ਜਾਖੜ, ਮਨਪ੍ਰੀਤ, ਰੰਧਾਵਾ, ਚੰਨੀ, ਵੰਡਿਗ, ਬਿੱਟੂ ਭੁੱਖਮਰੀ ਦੇ ਕਾਰਨ ਹੁੰਦੇ ਪ੍ਰਦਰਸ਼ਨ ਅਤੇ ਖੁਦਕਸ਼ੀਆਂ 'ਤੇ ਚੁੱਪ ਕਿÀੂਂ
ਚੰਡੀਗੜ੍ਹ, 12 ਮਈ 2020: ਪੰਜਾਬ ਦੇ ਗਰੀਬ, ਲਾਚਾਰ, ਜਰੂਰਤਮੰਦ ਲੋਕ, ਦਿਹਾੜੀਦਾਰ ਮਜਦੂਰ, ਰੋਟੀ ਅਤੇ ਰਾਸ਼ਨ ਨਾ ਮਿਲਣ ਕਾਰਨ ਕਈ ਦਿਨ੍ਹਾਂ ਤੋਂ ਭੁੱਖੇ ਹਨ, ਸੜਕਾਂ 'ਤੇ ਆ ਗਏ ਹਨ, ਧਰਨੇ-ਪ੍ਰਦਰਸ਼ਨ ਕਰ ਰਹੇ ਹਨ, ਭੁੱਖ ਨਾਲ ਦੁੱਖੀ ਲੋਕ ਬਿਜਲੀ ਦੇ ਖੰਭਿਆਂ 'ਤੇ ਚੜ ਰਹੇ ਹਨ ਅਤੇ ਕੁੱਝ ਇਨ੍ਹੇਂ ਦੁੱਖੀ ਹੋ ਗਏ ਹਨ ਕਿ ਉਨ੍ਹਾਂ ਮੌਤ ਨੂੰ ਗਲੇ ਲਗਾਉਂਦੇ ਹੋਏ ਖੁਦਕੁਸ਼ੀ ਕਰ ਲਈ ਅਤੇ ਦੂਜੇ ਪਾਸੇ ਕੈਬਿਨੇਟ ਮੀਟਿੰਗ ਵਿਚ ਇਨ੍ਹਾਂ ਗਰੀਬਾਂ ਦੀ ਆਵਾਜ਼ ਬਨਣ ਦੀ ਥਾਂ ਪੰਜਾਬ ਦੇ ਮੰਤਰੀ ਸ਼ਰਾਬ ਕਾਰੋਬਾਰ ਨੂੰ ਲੈ ਕੇ ਅਫਸਰਾਂ ਨਾਲ ਲੜ ਰਹੇ ਹਨ ਅਤੇ ਮੁੱਖਮੰਤਰੀ ਦੇ ਕੋਲ ਦੁਖੜਾ ਰੋ ਰਹੇ ਹਨ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ।
ਪੰਜਾਬ ਸਰਕਾਰ ਦੇ ਮੰਤਰੀ, ਵਿਧਾਇਕ, ਸਾਂਸਦ ਅਤੇ ਅਫਸਰਾਂ 'ਚ ਕਿਸੇ ਨੂੰ ਵੀ ਪੰਜਾਬ ਦੇ ਗਰੀਬ ਜਰੂਰਤਮੰਦ ਭੁੱਖਿਆਂ ਦਾ ਦਰਦ ਨਹੀਂ ਦਿਖ ਰਿਹਾ, ਜੇਕਰ ਦਿਖਦਾ ਹੁੰਦਾ ਤਾਂ ਬੀਤੇ ਕੱਲ ਹੋਈ ਕੈਬਿਨੇਟ ਮੀਟਿੰਗ ਵਿਚ ਮੰਤਰੀ ਲੁਧਿਆਣਾ, ਮੋਗਾ ਮਲੋਟ ਦੇ ਨਾਲ ਨਾਲ ਭੋਆ ਅਤੇ ਰਾਏਕੋਟ ਅਧੀਨ ਆਉਂਦੇ ਪਿੰਡਾਂ ਵਿਚ ਭੁੱਖਮਰੀ ਦੇ ਨਾਲ ਹੋਈ ਖੁਦਕੁਸ਼ੀਆਂ ਨੂੰ ਮੁੱਖਮੰਤਰੀ ਦੇ ਸਾਹਮਣੇ ਚੁੱਕਦੇ।
ਚੰਗਾ ਹੁੰਦਾ ਕਿ ਪੰਜਾਬ ਸਰਕਾਰ ਦੇ ਮੰਤਰੀ ਮਨਪ੍ਰੀਤ ਬਾਦਲ, ਚਰਣਜੀਤ ਚੰਨੀ, ਸੁਖਜਿੰਦਰ ਰੰਧਾਵਾ ਅਤੇ ਮੁੱਖ ਸਕੱਤਰ ਦੇ ਖਿਲਾਫ ਉਨ੍ਹਾਂ ਦਾ ਸਾਥ ਦੇਣ ਵਾਲੇ ਬਾਕੀ ਮੰਤਰੀ, ਪੰਜਾਬ ਦੇ ਗਰੀਬ ਜੋ ਕਿ ਰਾਸ਼ਨ ਨਾ ਮਿਲਣ ਅਤੇ ਭੁਖਮਰੀ ਨਾਲ ਤੰਗ ਉਨ੍ਹਾਂ ਦੀ ਆਵਾਜ਼ ਬਣਦੇ। ਚੰਗਾ ਹੁਦਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਅਫਸਰਾਂ ਦੇ ਖਿਲਾਫ ਮੰਤਰੀਆਂ ਦਾ ਸਾਥ ਦੇਣ ਦੇ ਲਈ ਪ੍ਰੈਸ ਬਿਆਨ ਜਾਰੀ ਕਰਨ ਦੀ ਥਾਂ ਪੰਜਾਬ ਵਿਚ ਰਾਸ਼ਨ ਅਤੇ ਖਾਣਾ ਨਾ ਮਿਲਣ ਨਾਲ ਭੁੱਖੇ ਗਰੀਬਾਂ ਦੇ ਲਈ ਪ੍ਰੈਸ ਬਿਆਨ ਜਾਰੀ ਕਰਦੇ। ਚੰਗਾ ਹੁੰਦਾ ਕਿ ਕਾਂਗਰਸ ਦੇ ਵਿਧਾਇਕ ਰਾਜਾ ਵੰਡਿਗ ਸ਼ਰਾਬ ਕਾਰੋਬਾਰ ਦੀ ਚਿੰਤਾ ਦੀ ਥਾਂ ਮਾਲਵੇ ਵਿਚ ਰਾਸ਼ਨ ਨਾ ਮਿਲਣ ਦੇ ਕਾਰਨ ਹੋ ਰਹੇ ਪ੍ਰਦਰਸ਼ਨਾਂ 'ਤੇ ਟਵੀਟ ਕਰ ਪੰਜਾਬ ਦੇ ਅਫਸਰਾਂ 'ਤੇ ਪ੍ਰਸ਼ਨ ਕਰਦੇ। ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਵੀ ਮੰਤਰੀਆਂ ਅਤੇ ਅਫਸਰਾਂ ਦੀ ਲੜਾਈ 'ਤੇ ਬੋਲੇ, ਦੁੱਖ ਦੀ ਗੱਲ ਹੈ ਕਿ ਲੁਧਿਆਣਾ ਵਿਚ ਖਾਣੇ ਦੇ ਲਈ ਲਾਈਨਾਂ ਵਿਚ ਲੱਗੇ ਗਰੀਬਾਂ 'ਤੇ ਬਰਸਤੀ ਲਾਠਿਆਂ, ਭੁੱਖਮਰੀ ਦੇ ਕਾਰਨ ਕੀਤੀ ਗਈ ਖੁਦਕੁਸ਼ੀਆਂ 'ਤੇ ਕੁੱਝ ਨਾ ਬੋਲੇ।
ਜੋਸ਼ੀ ਨੇ ਅੰਤ ਵਿਚ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸ਼ਰਾਬ ਕਾਰੋਬਾਰੀਆਂ ਦੀ ਆਵਾਜ਼ ਬਨਣ ਦੀ ਥਾਂ ਉਨ੍ਹਾਂ ਜਰੂਰਤਮੰਦਾਂ ਦੀ ਆਵਾਜ਼ ਬਣੋ, ਜੋ ਕਿ ਕਈ ਦਿਨ੍ਹਾਂ ਤੋਂ ਭੁੱਖੇ ਹਨ, ਪ੍ਰਦਰਸ਼ਨ ਕਰ ਰਹੇ ਹਨ, ਪੁਲੀਸ ਦੇ ਡੰਡੇ ਖਾ ਰਹੇ ਹਨ ਅਤੇ ਭੁੱਖਮਰੀ ਦੇ ਕਾਰਨ ਖੁਦਕੁਸ਼ੀ ਕਰ ਰਹੇ ਹਨ।