← ਪਿਛੇ ਪਰਤੋ
ਕੀ ਕੁਝ ਰਹੇਗਾ ਬੰਦ ਅਤੇ ਕੀ ਕੁਝ ਰਹੇਗਾ ਖੁੱਲ੍ਹਾ ਅੰਸ਼ਕ ਲਾਕ ਡਾਊਨ ਦੌਰਾਨ ਪੰਜਾਬ 'ਚ ਪੜ੍ਹੋ ਵੇਰਵਾ
ਚੰਡੀਗੜ੍ਹ, 12 ਜੂਨ 2020 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਇਆ ਹੈ ਕਿ ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਉਹ ਸਖ਼ਤ ਫੈਸਲੇ ਲੈਣਗੇ। ਉਹਨਾਂ ਨੇ ਅੱਜ ਹਫਤਾਵਾਰੀ ਛੁੱਟੀਆਂ ਤੇ ਹੋਰ ਸਰਕਾਰੀ ਛੁੱਟੀਆਂ ਦੌਰਾਨ ਪਾਬੰਦੀਆਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਤਹਿਤ ਅੰਤਰ ਜ਼ਿਲ੍ਹਾ ਸਫਰ ਕਰਨ 'ਤੇ ਪਾਬੰਦੀ ਹੋਵੇਗੀ ਪਰ ਈ ਪਾਸ ਹੋਲਡਰਾਂ ਨੂੰ ਛੁੱਟੀ ਹੋਵੇਗੀ ਤੇ ਸਿਰਫ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਤੇ ਜ਼ਰੂਰੀ ਸੇਵਾਵਾਂ ਲਈ ਹੀ ਹਫਤੇ ਦੇ ਸਾਰੇ ਦਿਨਾਂ ਵਿਚ ਆਗਿਆ ਹੋਵੇਗੀ। ਜਾਰੀ ਕੀਤੀਆਂ ਹਦਾਇਤਾਂ ਦੇ ਮੁਤਾਬਕ -ਜ਼ਰੂਰੀ ਵਸਤਾਂ/ਸੇਵਾਵਾਂ ਸਾਰੇ ਦਿਨਾਂ ਨੂੰ ਸ਼ਾਮ 7.00 ਵਜੇ ਖੁਲੀਆਂ ਰਹਿਣਗੀਆਂ। -ਰੈਸਟੋਰੈਂਟ (ਸਿਰਫ ਟੇਕ ਅਵੇਅ/ਹੋਮ ਡਲੀਵਰੀ ਵਾਸਤੇ) ਅਤੇ ਸ਼ਰਾਬ ਦੇ ਠੇਕੇ ਰੋਜ਼ਾਨਾ ਸ਼ਾਮ 8.00 ਵਜੇ ਤੱਕ ਖੁੱਲ੍ਹੇ ਰਹਿਣਗੇ। -ਬਾਕੀ ਦੁਕਾਨਾਂ ਜਿਵੇਂ ਸਟੈਂਡ ਅਲੋਨ ਦੁਕਾਨਾਂ ਜਾਂ ਸ਼ਾਪਿੰਗ ਮਾਲ ਵਿਚਲੀਆਂ ਦੁਕਾਨਾਂ ਐਤਵਾਰ ਨੂੰ ਬੰਦ ਰਹਿਣਗੇ ਪਰ ਸ਼ਨੀਵਾਰ ਨੂੰ ਸ਼ਾਮ 5.00 ਵਜੇ ਤੱਕ ਖੁੱਲ੍ਹੇ ਰਹਿਣਗੇ। ਜ਼ਿਲ੍ਹਾ ਅਧਿਕਾਰੀ ਇਸਦੀ ਸਖ਼ਤੀ ਨਾਲ ਪਾਲਣਾ ਕਰਵਾਉਣਗੇ। -ਐਤਵਾਰ ਦੀ ਬੰਦੀ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਸਥਾਨਕ ਮਾਰਕੀਟ ਐਸੋਸੀਏਸ਼ਨਾਂ ਨਾਲ ਸਲਾਹ ਮਸ਼ਵਰਾ ਕਰ ਕੇ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹਫਤੇ ਦੇ ਕਿਸੇ ਹੋਰ ਦਿਨ ਵੀ ਬੰਦ ਕਰਨ ਦੇ ਹੁਕਮ ਦੇ ਸਕਦੇ ਹਨ ਖਾਸ ਤੌਰ 'ਤੇ ਹਾਈ ਰਿਸਕ ਵਾਲੇ ਖੇਤਰਾਂ ਵਿਚ ਜਿਥੇ ਕੇਸ ਜ਼ਿਆਦਾ ਹਨ। -ਅੰਤਰ ਜਿਲ੍ਹਾ ਆਵਾਜਾਈ ਲਈ ਸਿਰਫ ਈ ਪਾਸ 'ਤੇ ਆਗਿਆ ਹੋਵੇਗੀ ਜੋ ਸਿਰਫ ਜ਼ਰੂਰੀ ਕੰਮ ਲਈ ਜਾਰੀ ਕੀਤਾ ਜਾਵੇਗਾ ਪਰ ਮੈਡੀਕਲ ਐਮਰਜੰਸੀ ਵਾਸਤੇ ਕਿਸੇ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ। -ਈ ਪਾਸ ਮੈਰਿਜ ਸਮਾਗਮਾਂ ਲਈ ਵੀ ਲੋੜੀਂਦਾ ਹੋਵੇਗਾ ਤੇ ਸਿਰਫ 50 ਵਿਅਕਤੀਆਂ ਲਈ ਬਕਾਇਦਾ ਨਾਵਾਂ 'ਤੇ ਹੀ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਲੋਕਾਂ ਨੂੰ ਫਿਰ ਅਪੀਲ ਕੀਤੀ ਕਿ ਉਹ ਪੰਜਾਬ ਵਿਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਸਕ ਜ਼ਰੂਰ ਪਾਉਣ।
Total Responses : 265