੁਰਾਤਨ ਵਿਰਸੇ ਤੇ ਪੰਜਾਬੀ ਸੱਭਿਆਚਾਰ ਦੀ ਝਲਕ ਪਵੇ। ਇਸ ਪ੍ਰਦਰਸ਼ਨੀ ਦੇ ਦਰਵਾਜ਼ਿਆਂ ਨੂੰ ਪੱਖੀਆਂ, ਚਰਖਿਆਂ ਤੇ ਕਿਰਸਾਨੀ ਸੰਦਾਂ ਦੇ ਨਮੂਨਿਆਂ ਨਾਲ ਸਜਾਇਆ ਗਿਆ ਹੈ। ਅੰਦਰ ਦਾਖਲ ਹੁੰਦਿਆਂ ਹੀ ਕੰਧਾਂ 'ਤੇ ਸਕਰੀਨਾਂ ਨਜ਼ਰ ਪੈਂਦੀਆਂ ਹਨ, ਜਿਨਾਂ ਰਾਹੀਂ ਵੱਖ ਵੱਖ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਪ੍ਰਦਰਸ਼ਨੀ 12 ਨਵੰਬਰ ਤੱਕ ਜਾਰੀ ਰਹੇਗੀ।
ਟੂਰਿਸਟ ਅਫਸਰ ਅੰਕੁਰ ਕੁਮਾਰ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ 'ਚ ਪੰਜਾਬ ਦੇ ਹਰ ਜ਼ਿਲੇ ਨਾਲ ਸਬੰਧਤ ਕਿਤਾਬਚੇ, ਪੂਰੇ ਪੰਜਾਬ ਬਾਰੇ ਕਿਤਾਬਚੇ ਤੇ ਸੁਲਤਾਨਪੁਰ ਲੋਧੀ ਬਾਰੇ ਕਿਤਾਬਚੇ ਵੰਡੇ ਜਾ ਰਹੇ ਹਨ, ਜਿਨਾਂ ਵਿਚ ਜ਼ਿਲਾਵਾਰ ਨਕਸ਼ੇ, ਪ੍ਰਮੁੱਖ ਸਥਾਨ ਤੇ ਉਨਾਂ ਦਾ ਇਤਿਹਾਸ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਪ੍ਰਦਰਸ਼ਨੀ 'ਚ ਆਉਣ ਵਾਲੀਆਂ ਲਈ ਦੋ ਵਿਸ਼ੇਸ਼ ਕਿਤਾਬਾਂ ਰੱਖੀਆਂ ਗਈਆਂ ਹਨ। ਇਨਾਂ ਵਿਚੋਂ ਇਕ ਕਿਤਾਬ ਵਿਚ ਪੰਜਾਬ ਦੀਆਂ ਜਲਗਾਹਾਂ ਬਾਰੇ ਵਿਸਥਾਰਤ ਜਾਣਕਾਰੀ ਤਸਵੀਰਾਂ ਸਮੇਤ ਅਤੇ ਦੂਜੀ ਵਿਚ ਵੱਖ ਵੱਖ ਜ਼ਿਲਿਆਂ ਦੀਆਂ ਪ੍ਰਮੁੱਖ ਇਤਿਹਾਸਕ ਥਾਵਾਂ ਨੂੰ ਤਸਵੀਰਾਂ ਰਾਹੀਂ ਬਿਆਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਰੋਜ਼ਾਨਾ ਸੈਂਕੜੇ ਲੋਕ ਇਹ ਪ੍ਰਦਰਸ਼ਨੀ ਦੇਖਣ ਆਉਂਦੇ ਹਨ। ਉਨਾਂ ਦੱਸਿਆ ਕਿ ਨੁਮਾਇਸ਼ ਦੇਖਣ ਆਉਂੇਦ ਲੋਕਾਂ ਤੋਂ ਫੀਡਬੈਕ ਵੀ ਲਿਆ ਜਾਂਦਾ ਹੈ ਤਾਂ ਜੋ ਉਹ ਇਸ ਪ੍ਰਦਰਸ਼ਨੀ ਤੇ ਸੂਬੇ ਅਤੇ ਇਸ ਪਵਿੱਤਰ ਨਗਰੀ ਦੇ ਸੈਰ ਸਪਾਟਾ ਸਥਾਨਾਂ ਬਾਰੇ ਆਪÝਣੇ ਤਜਰਬੇ ਸਾਂਝੇ ਕਰ ਸਕਣ।
ਪ੍ਰਦਰਸ਼ਨੀ ਦੇਖਣ ਆਏ ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਗਿਆਨ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ 'ਚ ਵੰਡੇ ਜਾ ਰਹੇ ਸਾਹਿਤ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ, ਜਿਸ ਵਿਚ ਸਾਰੇ ਜ਼ਿਲਿਆਂ ਦੀਆਂ ਪ੍ਰਮੁੱਖ ਥਾਵਾਂ ਬਾਰੇ ਦੱਸਿਆ ਗਿਆ ਹੈ, ਜਿਨਾਂ ਬਾਰੇ ਉਸ ਜ਼ਿਲੇ ਦੇ ਵੀ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ।