ਸਿਰਫ਼ 6 ਦਿਨਾਂ 'ਚ ਤਿਆਰ ਹਸਪਤਾਲ ਲਈ ਮਾਣ ਵਾਲੀ ਗੱਲ : ਡਾ. ਦਹੀਆ
ਜਲੰਧਰ 18 ਮਈ 2020: ਕੋਰੋਨਾ ਮਹਾਮਾਰੀ ਵਿਰੁੱਧ ਜੰਗ 'ਚ ਜੁਟੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪੰਜਾਬ ਇਕਾਈ ਵੱਲੋਂ ਕੇਵਲ 6 ਦਿਨਾਂ 'ਚ ਤਿਆਰ ਸੰਤ ਵਰਿਆਮ ਸਿੰਘ ਦਾਹੀਆ ਮੈਮੋਰੀਅਲ ਹਸਪਤਾਲ, ਸ਼ਾਹਕੋਟ, ਜ਼ਿਲ੍ਹਾ ਜਲੰਧਰ 'ਚ ਦਾਖ਼ਲ 7 ਕੋਰੋਨਾ ਪਾਜ਼ਿਟਿਵ ਮਰੀਜ਼ਾਂ ਵਿੱਚੋਂ 3, ਜਿਨ੍ਹਾਂ 'ਚ ਡਾ. ਲਖਵਿੰਦਰ ਸਿੰਘ, ਡਾ. ਕੁਲਜਿੰਦਰ ਤੇ ਗੁਰਮੀਤ ਕੌਰ ਸ਼ਾਮਲ ਹਨ, ਬਿਲਕੁਲ ਸਿਹਤਮੰਦ ਹੋ ਕੇ ਆਪੋ-ਆਪਣੇ ਘਰਾਂ ਨੂੰ ਚਲੇ ਗਏ ਹਨ। ਇਸ ਮੌਕੇ ਆਈ. ਐਮ. ਏ. ਪੰਜਾਬ ਦੇ ਪ੍ਰਧਾਨ ਡਾ. ਨਵਜੋਤ ਦਾਹੀਆ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਗਿਆ ਕਿ ਠੀਕ ਹੋ ਕੇ ਘਰਾਂ ਨੂੰ ਪਰਤੇ ਮਰੀਜ਼ਾਂ ਨੇ ਇਲਾਜ ਪ੍ਰਤੀ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਹਸਪਤਾਲ ਸਟਾਫ਼ ਦਾ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਡਾ. ਨਵਜੋਤ ਦਹੀਆ ਨੇ ਦੱਸਿਆ ਕਿ ਸੈਂਟਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਉਕਤ ਡਾਕਟਰਾਂ ਨੂੰ ਡਿਸਚਾਰਜ ਕੀਤਾ ਗਿਆ ਅਤੇ ਇਸ ਸੰਬੰਧੀ ਸਿਵਲ ਸਰਜਨ ਜਲੰਧਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਡਾ. ਦਹੀਆ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰਾਜੈਕਟ 'ਚ ਵਿਸ਼ੇਸ਼ ਯੋਗਦਾਨ ਦਿੱਤਾ।
ਜਲੰਧਰ ਸ਼ਹਿਰ ਦੇ ਸੀਨੀਅਰ ਗੈਸਟਰੋਲੋਜਿਸਟ ਡਾ. ਗੌਰਵ ਕਪੂਰ ਨੇ ਕਿਹਾ ਕਿ ਆਈ. ਐਮ. ਏ. ਦੀ ਦੂਰਦਰਸ਼ੀ ਸੋਚ ਕਿ ਜਿਹੜੇ ਡਾਕਟਰ ਕੋਰੋਨਾ ਬਿਮਾਰੀ ਨਾਲ ਪੀੜਤ ਹੋਣ, ਉਨ੍ਹਾਂ ਨੂੰ ਉਚ ਦਰਜੇ ਦੀਆਂ ਸਹੂਲਤਾਂ ਮਿਲਣ, ਤੋਂ ਅੱਜ ਬੜੇ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਡਾ. ਲਖਵਿੰਦਰ ਸਿੰਘ, ਡਾ. ਕੁਲਜਿੰਦਰ ਤੇ ਗੁਰਮੀਤ ਕੌਰ ਅੱਜ ਇਸ ਹਸਪਤਾਲ 'ਚੋਂ ਬਹੁਤ ਹੀ ਜੋਸ਼ ਨਾਲ ਘਰਾਂ ਨੂੰ ਪਰਤੇ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਐਸ. ਪੀ. ਐਸ. ਸੂਚ ਨੇ ਕਿਹਾ ਕਿ ਹਸਤਾਲ 'ਚ ਦਾਖਲ ਕੋਵਿਡ ਮਰੀਜ਼ਾਂ ਨੂੰ ਸਮੇਂ ਸਿਰ ਹਰ ਸਹੂਲਤ, ਜਿਨ੍ਹਾਂ 'ਚ ਦਵਾਈਆਂ, ਪੌਸ਼ਟਿਕ ਖਾਣਾ ਅਤੇ ਰੁਟੀਨ ਚੈਕਅਪ ਸ਼ਾਮਲ ਹਨ ਅਤੇ ਹਸਪਤਾਲ ਦੇ ਮਿਹਨਤੀ ਸਟਾਫ਼ ਸਦਕਾ ਤਿੰਨੋਂ ਮਰੀਜ਼ ਜਲਦੀ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ ਹਨ।
ਇਸ ਤੋਂ ਇਲਾਵਾ ਡਾ. ਜੀ. ਐਸ. ਗਿੱਲ ਨੇ ਕਿਹਾ ਕਿ ਹਸਪਤਾਲ ਵੱਲੋਂ ਇਹ ਸਹੂਲਤ 'ਨੋ ਪਰੋਫਿਟ ਨੋ ਲਾਸ' ਅਨੁਸਾਰ ਚੱਲੇਗੀ। ਪਿੰ੍ਰਸੀਪਲ ਸਕੱਤਰ ਹੈਲਥ ਸ਼੍ਰੀ ਅਨੁਰਾਗ ਅੱਗਰਵਾਲ ਅਤੇ ਗੁਜਰਾਤ ਸਟੇਟ ਵੱਲੋਂ ਜੋ ਹਦਾਇਤਾਂ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਇੰਨ-ਬਿੰਨ ਹਸਪਤਾਲ 'ਚ ਲਾਗੂ ਕੀਤਾ ਗਿਆ ਹੈ। ਇਸ ਹਸਪਤਾਲ ਦੀ ਪੂਰੀ ਦੇਖ-ਰੇਖ ਰੋਮੀ ਮੋਂਗਾ ਦੀ ਅਗਵਾਈ 'ਚ ਹੋ ਰਹੀ ਹੈ। ਡਾ. ਗੁਰਪ੍ਰੀਤ ਸਿੰਘ ਮੈਡੀਕਲ ਅਫ਼ਸਰ, ਜੋ ਕਿ ਇਸ ਹਸਪਤਾਲ ਦੇ ਇੰਚਾਰਜ ਹਨ, ਨੇ ਕਿਹਾ ਕਿ ਇਸ ਹਸਪਤਾਲ ਵਿੱਚ ਬਹੁਤ ਹੀ ਖੁਸ਼ਗਵਾਰ ਮਾਹੌਲ 'ਚ ਮਰੀਜ਼ਾਂ ਦਾ ਇਲਾਜ ਹੁੰਦਾ ਹੈ। ਇਸ ਹਸਪਤਾਲ 'ਚ ਅਜੇ 4 ਪਾਜ਼ਿਟਿਵ ਕੇਸ ਹੋਰ ਹਨ, ਜੋ ਕਿ ਪੂਰੀ ਚੜ੍ਹਦੀ ਕਲਾ 'ਚ ਹਨ ਅਤੇ ਬਹੁਤ ਜਲਦ ਉਹ ਵੀ ਘਰਾਂ ਨੂੰ ਤੰਦਰੁਸਤ ਵਾਪਸੀ ਕਰਨਗੇ।
ਇਸ ਮੌਕੇ ਡਾ: ਪਰਮਜੀਤ ਮਾਨ ਸਕੱਤਰ, ਆਈਐਮਏ ਪੰਜਾਬ ਨੇ ਕਿਹਾ ਕਿ ਇਸ ਹਸਪਤਾਲ ਵੱਲੋਂ ਬਿਹਤਰ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ ਅਤੇ ਕੋਵਿਡ ਮਰੀਜ਼ਾਂ ਦੀ ਸੇਵਾਹ 'ਚ ਡਾ. ਦਾਹੀਆ ਦੇ ਸਹਿਯੋਗ ਨਾਲ ਆਈ. ਐਮ. ਦੀ ਟੀਮ ਦਿਨ-ਰਾਤ ਇੱਕ ਕਰਕੇ ਕੰਮ ਕਰੇਗੀ।
ਡਾ: ਕੇਸ਼ਵ ਸੂਦ ਫਾਈਨਾਂਸ ਸਕੱਤਰ, ਡਾ. ਭਗਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ ਪਟਿਆਲਾ, ਡਾ. ਵਿਕਾਸ ਛਾਬੜਾ ਵਾਈਸ. ਪ੍ਰਧਾਨ ਆਈ ਐਮ ਏ ਪੰਜਾਬ, ਡਾ ਕੇ ਐਸ ਐਸ ਅਰੋੜਾ ਪ੍ਰਧਾਨ (ਇਲੈਕਟ.), ਡਾ ਯੋਗੇਸ਼ਵਰ ਸੂਦ ਸਾਬਕਾ ਪ੍ਰਧਾਨ ਆਈ.ਐਮ.ਏ. ਪੰਜਾਬ, ਡਾ.ਜੀ.ਐੱਸ. ਗਿੱਲ ਪ੍ਰੋਜੈਕਟ ਕੋਆਰਡੀਨੇਟਰ ਤੇ ਮੈਂਬਰ ਪੀ.ਐੱਮ.ਸੀ., ਡਾ: ਐਸ.ਪੀ. ਐਸ. ਸੂਚ ਪ੍ਰੋਜੈਕਟ ਡਾਇਰੈਕਟਰ, ਡਾ. ਪੀ. ਐਸ ਬਖਸ਼ੀ ਸਰਜੀਕਲ ਡਾਇਰੈਕਟਰ ਤੇ ਸਾਬਕਾ ਪ੍ਰਧਾਨ ਆਈ. ਐਮ. ਏ. ਪੰਜਾਬ, ਡਾ ਓ.ਪੀ.ਪੀ.ਐੱਸ. ਕੰਡੇ ਸਾਬਕਾ ਪ੍ਰਧਾਨ (ਇਲੈਕਟ.), ਡਾ ਅਮਰੀਕ ਅਰੋੜਾ ਸਾਬਕਾ ਪ੍ਰਧਾਨ, ਡਾ ਰਾਕੇਸ਼ ਵਿੱਗ ਸਾਬਕ ਪ੍ਰਧਾਨ,, ਡਾ.ਆਰ.ਐੱਸ. ਪਰਮਾਰ ਸਰਜਨ, ਡਾ: ਮਨੋਜ ਸੋਬਤੀ ਯੂਰੋ ਸਰਜਨ, ਡਾ: ਰਾਜਿੰਦਰ ਸ਼ਰਮਾ ਸਾਬਕਾ ਪ੍ਰਧਾਨ ਆਈ.ਐਮ.ਏ. ਪੰਜਾਬ, ਡਾ: ਯਸ਼ ਸ਼ਰਮਾ, ਸਾਬਕਾ ਪ੍ਰਧਾਨ ਆਈ.ਐਮ.ਏ. ਪੰਜਾਬ, ਡਾ: ਸੁਧੀਰ ਰਾਜ ਸਾਬਕਾ ਪ੍ਰਧਾਨ, ਡਾ. ਜਤਿੰਦਰ ਕਾਂਸਲ ਸਾਬਕਾ ਪ੍ਰਧਾਨ ਆਈ. ਐਮ. ਏ. ਪੰਜਾਬ ਨੇ ਹਸਪਤਾਲ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਹਸਪਤਾਲ ਨੂੰ ਇਸ ਮੁਕਾਮ ਤੱਕ ਪਹੁੰਚਾਉਣ 'ਚ ਡਾ. ਨਵਜੋਤ ਸਿੰਘ ਦਹੀਆ ਪੰਜਾਬ ਪ੍ਰਧਾਨ ਆਈ. ਐਮ. ਏ. ਦੀ ਮਿਹਨਤ ਰੰਗ ਲਿਆਈ ਹੈ। ਡਾ. ਦਹੀਆ ਦੀ ਦੁਰਦਰਸ਼ੀ ਸੋਚ ਨੂੰ ਅੱਜ ਬੁਰ ਪਿਆ ਹੈ ਅਤੇ ਇਸ ਹਸਪਤਾਲ 'ਚੋਂ ਮਰੀਜ਼ ਰਾਜ਼ੀ-ਖੁਸ਼ੀ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤ ਰਹੇ ਹਨ। ਟੈਗੋਰ ਹਸਪਤਾਲ, ਜੌਹਲ ਮਲਟੀ ਸਪੈਸ਼ਲਿਟੀ ਹਸਪਤਾਲ, ਨੋਵਾ ਆਈਵੀਆਈ ਫਰਟੀਲਿਟੀ, ਪਟੇਲ ਮਲਟੀ ਸੁਪਰਸਪੈਸ਼ਲਿਟੀ ਹਸਪਤਾਲ, ਆਕਸਫੋਰਡ ਹਸਪਤਾਲ ਪ੍ਰਾਈਵੇਟ ਦੇ ਯੋਗਦਾਨ ਨਾਲ ਨਿਰਧਾਰਤ ਕੀਤਾ ਗਿਆ ਹੈ. ਲਿਮਟਿਡ, ਕੈਰੇਮੈਕਸ ਸੁਪਰਸਪੇਸਿਲਿਟੀ ਹਸਪਤਾਲ, ਗਲੋਬਲ ਹਸਪਤਾਲ ਜਲੰਧਰ, ਐਨਐਚਐਸ ਹਸਪਤਾਲ, ਆਕਸਫੋਰਡ ਹਸਪਤਾਲ, ਵਿਰਕ ਫਰਟੀਲਿਟੀ ਸਰਵਿਸਿਜ਼, ਸਹਿਗਲ ਹਸਪਤਾਲ, ਸ਼ਕੁੰਤਲਾ ਦੇਵੀ ਵਿੱਗ ਹਸਪਤਾਲ, ਦੁਆਬਾ ਲੈਬ ਅਤੇ ਖਾਲਸਾ ਏਡ ਅਤੇ ਡਾ. ਯੋਗੇਸ਼ਵਰ ਸੂਦ ਦੇ ਵਿਸ਼ੇਸ਼ ਯੋਗਦਾਨ ਸਦਕਾ ਇਹ ਸਭ ਕੁਝ ਸੰਭਵ ਹੋ ਸਕਿਆ ਹੈ।