ਕਰਫਿਊ/ਲਾਕਡਾਊਨ ਸਬੰਧੀ ਪਹਿਲਾਂ ਤੋਂ ਜਾਰੀ ਹੁਕਮ ਲਾਗੂ ਰਹਿਣਗੇ
ਅਨਲਾਕ-1 ਸਬੰਧੀ ਵਿਸਥਾਰ ਆਦੇਸ਼ ਵੱਖਰੇ ਤੌਰ ਤੇ ਜਾਰੀ ਹੋਣਗੇ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 01 ਜੂਨ 2020: ਜਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਸੋਰਭ ਰਾਜ ਵੱਲੋਂ ਜਿਲ੍ਹਾ ਫਰੀਦਕੋਟ ਅੰਦਰ 23 ਮਾਰਚ 2020 ਤੋਂ ਲਗਾਏ ਕਰਫਿਊ ਦੀ ਲਗਾਤਾਰਤਾ ਵਿੱਚ ਜਿਲ੍ਹਾ ਫਰੀਦਕੋਟ ਅੰਦਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਢਿੱਲ ਦਿੱਤੀ ਗਈ ਸੀ । ਸਕੱੱਤਰ ਗ੍ਰਹਿ ਮੰਤਰਾਲੇ ਭਾਰਤ ਸਰਕਾਰ, ਨਵੀਂ ਦਿੱਤੀ ਦੁਆਰਾਂ ਜਾਰੀ ਹਦਾਇਤਾਂ ਅਤੇ ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਗ੍ਰਹਿ ਮਾਮਲੇ ਅਤੇ ਜਸਟਿਸ ਵਿਭਾਗ ਵੱਲੋਂ ਜਾਰੀ ਪੱਤਰ ਅਹਿਤ ਲਾਕਡਾਊਨ ਨੂੰ 1 ਜੂਨ ਤੋਂ 30 ਜੂਨ 2020 ਤੱਕ ਕੰਨਟੇਨਮੈਂਟ ਜੋਨ ਵਿੱਚ ਵਧਾਇਆ ਗਿਆ ਹੈ।
ਕੇਂਦਰ ਅਤੇ ਰਾਜ ਸਰਕਾਰ ਦੀਆਂ ਗਾਈਡ ਲਾਈਨ/ਹਦਾਇਤਾਂ ਦੀ ਰੋਸ਼ਨੀ ਵਿੱਚ ਜਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਸੌਰਭ ਰਾਜ ਨੇ ਧਾਰਾ 144 ਤਹਿਤ ਜਿਲ੍ਹਾ ਫਰੀਦਕੋਟ ਅੰਦਰ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਰਾਤ 9 ਵਜੇ ਤੋਂ ਸਵਰੇ 5 ਖਜੇ ਤੱਕ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਤੇ ਰੋਕ ਲਗਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕੰਨਟੇਨਮੈਂਟ ਜੋਨ ਵਿੱਚ ਇਸ ਸਮੇਂ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਦੀ ਹੀ ਆਗਿਆ ਹੋਵੇਗੀ।ਇਸ ਤੋਂ ਇਲਾਵਾ ਧਾਰਾ 144 ਤਹਿਤ ਕਰਫਿਊ/ਲਾਕਡਾਊਨ ਸਬੰਧੀ ਇਸ ਦਫਤਰ ਵੱਲੋਂ ਪਹਿਲਾਂ ਤੋਂ ਜਾਰੀ ਹੁਕਮ/ਪਾਬੰਦੀਆਂ ਲਾਗੂ ਰਹਿਣਗੀਆਂ।
ਉਨ੍ਹਾਂ ਕਿਹਾ ਕਿ ਲਾਕਡਾਊਨ 5.0/ਅਨਲਾਕ 1 ਸਬੰਧੀ ਵਿਸਥਾਰ ਪੂਰਵਕ ਆਦੇਸ਼ ਵੱਖਰੇ ਤੌਰ ਤੇ ਜਾਰੀ ਕੀਤੇ ਜਾਣਗੇ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।