ਮਿਹਨਤ ਤੇ ਸਮਰਪਣ ਨਾਲ ਕੰਮ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕੀਤੀ ਸ਼ਲਾਘਾ
ਚੰਡੀਗੜ, 11 ਮਈ: 2020:
ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸੋਮਵਾਰ ਨੂੰ ਉਮੀਦ ਜ਼ਾਹਰ ਕੀਤੀ ਹੈ ਕਿ ਨਵੀਂ ਪੀਆਰ ਕਿਸਮਾਂ ਪੀਆਰ 128 ਅਤੇ ਪੀਆਰ 129 ਸਾਡੇ ਕਿਸਾਨਾਂ ਦੇ ਖੇਤੀ ਵਿਭਿੰਨਤਾ ਲਈ ਨਵੀਂ ਕਿਸਮ ਮੁਹੱਈਆ ਕਰਵਾਉਣ ਦੇ ਨਾਲ ਨਾਲ ਪੂਸਾ 44 ਵਰਗੀਆਂ ਕਿਸਮਾਂ ਦੇ ਮੁਕਾਬਲੇ ਸਰਕਾਰ ਵੱਲੋਂ ਜ਼ਮੀਨਦੋਜ਼ ਪਾਣੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿਚ ਵੀ ਮਦਦਗ਼ਾਰ ਸਾਬਤ ਹੋਣਗੀਆਂ।
ਅੱਜ ਦੁਪਹਿਰ ਚੰਡੀਗੜ੍ਹ ਦੇ ਸੈਕਟਰ 39, ਅਨਾਜ ਭਵਨ ਵਿਖੇ ਝੋਨੇ ਦੇ ਉਦਯੋਗ ਨਾਲ ਜੁੜੇ ਸਾਰੇ ਹਿੱਸੇਦਾਰਾਂ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਆਸ਼ੂ ਨੇ ਕਿਹਾ ਕਿ ਪਰਖ ਅਤੇ ਵਿਸ਼ਲੇਸ਼ਣ ਦੀ ਢੁਕਵੀਂ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਨਵੀਂ ਕਿਸਮਾਂ ਬਜ਼ਾਰ ਵਿੱਚ ਪੇਸ਼ ਕੀਤੀ ਗਈਆਂ ਹਨ।
ਇੱਕ ਸੁਝਾਅ ਦੇ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਪੀਏਯੂ ਵੱਲੋਂ ਜਾਰੀ ਕੀਤੇ ਗਏ ਬੀਜ ਇਸ ਸਾਲ ਕਿਸਾਨ ਇਸਤੇਮਾਲ ਕਰਨਗੇ ਅਤੇ ਪ੍ਰਾਈਵੇਟ ਡੀਲਰਾਂ ਵੱਲੋਂ ਵੇਚੇ ਗਏ ਬੀਜ ਦੀ ਵਰਤੋਂ ਅਗਲੇ ਸਾਲ ਤੋਂ ਹੀ ਕੀਤੀ ਜਾਵੇਗੀ। ਨਵੀਆਂ ਕਿਸਮਾਂ ਦੇ ਬੀਜਾਂ ਦੀ ਚੰਗੀ ਕੁਵਾਲਟੀ ਨੂੰ ਯਕੀਨੀ ਬਣਾਉਣ , ਲਈ ਇਹ ਵੀ ਫੈਸਲਾ ਲਿਆ ਗਿਆ ਕਿ ਨਵੀਂ ਕਿਸਮਾਂ ਦਾ ਬੀਜ ਪਹਿਲੇ ਸਾਲ ਵਿੱਚ ਸਿਰਫ ਪੀਏਯੂ ਅਤੇ ਆਈਸੀਏਆਰ ਦੁਆਰਾ ਤਿਆਰ ਕੀਤਾ ਜਾਵੇਗਾ, ਅਤੇ ਇਸ ਤੋਂ ਬਾਅਦ ਨਿਜੀ ਡੀਲਰਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ। ਮੰਤਰੀ ਨੇ ਅੱਗੇ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਮਾਰਕੀਟ ਵਿੱਚ ਬੀਜ ਦੀਆਂ ਨਕਲੀ ਕਿਸਮਾਂ ਦੀ ਵਿਕਰੀ ਤੇ ਰੋਕ ਲਗਾਉਣ ਦੀ ਕੀਤਾ ਗਿਆ ਹੈ। ਡਾਇਰੈਕਟਰ (ਖੇਤੀਬਾੜੀ, ਪੰਜਾਬ) ਨੇ ਕਿਹਾ ਕਿ ਘਟੀਆ ਬੀਜ ਵੇਚਣ ਦੀ ਕਿਸੇ ਵੀ ਕੋਸ਼ਿਸ਼ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।ਇਸ ਸਬੰਧੀ ਵਿਚ ਟੀਮਾਂ ਪਹਿਲਾਂ ਹੀ ਗਠਿਤ ਕੀਤੀਆਂ ਜਾ ਚੁੱਕੀਆਂ ਹਨ।
