ਚੰਡੀਗੜ, 06 ਮਈ 2020: ਬਹੁਤ ਹੀ ਚੁਣੌਤੀਪੂਰਣ ਸਮਿਆਂ ਵਿੱਚ, ਘੱਟੋ ਘੱਟ ਸਟਾਫ ਨਾਲ ਕੰਮ ਕਰਦਿਆਂ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀਐਸਐਸਬੀ) ਵੱਲੋਂ ਫੂਡ ਸੇਫਟੀ ਅਫਸਰਾਂ ਦੇ ਅਹੁਦੇ ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀਐਸਐਸਬੀ) ਦੇ ਚੇਅਰਮੈਨ ਰਮਨ ਬਹਿਲ ਨੇ ਦਿੱਤੀ।
ਉਨ•ਾਂ ਕਿਹਾ, “ਅਸੀਂ ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ 'ਤੇ ਨੌਜਵਾਨਾਂ ਨੂੰ ਭਰਤੀ ਕਰਨ ਲਈ ਰਾਜ ਸਰਕਾਰ ਦੀ ਵਚਨਬੱਧਤਾ ਦਾ ਸਨਮਾਨ ਅਤੇ ਸਮਰਥਨ ਕਰਨ ਲਈ ਵਚਨਬੱਧ ਹਾਂ।” ਨਤੀਜਾ ਪੀਐਸਐਸਬੀਬੀ ਦੀ ਵੈਬਸਾਈਟ punjabsssb.gov.in 'ਤੇ ਅਪਲੋਡ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਿਵੇਂ ਹੀ ਯਾਤਰਾ ਦੀਆਂ ਪਾਬੰਦੀਆਂ ਹਟਾਈਆਂ ਜਾਂਦੀਆਂ ਹਨ ਅਤੇ ਸਧਾਰਣਤਾ ਦਿਨ ਪ੍ਰਤੀ ਦਿਨ ਵਾਪਸ ਆ ਜਾਂਦੀ ਹੈ ਤਾਂ ਉਮੀਦਵਾਰਾਂ ਦੀ ਯੋਗਤਾ ਅਨੁਸਾਰ ਉਨ•ਾਂ ਦੀ ਕਾਊਂਸਲਿੰਗ ਕਰਵਾ ਕੇ ਇਸ ਦੀ ਪ੍ਰਕਿਰਿਆ ਜਲਦੀ ਹੀ ਜਲਦੀ ਪੂਰੀ ਕੀਤੀ ਜਾਏਗੀ।
ਚੇਅਰਮੈਨ ਨੇ ਦੱਸਿਆ ਕਿ ਕੁੱਲ 5137 ਬਿਨੈਕਾਰਾਂ ਨੇ ਫੂਡ ਸੇਫਟੀ ਅਫਸਰਾਂ ਦੀਆਂ 25 ਅਸਾਮੀਆਂ ਲਈ ਆਨਲਾਈਨ ਅਰਜ਼ੀ ਦਿੱਤੀ ਸੀ ਜਦੋਂਕਿ ਉਨ•ਾਂ ਵਿਚੋਂ 3421 ਨੇ 15 ਮਾਰਚ, 2020 ਨੂੰ ਪ੍ਰੀਖਿਆ ਦਿੱਤੀ ਸੀ। ਜ਼ਿਕਰਯੋਗ ਹੈ ਕਿ ਬੋਰਡ ਦੇ ਇਤਿਹਾਸ ਵਿਚ ਪਹਿਲੀ ਵਾਰ ਦਾਖਲਾ ਟੈਸਟ ਲਈ ਵਿਜੀਲੈਂਸ ਦੇ ਵੱਡੇ ਉਪਾਅ ਕੀਤੇ ਗਏ ਸਨ। ਪ੍ਰੀਖਿਆ ਦੇ ਆਯੋਜਨ ਵਿਚ ਮੁਕੰਮਲ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੁਆਰਾ ਅਪਣਾਏ ਗਏ ਨਿਗਰਾਨੀ ਉਪਾਅ ਵਿਚ ਜੈਮਰ, ਫ੍ਰਿਸਕਿੰਗ, ਨਿਰੀਖਕ, ਇੰਵੀਜੀਲੇਟਰ, ਉਡਾਣ ਦਸਤੇ ਅਤੇ ਉਮੀਦਵਾਰਾਂ ਦੀ ਟ੍ਰਿਪਲ ਬਾਇਓ ਮੈਟ੍ਰਿਕ ਪਛਾਣ ਸ਼ਾਮਲ ਸੀ।