← ਪਿਛੇ ਪਰਤੋ
ਅਸ਼ੋਕ ਵਰਮਾ ਮਾਨਸਾ, 11 ਮਈ 2020: ਕੋਰੋਨਾ ਵਾਇਰਸ ਸਬੰਧੀ ਮੁਢਲੀ ਜਾਣਕਾਰੀ ਹਾਸਲ ਕਰਨ ਲਈ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸਰਟੀਫਿਕੇਟ ਵੰਡੇ ਗਏ ਹਨ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਹੁਣ ਤੱਕ ਕਰੀਬ 22 ਸੌ ਵਿਅਕਤੀਆਂ ਨੇ ਸਿਖਲਾਈ ਲਈ ਆਪਣਾ ਨਾਮ ਦਰਜ ਕਰਵਾਇਆ ਹੈ। ਉਨਾਂ ਦੱਸਿਆ ਕਿ ਅੱਜ ਦੀਕਸ਼ਾ ਐਪ ਦੀ ਟਰੇਨਿੰਗ ਪੂਰੀ ਕਰਨ ਵਾਲੇ ਵਲੰਟੀਅਰਾਂ ਨੂੰ ਸਾਰਟੀਫਿਕੇਟ ਅਤੇ ਸੈਨਟਾਈਜਰ ਤਕਸੀਮ ਕੀਤੇ ਗਏ ਹਨ। ਉਨਾਂ ਕਿਹਾ ਕਿ ਕਲੱਬਾਂ ਦੇ ਵਲੰਟੀਅਰਾਂ ਨੂੰ ਦੀਕਸ਼ਾ ਐਪ ਰਾਂਹੀ ਕੰਮ ਕਰਦੇ ਸਮੇ ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਕੋਰੋਨਾ ਸਬੰਧੀ ਮਨੋਵਿਗਆਨਕ ਤੌਰ ਤੇ ਲੋਕਾਂ ਨੂੰ ਮਜਬੂਤ ਕਜਰਨ ਸਬੰਧੀ ਟਰੇਨਿੰਗ ਦਿੱਤੀ ਜਾ ਰਹੀ ਹੈ । ਉਨਾਂ ਦੱਸਿਆ ਕਿ ਟਰੇਨਿੰਗ ਪੂਰੀ ਹੋਣ ਤੇ ਭਾਰਤ ਸਰਕਾਰ ਦੇ ਸਿਖਲਾਈ ਵਿਭਾਗ ਵੱਲੋ ਸਰਟੀਫਿਕੇਟ ਵੀ ਜਾਰੀ ਕੀਤਾ ਜਾਦਾਂ ਹੈ। ਉਨਾਂ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਚਾਰ ਹਜਾਰ ਪੰਜ ਸੌ ਦੇ ਕਰੀਬ ਵਲੰਟੀਅਰਾਂ ਦੇ ਨਾਮ ਭਾਰਤ ਸਰਕਾਰ ਨੂੰ ਭੇਜੇ ਹਨ । ਉਨਾਂ ਦੱਸਿਆ ਕਿ ਕਲੱਬਾਂ ਦੀ ਸੂਚੀ ਜਿਲਾ ਪ੍ਰਸਾਸ਼ਨ ਅਤੇ ਜਿਲਾ ਪੁਲੀਸ ਨੂੰ ਸੌਪੀ ਗਈ ਹੈ ਕਿਹ ਵਲੰਟੀਅਰ ਲੋੜ ਪੈਣ ਤੇ ਸੇਵਾਵਾਂ ਦੇਣ ਲਈ ਹਮੇਸ਼ਾ ਤਿਆਰ ਹਨ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰ ਅਰੋਗਿਆ ਸੈਤੂ ਐਪ ਵੀ ਡਾਊਨਲੋਢ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਉਨਾਂ ਦੱਸਿਆ ਕਿ ਲੌਕਡਾਊਨ ਖਤਮ ਹੋਣ ਤੇ ਇਸ ਸੰਕਟ ਦੇ ਸਮੇ ਵਿੱਚ ਕੰਮ ਕਰਨ ਵਾਲੇ ਸਮੂਹ ਵਲੰਟੀਅਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
Total Responses : 265