ਮੀਟਿੰਗ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਉਪ ਕੁਲਪਤੀ ਅਤੇ ਪੀਏਯੂ ਦੀ ਖੋਜ ਟੀਮ ਨੇ ਮੰਤਰੀ ਸਾਹਮਣੇ ਇੱਕ ਸੰਖੇਪ ਪੇਸ਼ਕਾਰੀ ਦਿੱਤੀ। ਦੋਵੇਂ ਕਿਸਮਾਂ ਪੀਏਯੂ 201 ਕਿਸਮ ਦੇ ਝੋਨੇ ਤੋਂ ਵੱਖਰੀਆਂ ਹਨ, ਜੋ ਕਿ 2009 ਵਿੱਚ ਸ਼ੁਰੂ ਕੀਤੀ ਗਈ ਸੀ। ਖੁਰਾਕ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਮਿਲਿੰਗ ਦੀ ਅਸਲ ਟਰਾਇਲ ਦੋਵਾਂ ਕਿਸਮਾਂ ਦੇ ਛੋਟੇ ਮਿੱਲਿੰਗ ਉਪਕਰਣ `ਤੇ ਮੌਕੇ` ਤੇ ਕੀਤੀ ਗਈ ਸੀ, ਜਿਸ ਨਾਲ ਝੋਨੇ ਦੀ ਪ੍ਰਵਾਨਗੀ ਲਈ ਭਾਰਤ ਸਰਕਾਰ ਦੁਆਰਾ ਰੱਖੇ ਗਏ ਨਿਯਮਾਂ ਅਨੁਸਾਰ ਦੋਵਾਂ ਕਿਸਮਾਂ ਦੇ ਝਾੜ ਅਤੇ ਵਿਸ਼ੇਸ਼ਤਾਵਾਂ ਮਿਲੀਆਂ ਸਨ।
ਮੀਟਿੰਗ ਵਿੱਚ ਮੌਜੂਦ ਸਾਰੇ ਭਾਈਵਾਲਾਂ ਨੇ ਟਰਾਇਲ ਮਿਲਿੰਗ ਦੇ ਨਤੀਜਿਆਂ ਉੱਪਰ ਤਸੱਲੀ ਪ੍ਰਗਟਾਈ।
ਐਫਸੀਆਈ ਦੇ ਪੰਜਾਬ ਖੇਤਰ ਦੇ ਜਨਰਲ ਮੈਨੇਜਰ ਨੇ ਇਹ ਵੀ ਕਿਹਾ ਕਿ ਐਫਸੀਆਈ ਸੈਂਟਰਲ ਪੂਲ ਵਿਚ ਚੌਲ ਸਵੀਕਾਰ ਕਰੇਗਾ , ਬਸ਼ਰਤੇ ਭਾਰਤ ਸਰਕਾਰ ਦੁਆਰਾ ਨਿਰਧਾਰਤ ਸਾਰੀਆਂ ਵਿਸ਼ੇਸ਼ਤਾਵਾਂ ਮੁਕੰਮਲ ਰੂਪ ਵਿਚ ਪੂਰਾ ਉੱਤਰਦਾ ਹੋਵੇ।
ਮੀਟਿੰਗ ਦੌਰਾਨ ਪੰਜਾਬ ਖੇਤਰ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ, ਉਪ ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਜਨਰਲ ਮੈਨੇਜਰ( ਐਫਸੀਆਈ) ਪੰਜਾਬ ਖੇਤਰ, ਡਾਇਰੈਕਟਰ( ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ) ਪੰਜਾਬ , ਡਾਇਰੈਕਟਰ( ਖੇਤੀਬਾੜੀ ਵਿਭਾਗ, ਪੰਜਾਬ) ਅਤੇ ਰਾਈਸ ਮਿੱਲਰ ਐਸੋਸੀਏਸ਼ਨਾਂ ਦੇ ਨੁਮਾਇੰਦਸ਼ਾਮਲ ਹੋਏ।
ਇਹ ਜਿ਼ਕਰਯੋਗ ਹੈ ਕਿ ਖੁਰਾਕ ਅਤੇ ਸਪਲਾਈ ਮੰਤਰੀ ਨੇ ਉਦਯੋਗ ਦੇ ਸਾਰੇ ਭਾਈਵਾਲਾਂ ਨੂੰ ਇਸ ਪ੍ਰਕਿਰਿਆ ਵਿਚ ਆਪਣੇ ਵਿਚਾਰ ਅਤੇ ਸੁਝਾਅ ਦੇਣ ਲਈ ਕਿਹਾ ਸੀ।