ਪੁਲਿਸ ਨੇ ਕੀਤਾ 6 ਲੋਕਾਂ 'ਤੇ ਮਾਮਲਾ ਦਰਜ, ਇਕ ਗ੍ਰਿਫਤਾਰ
ਫਿਰੋਜ਼ਪੁਰ 13 ਮਈ 2030 : ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੇ ਪਿੰਡ ਲੈਪੋ ਕੇ ਵਿਖੇ ਇਕ ਅੰਮ੍ਰਿਤਧਾਰੀ ਸਿੱਖ ਦੀ ਦਸਤਾਰ ਲਾਉਣ, ਕੇਸਾਂ ਤੋਂ ਫੜ ਕੇ ਬੇਇਜਤੀ ਕਰਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿਚ ਚਾਰ ਬਾਈਨੇਮ ਲੋਕਾਂ ਸਮੇਤ ਦੋ ਅਣਪਛਾਤਿਆਂ ਵਿਅਕਤੀਆਂ ਖਿਲਾਫ 452, 295, 506, 323, 120-ਬੀ, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਸਪਾਲ ਸਿੰਘ ਸਰਪੰਚ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਲੈਪੋ ਨੇ ਦੋਸ਼ ਲਗਾਇਆ ਹੈ ਕਿ ਬੀਤੀ 27 ਅਪ੍ਰੈਲ 2020 ਨੂੰ ਦੋਸ਼ੀ ਜੀਤ ਸਿੰਘ ਪੁੱਤਰ ਹਾਕਮ ਸਿੰਘ ਨੇ ਆਪਣੀ ਹਵੇਲੀ ਵਿਚ ਪਾਣੀ ਦੀ ਸਪਲਾਈ ਵਾਲੀ ਟੂਟੀ ਅੱਗੇ ਪਾਇਪ ਲਗਾ ਕੇ ਲੈਟਰਿੰਗ ਵਿਚ ਸੁੱਟ ਦਿੱਤੀ ਤੇ ਪਾਣੀ ਚੱਲਦਾ ਰਿਹਾ। ਜਦ ਪਾਣੀ ਦੀ ਸਪਲਾਈ ਬੰਦ ਹੋਈ ਤਾਂ ਲੈਟਰਿੰਗ ਫਲਸ਼ ਦਾ ਗੰਦਾ ਪਾਣੀ ਪਾਇਪ ਨੇ ਖਿੱਲ ਲਿਆ ਤੇ ਸੀਵਰੇਜ ਦੀਆਂ ਪਾਇਪਾਂ ਵਿਚ ਆ ਗਿਆ। ਜਸਪਾਲ ਸਿੰਘ ਸਰਪੰਚ ਨੇ ਦੱਸਿਆ ਕਿ ਇਸ ਸਬੰਧੀ ਪੰਚਾਇਤ ਨੂੰ ਕੋਈ ਨਿਆਂ ਨਾ ਦਿੱਤੇ ਜਾਣ 'ਤੇ ਦੋਸ਼ੀਆਂ ਜੀਤ ਸਿੰਘ ਪੁੱਤਰ ਹਾਕਮ ਸਿੰਘ, ਰਮਨਦੀਪ ਸਿੰਘ ਉਰਫ ਗੋਪਾ ਪੁੱਤਰ ਜੀਤ ਸਿੰਘ, ਭਜਨ ਕੌਰ ਪਤਨੀ ਰਮਨਦੀਪ ਸਿੰਘ, ਰਵਿੰਦਰ ਕੌਰ ਪਤਨੀ ਜੀਤ ਸਿੰਘ ਵਾਸੀਅਨ ਪਿੰਡ ਲੈਪੋ ਅਤੇ 2 ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ਜਾ ਕੇ ਉਹ ਜੋ ਅੰਮ੍ਰਿਤਧਾਰੀ ਸਿੱਖ ਹੈ, ਉਸ ਦੀ ਦਸਤਾਰ ਲਾਹ ਦਿੱਤੀ ਤੇ ਉਸ ਨੂੰ ਕੇਸਾਂ ਤੋਂ ਫੜ ਲਿਆ ਤੇ ਬੇਇਜਤੀ ਕੀਤੀ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਵਿਚ ਦੋਸ਼ੀ ਜੀਤ ਸਿੰਘ ਗ੍ਰਿਫਤਾਰ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਅਮਰੀਕ ਸਿੰਘ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।