ਐਸ ਏ ਐਸ ਨਗਰ, 11 ਮਈ 2020: ਹੁਣ ਤੱਕ ਕੁੱਲ 2467 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 2277 ਨੈਗਟਿਵ ਪਾਏ ਗਏ ਹਨ। 85 ਨਮੂਨਿਆਂ ਦੇ ਨਤੀਜੇ ਦੀ ਅਜੇ ਉਡੀਕ ਹੈ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਕੁਆਰੰਟੀਨ ਵਿਅਕਤੀਆਂ ਦੀ ਸਥਿਤੀ ਦੇ ਸਬੰਧ ਵਿੱਚ ਉਹਨਾਂ ਅੱਗੇ ਦੱਸਿਆ ਕਿ ਕੁੱਲ 2870 ਵਿਅਕਤੀਆਂ ਨੇ ਸਫਲਤਾਪੂਰਵਕ ਕੁਆਰੰਟੀਨ ਅਵਧੀ ਨੂੰ ਮੁਕੰਮਲ ਕਰ ਲਿਆ ਹੈ, ਜਦੋਂ ਕਿ 1207 ਵਿਅਕਤੀਆਂ ਦੀ ਕੁਆਰੰਟੀਨ ਅਵਧੀ ਅਜੇ ਜਾਰੀ ਹੈ।
ਹੁਣ ਤੱਕ, ਕੇਸਾਂ ਦੀ ਕੁੱਲ ਸੰਖਿਆ 105 ਹੈ। ਠੀਕ ਹੋਏ ਮਾਮਲੇ 54 ਹਨ ਜਦਕਿ 48 ਪਾਜੇਟਿਵ ਹਨ।