ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ 31 ਮਈ ਤੱਕ ਦੇਸ਼ ਭਰ 'ਚ ਲਾਕਡਾਊਨ ਵਧਾ ਦਿੱਤਾ ਹੈ। ਐਨ.ਡੀ.ਐਮ.ਏ. ਨੇ ਰਾਜਾਂ ਨੂੰ ਪੱਤਰ ਲਿਖ ਕੇ 31 ਮਈ ਤੱਕ ਲਾਕਡਾਊਨ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਇਸ ਨੂੰ ਲੈ ਕੇ ਗਾਈਡਲਾਈਨ ਜਾਰੀ ਕਰ ਦਿੱਤੀਆਂ ਗਈਆਂ ਹਨ।
ਲਾਕਡਾਊਨ ਦੇ ਚੌਥੇ ਪੜਾਅ 'ਚ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਰੋਕ ਜਾਰੀ ਰਹੇਗੀ। ਮੈਟਰੋ ਸੇਵਾਵਾਂ ਵੀ ਬੰਦ ਰਹਿਣਗੀਆਂ। ਇਸ ਤੋਂ ਬਿਨਾਂ ਸਿਨੇਮਾ ਹਾਲ, ਜਿੰਮ, ਸਵਿਮਿੰਗ ਪੂਲ, ਸਕੂਲ-ਕਾਲਜ ਆਦਿ ਵੀ ਬੰਦ ਰਹਿਣਗੇ। ਕਿਸੇ ਵੀ ਤਰ੍ਹਾਂ ਦੇ ਇਕੱਠ 'ਤੇ ਵੀ ਰੋਕ ਜਾਰੀ ਰਹੇਗੀ। ਧਾਰਮਿਕ ਸਥਾਨਾਂ ਨੂੰ ਵੀ ਬੰਦ ਰੱਖਣ ਲਈ ਹੁਕਮ ਜਾਰੀ ਕੀਤੇ ਗਏ ਹਨ। ਜਦੋਂ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਸਿਰਫ ਸਿਰਫ ਹੋਮ ਡਿਲਵਰੀ ਲਈ ਹੁਕਮ ਹੋਏ ਹਨ।
ਜਦੋਂ ਕਿ ਗ੍ਰਹਿ ਮੰਤਰਾਲਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਬਿਨਾਂ ਦਰਸ਼ਕਾਂ ਤੋਂ ਸਟੇਡੀਅਮ ਖੁੱਲ੍ਹੇ ਰਹਿ ਸਕਦੇ ਹਨ ਲਾਕਡਾਊਨ 'ਚ ਬੱਸਾਂ ਨੂੰ ਛੋਟ ਦਿੱਤੀ ਗਈ ਹੈ ਪਰ ਬੱਸਾਂ ਨੂੰ ਚਲਾਉਣ ਦਾ ਫੈਸਲਾ ਸੂਬਿਆਂ ਦੀਆਂ ਸਰਕਾਰਾਂ ਦਾ ਹੋਵੇਗਾ। ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ ਲਾਗੂ ਰਹੇਗਾ ਅਤੇ ਇਸ ਦੌਰਾਨ ਮਾਲ ਢੋਹਣ ਵਾਲੇ ਟਰੱਕਾਂ ਦੀ ਆਵਾਜਾਈ ਜਾਰੀ ਰਹੇਗੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/1194005030943448/
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਗਾਈਡਲਾਈਨ ਦੀ ਕਾਪੀ...