ਮਹਾਂਮਾਰੀ ਦੇ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਸਿਹਤ ਸਹੂਲਤਾਂ ਵਿਚ ਕੀਤਾ ਗਿਆ ਵਾਧਾ
ਐਸ ਏ ਐਸ ਨਗਰ, 05 ਜੁਲਾਈ 2020: ਜਿਲ੍ਹੇ ਵਿਚ ਅੱਜ ਤਾਲਾਬੰਦੀ ਦੇ ਲਾਗੂ ਹੋਣ ਤੋਂ ਬਾਅਦ ਕੋਰੋਨਾ ਵਾਇਰਸ ਪਾਜੇਟਿਵ ਮਾਮਲਿਆਂ ਵਿੱਚ ਸਭ ਤੋਂ ਵੱਡਾ ਵਾਧਾ ਵੇਖਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਭਰ ਵਿੱਚੋਂ 14 ਕੇਸ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ 8 ਮਹਿਲਾਵਾਂ ਹਨ ਜਦੋਂ ਕਿ ਬਾਕੀ 6 ਪੁਰਸ਼ ਹਨ। 11 ਕੇਸ ਪਿੰਡ ਬਹਿਦਾ ਨਾਲ ਸਬੰਧਤ ਹਨ ਜਦੋਂ ਕਿ ਇਕ-ਇਕ ਕੇਸ ਮੁਹਾਲੀ ਦੇ ਲਾਲੜੂ, ਡੇਰਾਬਸੀ ਅਤੇ ਫੇਜ਼ -4 ਨਾਲ ਸਬੰਧਤ ਹਨ। ਪਿੰਡ ਬਹਿਦਾ ਨਾਲ ਸਬੰਧਤ ਸਾਰੇ ਮਾਮਲੇ ਪਹਿਲਾਂ ਦੇ ਪਾਜੇਟਿਵ ਮਾਮਲਿਆਂ ਦੇ ਸੰਪਰਕ ਹਨ। ਹੁਣ ਤਕ ਜ਼ਿਲੇ ਵਿਚ ਕੁੱਲ ਕੇਸਾਂ ਦੀ ਗਿਣਤੀ 302 ਹੋ ਗਈ ਹੈ ਜਿਨ੍ਹਾਂ ਵਿਚੋਂ ਐਕਟਿਵ ਕੇਸ 79 ਹਨ। ਕੁੱਲ 218 ਕੇਸ ਠੀਕ ਹੋ ਗਏ ਹਨ ਜਦੋਂ ਕਿ 5 ਮੌਤਾਂ ਹੋਈਆਂ ਹਨ।
ਡੀ.ਸੀ. ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਸਹੂਲਤਾਂ ਨੂੰ ਵਧਾ ਰਿਹਾ ਹੈ ਅਤੇ ਮਹਾਂਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਿਹਤ ਵਿਭਾਗ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।