ਕੁੱਲ ਕੇਸ 55 ਜ਼ਿਨ੍ਹਾਂ ਵਿੱਚ ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਸੰਖਿਆ 52, ਰਿਕਵਰ 02 ਅਤੇ 01 ਵਿਅਕਤੀ ਦੀ ਮੌਤ
ਹਰੀਸ਼ ਕਾਲੜਾ
ਰੂਪਨਗਰ, 11 ਮਈ 2020: ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ ਘੱਟ ਕੇ 52 ਰਹਿ ਗਈ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ 12 ਕੇਸ ਦੂਜੇ ਜ਼ਿਲ੍ਹਿਆਂ ਦੇ ਨਿਵਾਸੀਆਂ ਦੇ ਹਨ ਜ਼ਿਨ੍ਹਾਂ ਦਾ ਟੈਸਟ ਰੂਪਨਗਰ ਵਿਖੇ ਕੀਤਾ ਗਿਆ ਸੀ।ਪਰ ਇਨ੍ਹਾਂ ਦੀ ਗਿਣਤੀ ਸਬੰਧਤ ਜਿਲ੍ਹਿਆਂ ਵਿੱਚ ਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 850 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 671 ਦੀ ਰਿਪੋਰਟ ਨੈਗਟਿਵ, 116 ਦੀ ਰਿਪੋਰਟ ਪੈਂਡਿੰਗ, 52 ਕੇਸ ਐਕਟਿਵ ਕਰੋਨਾ ਪਾਜ਼ਟਿਵ ਅਤੇ 02 ਰਿਕਵਰ ਹੋ ਚੁੱਕੇ ਹਨ ਅਤੇ ਪਿੰਡ ਚਤਾਮਲੀ ਨਿਵਾਸੀ ਇੱਕ ਵਿਅਕਤੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਕੁੱਲ 55 ਕੇਸ ਹੋ ਚੁੱਕੇ ਹਨ, ਜ਼ਿਨ੍ਹਾਂ ਵਿੱਚੋਂ 52 ਕੇਸ ਐਕਟਿਵ ਕਰੋਨਾ ਪਾਜ਼ਟਿਵ, 02 ਰਿਕਵਰ ਅਤੇ ਚਤਾਮਲੀ ਨਿਵਾਸੀ 01 ਵਿਅਕਤੀ ਦੀ ਮੌਤ ਪਹਿਲਾਂ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀ ਆਏ ਕਰੋਨਾ ਪੌਜ਼ਟਿਵ ਕੇਸਾਂ ਵਾਲੇ ਜ਼ਿਆਦਾਤਰ ਆਈਸੋਲੇਸ਼ਨ ਅਤੇ ਕੁਆਰਨਟਾਇਨ ਸੈਂਟਰਾਂ ਵਿੱਚ ਹੀ ਸਨ ਅਤੇ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਕਰੋਨਾ ਪੌਜ਼ਟਿਵ ਆਏ ਕੇਸਾਂ ਵਿੱਚ 06 ਹੈਲਥ ਵਰਕਰ, 01 ਡਰਾਇਵਰ ਜ਼ੋ ਕਿ ਸਿਹਤ ਵਿਭਾਗ ਨਾਲ ਸਬੰਧਤ ਹੈ, 17 ਸ਼੍ਰੀ ਹਜ਼ੂਰ ਸਾਹਿਬ ,ਨਾਦੇੜ ਤੋਂ ਆਏ ਸ਼ਰਧਾਲੂ ,05 ਕੋਨਟੈਕ ਟਰੇਸਿੰਗ ਨਾਲ ਸਬੰਧਤ , 04 ਆਈਸੋਲੇਸ਼ਨ ਵਿੱਚ ਰੱਖੇ ਗਏ ਵਿਅਕਤੀ ਅਤੇ 01 ਮੱਧ ਪ੍ਰਦੇਸ਼ ਪਰਤਿਆ , ਇਨ੍ਹਾਂ ਦੀ ਕੁੱਲ ਸੰਖਿਆ 34 ਬਣਦੀ ਹੈ ਅਤੇ 18 ਕੇਸ ਪਹਿਲਾਂ ਪੌਜਟਿਵ ਸਨ ਹੁਣ ਕੁਲ ਮਿਲਾ ਕੇ (18 + 34 ) 52 ਐਕਟਿਵ ਕਰੋਨਾ ਪੌਜਟਿਵ ਹੋ ਚੁੱਕੇ ਹਨ।