← ਪਿਛੇ ਪਰਤੋ
ਗੁਰਦਾਸਪੁਰ, 19 ਮਈ 2020: ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਵਲੋਂ ਲਗਾਏ ਗਏ ਲਾਕਡਾਊਨ ਦੌਰਾਨ ਸਕੂਲ/ਕਾਲਜ ਬੰਦ ਹੋਣ ਦੇ ਕਾਰਨ ਵਿਦਿਆਰਥੀਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਸਰਕਾਰ ਲਈ ਸਰਕਾਰ ਦੇ ਆਦੇਸ਼ਾਂ ਅਤੇ ਜ਼ਿਲ•ਾ ਪ੍ਰਸ਼ਾਸ਼ਨ ਦੀ ਯੋਗ ਅਗਵਾਈ ਹੇਠ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਲੋਂ ਬੇਜੁਜਗਾਰ ਨੋਜਵਾਨਾ ਨੂੰ ਘਰ ਬੈਠੇ ਹੀ ਆਨ-ਲਾਈਨ ਰਜਿਸਟ੍ਰੇਸਨਕਰਨ ਦੇ ਉਪਰਾਲੇ ਕੀਤੇ ਗਏ ਹਨ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਅਫ਼ਸਰ ਸ੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਬੇਰੁਜਗਾਰ ਨੋਜਵਾਨ ਘਰ ਬੈਠੇ ਹੀ ਰੋਜਗਾਰ ਪੋਰਟਲ www.pgrkam.com ਤੋਂ ਰਜਿਸਟਰਡ ਕਰ ਸਕਦੇ ਹਨਅਤੇ ਇਸ ਪੋਰਟਲ ਦੇ ਮਾਧਿਅਮ ਰਾਹੀਂ ਉਹ ਨੋਕਰੀ ਅਤੇ ਹੋਰ ਕੋਰਸਾਂ ਸਬੰਧੀ ਹਰ ਤਰਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਲਾਕ ਡਾਊਨਦੀ ਸਮੱਸਿਆ ਦੇ ਚੱਲਦਿਆ ਬੇਰੁਜਗਾਰ ਨੋਜਵਾਨਾਂ ਨੂੰ ਉਹਨਾਂ ਦੇ ਭਵਿੱਖ ਨਾਲ ਸਬੰਧਤ ਉਚੇਰੀ ਸਿੱਖਿਆ ਦੀ ਜਾਣਕਾਰੀ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਸਵੈ-ਰੋਜਗਾਰ ਸ਼ੁਰੂ ਕਰਨ ਸਬੰਧੀ ਸਕੀਮਾਂ ਬਾਰੇ ਵਿੱਚ ਜਾਣਕਾਰੀ ਲੈਣ ਦੇ ਲਈ ਆਨਲਾਈਨ Webinar ਦੀਰੂਪਰੇਖਾਤਿਆਰਕੀਤੀ ਗਈ ਹੈ। ਇਹ ਜਾਣਕਾਰੀਮੋਬਾਇਲਵੀਡਿਊ ਕਾਨਫਰੰਸ ਦੇ ਰਾਹੀਸਵੇਰੇ 9:00 ਵਜੇ ਤੋਂ ਸ਼ਾਮ 5 ਵਜੇ ਤੱਕ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵੱਖ ਵੱਖ ਵਿਸ਼ਾਮਾਹਿਰਾਂ ਨਾਲ ਸਪੰਰਕ ਕਰਕੇ ਆਨਲਾਈਨ ਦੇ ਜਰੀਏ ਗਰੁੱਪ ਕਾਉਂਸਲਿੰਗ ਕਰਵਾਉਣ ਦੇ ਯਤਨ ਵੀ ਕੀਤੇ ਜਾਣਗੇ। ਜ਼ਿਲ•ਾ ਰੋਜਗਾਰ ਅਤੇ ਕਾਰੋਬਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ/ਸਰਕਾਰੀ ਨੋਕਰੀ ਅਤੇ ਪਲੇਸਮੈਂਟ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਪਲੇਸਮੈਂਟ ਅਫਸਰ ਡਾ. ਵਰੁਣ ਜੋਸ਼ੀ ਦੇ ਮੋਬਾਇਲਨੰਬਰ 85568-30060 ਸਕਿੱਲ ਟ੍ਰੇਨਿੰਗ ਦੇ ਚਾਹਵਾਨ ਪ੍ਰਾਰਥੀ ਸ੍ਰੀ ਸਵਰਾਜ ਸਿੰਘ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਗੁਰਦਾਸਪੁਰ ਦੇ ਮੋਬਾਇਲ ਨੰਬਰ 98883 -94664 ਤੇ ਸੰਪਰਕ ਕਰ ਸਕਦੇ ਹਨ। ਨੋਜਵਾਨ ਦੇ ਵੈਟਸਐਪ ਗਰੁੱਪ ਵੀ ਤਿਆਰ ਕੀਤੇ ਜਾਣਗੇ ਉਹਨਾਂ ਤੇ ਕੈਰੀਅਰ ਸਬੰਧੀ ਸਮੇਂ ਸਮੇਂ ਤੇ ਲਾਹੇਵੰਦ ਜਾਣਕਾਰੀ ਮੁਹੱਈਆ ਕਰਵਾਈਜਾਵੇਗੀ। ਲਾਕਡਾਊਨ ਦੌਰਾਨ ਪ੍ਰਾਰਥੀਆ ਨੂੰ ਆਨਲਾਈਨ ਮੁਫ਼ਤ ਸਾਫਟ ਸਕਿੱਲ ਦੀਟ੍ਰੇਨਿੰਗ ਦਿੱਤੀ ਜਾ ਰਹੀਂ ਹੈ। ਇਹ ਟ੍ਰੇਨਿੰਗ MBD Alchemie group ਵਲੋਂ ਦਿੱਤੀ ਜਾ ਰਹੀ ਹੈ ਜਿਸ ਵਿੱਚ ਪ੍ਰਾਰਥੀ ਘਰ ਬੈਠਿਆ ਹੀ ਇੰਟਰਵਿਊ ਦੀ ਤਿਆਰੀ ਕਰ ਰਹੇ ਹਨ।
Total Responses : 265