ਅਸ਼ੋਕ ਵਰਮਾ
ਮਾਨਸਾ, 14 ਮਈ 2020: ਇੱਕ ਦਹਾਕਾ ਪੰਜਾਬੀ ਪੱਤਰਕਾਰੀ ਨਾਲ ਜੁੜੇ ਰਹੇ ਅਤੇ ਹੁਣ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਹਰਦੀਪ ਸਿੰਘ ਸਿੱਧੂ ਨੂੰ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ (ਪਿ੍ਰੰਟ) ਹੈੱਡ ਆਫਿਸ ਮੁਹਾਲੀ ਨਿਯੁਕਤ ਕੀਤਤਾ ਹੈ ਜਿਸ ਨੂੰ ਲੈ ਕੇੇ ਅਧਿਆਪਕ ਵਰਗ ਚ ਖੁਸ਼ੀ ਪਾਈ ਜਾ ਰਹੀ ਹੈ। ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਰਨਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਹਰਦੀਪ ਸਿੱਧੂ ਨੇ ਸਰਕਾਰੀ ਸਕੂਲਾਂ ਵਿੱਚ ਆਪਣੇ ਮੰਚ ਵੱਲੋਂ ਆਧੁਨਿਕ ਲਾਇਬ੍ਰੇਰੀਆਂ ਖੋਲ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਪੁਰਦ ਕੀਤੀਆਂ ਹਨ। ਜ਼ਿਲੇ ਦੇ ਸਰਕਾਰੀ ਸਕੂਲਾਂ ਵਿੱਚ ਸਾਹਿਤਕ ਸਮਾਗਮ ਸੁਰਜੀਤ ਪਾਤਰ, ਦਰਸਨ ਬੁੱਟਰ, ਸੁਖਵਿੰਦਰ ਅੰਮਿ੍ਰਤ, ਬਲਵਿੰਦਰ ਗਰੇਵਾਲ ਆਦਿ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਅਤੇ ਨੈਸ਼ਨਲ ਬੁੱਕ ਟਰੱਸਟ ਇੰਡੀਆ ਵੱਲੋਂ ਸਮੇਂ-ਸਮੇਂ ਤੇ ਕਿਤਾਬਾਂ ਦੀ ਪ੍ਰਦਰਸਨੀ ਲਗਾ ਕੇ ਵਿਦਿਆਰਥੀਆਂ ਅੰਦਰ ਗਿਆਨ ਦੀ ਜਗਿਆਸਾ ਨੂੰ ਵਧਾਇਆ ਹੈ। ਉਨਾਂ ਦੱਸਿਆ ਕਿ ਸਿੱਧੂ ਨੇ ਅਧਿਆਪਕ ਸੰਘਰਸ਼ਾਂ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਕੇ ਅਧਿਆਪਕਾਂ ਦੇ ਹੱਕੀ ਮਸਲੇ ਸੁਲਝਾਉਣ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਨਾਂ ਨੇ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਕੱਲੋਂ ਵਿਖੇ ਪੂਰੀ ਬਿਲਡਿੰਗ ਨੂੰ ਟਰੇਨ ਰੂਪੀ ਬਿਲਡਿੰਗ ਚ ਬਦਲਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੋਈ ਹੈ। ਪਿੱਛੇ ਜਿਹੇ ਜਾਪਾਨ ਯੂਥ ਐਕਸਚੇਂਜ ਪ੍ਰੋਗਰਾਮ ਵਿੱਚ ਚੁਣੇ ਹੋਏ ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਦੀ ਸਖਸੀਅਤ ਨੂੰ ਪਿ੍ਰੰਟ ਅਤੇ ਸੋਸਲ ਮੀਡੀਆ ਰਾਹੀਂ ਸਭ ਦੇ ਰੂ ਬ ਰੂ ਕਰਨ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਰਿਹਾ, ਇਸ ਤੋ ਇਲਾਵਾ ਉਹ ਨਹਿਰੂ ਯੁਵਾ ਕੇਂਦਰ,ਯੁਵਕ ਸੇਵਾਵਾਂ ਨਾਲ ਸਬੱਧਤ ਯੂਥ ਕਲੱਬਾਂ ਦੇ ਜ਼ਿਲਾ ਪ੍ਰਧਾਨ ਅਤੇ ਵੱਖ ਵੱਖ ਸਿੱਖਿਆ, ਸਭਿਆਚਾਰ ਸੰਸਥਾਵਾਂ ਚ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਪ੍ਰਾਇਮਰੀ ਖੇਡਾਂ ਦਾ ਕਾਰਜਭਾਗ ਵੀ ਉਨਾਂ ਕੋਲ ਹੈ।
ਮੰਚ ਦੇ ਸਰਪ੍ਰਸਤ ਸੰਦੀਪ ਘੰਡ, ਰਘਵੀਰ ਮਾਨ,ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਰਾਜੂ ਡੀ ਪੀ ਈ, ਯੋਗਿਤਾ ਜੋਸੀ ਲੈਕਚਰਾਰ, ਸੁਰਿੰਦਰ ਕੌਰ ਲੈਕਚਰਾਰ, ਗੁਰਪ੍ਰੀਤ ਚਹਿਲ, ਈਸਾ ਰਾਣੀ, ਵਿਜੇ ਮਿੱਤਲ ਬਰੇਟਾ ਸੀ ਐਚ ਟੀ, ਗੁਰਪ੍ਰੀਤ ਕੌਰ ਮਾਨਸਾ, ਮਨਜੀਤ ਕੁਲਹਿਰੀ, ਰਾਜਵਿੰਦਰ ਖੱਤਰੀਵਾਲਾ ਸੀ ਐਚ ਟੀ ਆਦਿ ਨੇ ਖੁਸ਼ੀ ਮਹਿਸੂਸ ਕਰਦਿਆਂ ਕਿਹਾ ਕਿ ਨਰਮ ਸੁਭਾਅ ਵੱਲੋਂ ਜਾਣੇ ਜਾਂਦੇ ਸਿੱਧੂ ਨੇ ਅਕਸਰ ਹੀ ਅਧਿਆਪਕ ਭਲਾਈ ਕੰਮਾਂ ਲਈ ਆਪਣਾ ਮੋਹਰੀ ਰੋਲ ਅਦਾ ਕੀਤਾ ਹੈ। ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਡੀਈਓ ਐਲੀਮੈਂਟਰੀ ਸਰਬਜੀਤ ਸਿੰਘ ਧੂਰੀ, ਉੱਪ ਜਲਿਾ ਸਿੱਖਿਆ ਅਫਸਰ ਜਗਰੂਪ ਸਿੰਘ ਭਾਰਤੀ ਅਤੇ ਗੁਰਲਾਭ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਜਿਲੇ ਦੇ ਹੋਣਹਾਰ ਅਧਿਆਪਕ ਅਧਿਆਪਕ ਦੀ ਚੋਣ ਸਟੇਟ ਕੋਆਰਡੀਨੇਟਰ ਵਜੋਂ ਹੋਈ ਹੈ।