ਸੈਕਟਰ -71 ਦੀ ਇਕ ਮਹਿਲਾ , ਸੈਕਟਰ -77 ਦਾ ਇਕ ਪੁਰਸ਼ ਪਾਜੇਟਿਵ ਪਾਏ
ਦੋਵਾਂ ਨੂੰ ਗਿਆਨ ਸਾਗਰ ਹਸਪਤਾਲ ਵਿਖੇ ਭੇਜਿਆ
ਐਸ ਏ ਐਸ ਨਗਰ, 30 ਮਈ, 2020: ਜ਼ਿਲੇ ਵਿਚ ਅੱਜ ਕੋਰੋਨਾ ਵਾਇਰਸ ਦੇ ਦੋ ਹੋਰ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ। ਸੈਕਟਰ -71 ਦੀ ਇਕ ਮਹਿਲਾ ਅਤੇ ਸੈਕਟਰ -77 ਦੇ ਇੱਕ ਪੁਰਸ਼ ਨੂੰ ਪਾਜੇਟਿਵ ਪਾਇਆ ਗਿਆ ਹੈ। ਇਹ ਪ੍ਰਗਟਾਵਾ ਅੱਜ ਇਥੇ ਡੀਸੀ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਗਿਆਨ ਸਾਗਰ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਮਾਮਲਿਆਂ ਨਾਲ ਜ਼ਿਲ੍ਹੇ ਵਿੱਚ ਕੁੱਲ ਕੇਸਾਂ ਦੀ ਗਿਣਤੀ 114 ਹੋ ਗਈ ਹੈ। ਇਸ ਵਿੱਚ 3 ਮੌਤਾਂ, 9 ਐਕਟਿਵ ਮਾਮਲੇ ਅਤੇ 102 ਠੀਕ ਹੋਏ ਕੇਸ ਸ਼ਾਮਲ ਹਨ।