ਨਯਾਗਾਓਂ ਦੇ ਹਨ ਵਸਨੀਕ
ਪਹਿਲਾਂ ਟੈਸਟ ਨੈਗਟਿਵ ਆਏ ਪੀਜੀਆਈ ਕਰਮਚਾਰੀ ਦੀ ਪਤਨੀ ਤੇ ਧੀ
ਐਸ ਏ ਐਸ ਨਗਰ, 13 ਮਈ 2020: ਜ਼ਿਲ੍ਹੇ ਵਿੱਚ ਅੱਜ ਦੋ ਹੋਰ ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੋਏ ਅਤੇ ਉਹਨਾਂ ਨੂੰ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਗਈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਛੁੱਟੀ ਮਿਲਣ ਵਾਲਿਆਂ ਵਿਚ 26 ਸਾਲ ਦੀ ਮਹਿਲਾ ਅਤੇ ਉਸਦੀ 45 ਦਿਨਾਂ ਦੀ ਧੀ ਸ਼ਾਮਲ ਹੈ, ਦੋਵੇਂ ਨਯਾਗਾਓਂ ਦੇ ਵਸਨੀਕ ਹਨ। ਇਹ ਵੀ ਵਰਣਨ ਯੋਗ ਹੈ ਕਿ ਮਹਿਲਾ ਦਾ ਪਤੀ ਪੀਜੀਆਈ ਦਾ ਇੱਕ ਕਰਮਚਾਰੀ ਹੈ ਅਤੇ ਪਹਿਲਾਂ ਉਸਦਾ ਟੈਸਟ ਨੈਗਟਿਵ ਆਇਆ ਸੀ।
ਹੁਣ ਤੱਕ, ਪਾਜੇਟਿਵ ਕੇਸਾਂ ਦੀ ਕੁੱਲ ਗਿਣਤੀ 105 ਹੈ, ਐਕਟਿਵ ਕੇਸ 45 ਅਤੇ ਠੀਕ ਹੋਏ ਮਾਮਲੇ 57 ਹਨ।