ਫਿਰੋਜ਼ਪੁਰ 01 ਜੂਨ 2020 : ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਰਜਿ. ਨੰਬਰ 14/1965 ਬਿਜਲੀ ਮੁਲਾਜ਼ਮਾਂ ਨੇ ਸ਼ਹਿਰੀ ਮੰਡਲ ਫਿਰੋਜ਼ਪੁਰ ਦੇ ਸਾਹਮਣੇ ਬਿਜਲੀ ਸੋਧ ਬਿੱਲ 2020 ਦੇ ਖਿਲਾਫ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿਚ ਸਿਟੀ ਮੰਡਲ ਅਤੇ ਸਬ ਅਰਬਨ ਮੰਡਲ ਦੇ ਮੁਲਾਜ਼ਮ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਧਰਨੇ ਦੀ ਪਧਾਨਗੀ ਸੁਖਚੈਨ ਸਿੰਘ ਨੇ ਕੀਤੀ ਅਤੇ ਸਟੇਜ ਦੀ ਕਾਰਵਾਈ ਰਾਜੇਸ਼ ਦੱਤਾ ਸਰਕਲ ਆਗੂ ਫਿਰੋਜ਼ਪੁਰ ਨੇ ਚਲਾਈ। ਇਸ ਧਰਨੇ ਵਿਚ ਪੰਜਾਬ ਦੇ ਆਗੂ ਗੁਰਦਿੱਤ ਸਿੰਘ ਅਤੇ ਸਰਕਲ ਪ੍ਰਧਾਨ ਅਸ਼ਵਨੀ ਕੁਮਾਰ, ਸਰਕਲ ਸਕੱਤਰ ਰਾਕੇਸ਼ ਸੈਣੀ, ਸਰਬ ਅਰਬਨ ਮੰਡਲ ਦੇ ਸਕੱਤਰ ਸਤੀਸ਼ ਕੁਮਾਰ, ਪ੍ਰਵੇਸ਼ ਕੁਮਾਰ, ਬਲਵਿੰਦਰ ਥੰਮਣ, ਰੋਸ਼ਨ ਲਾਲ, ਪੂਰਨ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ, ਰਾਜੇਸ਼ ਕੁਮਾਰ, ਅਵਤਾਰ ਸਿੰਘ, ਸੁਭਾਸ਼ ਚੰਦ, ਸਹਿਲ ਪੁਰੀ, ਹਿਤੇਸ਼ ਕੁਮਾਰ ਪੰਜਾਬ ਆਗੂ ਗੁਰਦੇਵ ਸਿੰਘ ਮਮਦੋਟ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2020 ਦਾ ਉਦੇਸ਼ ਹੈ ਕਿ ਬਿਜਲੀ ਦਾ ਸਾਰਾ ਕੰਮ ਸਰਕਾਰੀ ਤੌਰ ਤੇ ਚੱਲ ਰਿਹਾ ਹੈ, ਇਹ ਕੰਮ ਖੋਹ ਕੇ ਪ੍ਰਾਈਵੇਟ ਕੰਪਨੀਆਂ ਦੇ ਸਪੁਰਦ ਕੀਤਾ ਜਾਣਾ ਹੈ। ਇਸ ਨਾਲ ਕਿਸਾਨ, ਗਰੀਬ, ਦੁਕਾਨਦਾਰ ਅਤੇ ਆਮ ਲੋਕਾਂ ਨੂੰ ਭਾਰੀ ਨੁਕਸਾਨ ਚੱਲਣਾ ਪਵੇਗਾ ਅਤੇ ਬਿਜਲੀ ਦੀਆਂ ਦਰਾਂ ਵਿਚ ਭਾਰੀ ਵਾਧਾ ਹੋ ਜਾਵੇਗਾ, ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਪ੍ਰਾਈਵੇਟ ਕੰਪਨੀਆਂ ਨਾਲ ਮਹਿੰਗੇ ਬਿਜਲੀ ਖਰੀਦ ਸਮਝੌਤੇ ਕਰਵਾਏ ਜਾਣਗੇ ਅਤੇ ਬਿਜਲੀ ਦੇ ਭਾਰੀ ਜੁਰਮਾਨੇ ਦੇਣੇ ਪੇਣਗੇ। ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ। ਪੰਜਾਬ ਵਿਚ ਬਿਜਲੀ ਮੁਲਾਜ਼ਮ 9 ਜੂਨ 2020 ਨੂੰ ਸ/ਡ ਅਤੇ ਡਵੀਜਨਾਂ ਦੇ ਦਫਤਰ ਅੱਗੇ ਮੈਨੇਜਮੈਂਟਾਂ ਵਿਰੁੱਧ ਮੰਗਾਂ ਨੂੰ ਲੈ ਕੇ ਅਰਥੀ ਫੂਕ ਰੈਲੀਆਂ ਕੀਤੀਆਂ ਜਾਣਗੀਆਂ। ਮਿਤੀ 10 ਜੂਨ 2020 ਤੱਕ ਦੋਵੇਂ ਪਾਵਰ ਮੈਨੇਜਮੈਂਟ ਤੇ ਸੀਐੱਮਡੀ ਘਰਾਓ ਕੀਤਾ ਜਾਵੇਗਾ। ਬਿਜਲੀ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਬਿਜਲੀ ਮੁਲਾਜ਼ਮ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ, ਇਹ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ।